ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੀ ਮੁਰਤੀ ਸਥਾਪਨਾ ਸਮਾਰੋਹ

Jul 17 2019 02:02 PM
ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੀ ਮੁਰਤੀ ਸਥਾਪਨਾ ਸਮਾਰੋਹ

ਪਠਾਨਕੋਟ:

ਧਰਮ ਸਾਨੂੰ ਸਭ ਨੂੰ ਜੋੜਦਾ ਹੈ ਅਤੇ ਉਨ•ਾਂ ਵੱਲੋਂ ਹਮੇਸਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਗੁਰੂ ਸਹਿਬਾਨ ਵੱਲੋਂ ਦੱਸੇ ਹੋਏ ਮਾਰਗ ਤੇ ਚਲ ਕੇ ਆਪਸੀ ਪ੍ਰੇਮ ਬਣਾ ਕੇ ਜੀਵਨ ਨਿਰਵਾਹ ਕਰੀਏ। ਇਹ ਪ੍ਰਗਟਾਵਾ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਨਰੋਟ ਜੈਮਲ ਸਿੰਘ ਵਿਖੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੀ ਮੁਰਤੀ ਸਥਾਪਨਾ ਸਮਾਰੋਹ ਦੋਰਾਨ ਕੀਤਾ। ਇਸ ਮੋਕੇ ਤੇ ਸ੍ਰੀਮਤੀ ਦੀਕਸਾ ਠਾਕੁਰ ਚੇਅਰਮੈਨ ਨਰੋਟ ਜੈਮਲ ਸਿੰਘ ਨਗਰ ਕੌਂਸਲ ਵੀ ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਸਰਵਸ੍ਰੀ ਮਾਸਟਰ ਰਾਮ ਲਾਲ ਜਿਲ•ਾ ਪ੍ਰਵਾਰੀ ਪਠਾਨਕੋਟ ਗੁਰਦਾਸਪੁਰ ਪੰਜਾਬ ਪ੍ਰਦੇਸ ਕਾਂਗਰਸ ਸੇਵਾ ਦਲ, ਪਰਸੋਤਮ ਭਜੂਰਾ, ਸੰਤ ਸਾਮਰੀਆ, ਦਵਾਰਕਾ ਦਾਸ, ਬੱਬੀ ਪ੍ਰਧਾਨ, ਕੇਵਲ ਕ੍ਰਿਸ਼ਨ, ਮੰਗਲ ਦਾਸ ਅਤੇ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ।
ਇਸ ਮੋਕੇ ਤੇ ਸ੍ਰੀ ਜੋਗਿੰਦਰ ਪਾਲ ਵਿਧਾਇੱਕ ਹਲਕਾ ਭੋਆ ਨੇ ਰਿਬਿਨ ਕੱਟ ਕੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਦੀ ਮੁਰਤੀ ਸਥਾਪਨਾ ਕੀਤੀ। ਇਸ ਮੇਕੇ ਤੇ ਉਨ•ਾਂ ਕਿਹਾ ਕਿ ਮੰਦਿਰ ਪਰਿਸਰ ਵਿੱਚ ਜਿੱਥੇ ਸੰਗਤਾਂ ਨੂੰ ਕੜੀ ਧੁੱਪ ਵਿੱਚ ਬੈਠਣਾ ਪੈ ਰਿਹਾ ਹੈ ਉਨ•ਾਂ ਵੱਲੋਂ ਲੋਕਾਂ ਦੀ ਸੁਵਿਧਾ ਲਈ ਸੈਡ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਮੋਕੇ ਤੇ ਸੰਗਤਾਂ ਵੱਲੋਂ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮੰਦਿਰ ਵਿੱਚ ਕੀਰਤਨ ਵੀ ਕੀਤਾ ਗਿਆ। ਸ੍ਰੀਮਤੀ ਦੀਕਸਾ ਠਾਕੁਰ ਚੇਅਰਮੈਨ ਨਰੋਟ ਜੈਮਲ ਸਿੰਘ ਨਗਰ ਕੌਂਸਲ ਵੱਲੋਂ ਵਿਧਾਇਕ ਸ੍ਰੀ ਜੋਗਿੰਦਰ ਪਾਲ ਦਾ ਧੰਨਵਾਦ ਕੀਤਾ ਗਿਆ।  

© 2016 News Track Live - ALL RIGHTS RESERVED