ਡੇਅਰੀ ਫਾਰਮ ਮੈਨੇਜਰ ਦੀ ਸਿਖਲਾਈ ਲਈ ਚਾਰ ਹਫਤੇਦਾ ਸਿਖਲਾਈ ਕੋਰਸ 13 ਅਗਸਤ ਤੋਂ ਸ਼ੁਰੂ –ਸ੍ਰੀ ਅਮਿਤ ਵਿੱਜ

Jul 19 2019 01:44 PM
ਡੇਅਰੀ ਫਾਰਮ ਮੈਨੇਜਰ ਦੀ ਸਿਖਲਾਈ ਲਈ ਚਾਰ ਹਫਤੇਦਾ ਸਿਖਲਾਈ ਕੋਰਸ 13 ਅਗਸਤ ਤੋਂ ਸ਼ੁਰੂ –ਸ੍ਰੀ ਅਮਿਤ ਵਿੱਜ



ਪਠਾਨਕੋਟ

ਨੌਜਵਾਨਾਂ ਨੂੰ ਸਵੈ ਰੋਜਗਾਰ ਮੁਹੱਈਆ ਕਰਵਾਉਣ ਅਤੇ ਡੇਅਰੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਗੁਰ ਸਿਖਉਣ ਅਤੇ ਡੇਅਰੀ ਫਾਰਮ ਮੈਨੇਜਰ ਬਨਣ ਲਈ ਚਾਰ ਹਫਤੇ ਦਾ ਡੇਅਰੀ ਉੱਦਮ ਸਿਖਲਾਈ ਕੋਰਸ 13 ਅਗਸਤ, 2019 ਤੋਂ ਸੁਰੂ ਕੀਤਾ ਜਾਵੇਗਾ। ਇਹ  ਜਾਣਕਾਰੀ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਬੇਰੋਜਗਾਰ ਨੌਜਵਾਨਾਂ ਨੂੰ ਸਵੈ ਰੋਜਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਸਿਖਲਾਈ ਦਿੱਤੀ ਜਾਂਦੀ ਹੈ।
ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਿਲ•ਾ ਪਠਾਨਕੋਟ ਦੇ ਨੌਜਵਾਨਾਂ ਨੂੰ ਇਸ ਚਾਰ ਹਫਤੇ ਦੀ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ। ਉਨ•ਾਂ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਦਰ ਵੇਰਕਾ (ਅੰਮ੍ਰਿਤਸਰ) ਵਿਖੇ ਸੁਰੂ ਹੋਵੇਗਾ। ਸਿਖਿਆਰਥੀਆਂ ਦੀ ਚੋਣ ਲਈ 26 ਜੁਲਾਈ 2019 ਨੂੰ ਸਵੇਰੇ 10.00 ਵਜੇ ਉਕਤ ਸਿਖਲਾਈ ਕੇਂਦਰ ਤੇ ਕਾਊਂਸਲਿੰਗ ਕੀਤੀ ਜਾਵੇਗੀ। 
ਉਨ•ਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਜੋ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਉਨ•ਾਂ ਦੇ ਤਹਿਤ ਘੱਟੋ ਘੱਟ  10ਵੀਂ ਤੱਕ ਵਿਦਿਅਕ ਯੋਗਤਾ ਰੱਖਦੇ ਹੋਏ ਨੌਜਵਾਨ ਲੜਕੇ ਲੜਕੀਆਂ, ਜਿੰਨਾਂ ਦੀ ਉਮਰ 18 ਤੋਂ 45 ਸਾਲ ਦੇਵਿੱਚ ਹੋਵੇ ਅਤੇ ਜਿੰਨਾਂ ਦਾ ਆਪਣਾ ਘੱਟੋ ਘੱਟ 5 ਦੁਧਾਰ ੂਪਸੂਆਂ ਦਾ ਡੇਅਰੀ ਫਾਰਮ ਹੋਵੇ, ਇਹ ਸਿਖਲਾਈ ਹਾਸਲ ਕਰ ਸਕਦੇ ਹਨ। ਸਿਖਲਾਈ ਲਈ ਪ੍ਰਾਸਪੈਕਟਸ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫਸਰ ਅਤੇ ਸਾਰੇ ਸਿਖਲਾਈ ਕੇਦਰਾਂ ਉੱਪਰ ਉਪਲਬੱਧ ਹਨ। 
ਉਨ•ਾਂ ਦੱਸਿਆ ਕਿ ਇੰਨਾਂ ਸਿਖਲਾਈ ਪ੍ਰੋਗਰਾਮ ਦੌਰਾਨ ਨੌਜਵਾਨਾਂ ਅੱਜ ਦੇ ਯੁੱਗ ਦੀਆਂ ਵਿਗਿਆਨਕ ਤਕਨੀਕਾਂ ਨੂੰ ਬਰੀਕੀਆਂ ਨਾਲ ਸਮਝਣ ਅਤੇ ਤਨਦੇਹੀ ਨਾਲ ਲਾਗੂ ਕਰਕੇ ਡੇਅਰੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ, ਲਾਗਤ ਖਰਚੇ ਕਾਬੂ ਹੇਠ ਰੱਖਕੇ ਗੁਣਵੱਤਾ ਭਰਪੂਰ ਉਪਜ ਮੰਡੀ ਵਿੱਚ ਸੁਚੱਜੇ  ਢੰਗ ਨਾਲ ਵੱਧ ਕੀਮਤਾਂ ਤੇ ਵੇਚਣ,  ਪਸੂ ਧੰਨ ਦੇ ਪ੍ਰਬੰਧ, ਖਾਦ ਖੁਰਾਕ,  ਸਿਹਤ ਸੁਵਿਧਾਵਾਂ ਅਤੇ ਬਿਹਤਰ ਮੰਡੀਕਰਨ ਨਾਲ ਜੋੜ ਕੇ ਲਾਗਤ ਕੀਮਤਾਂ ਨਾਲ ਵੱਧ ਪੈਦਾਵਾਰ ਸਬੰਧੀ ਸਿਖਲਾਈ ਦਿੱਤੀ ਜਾਵੇਗੀ।

© 2016 News Track Live - ALL RIGHTS RESERVED