ਲਾਰਵਾ ਮਾਰ ਸਪਰੇਅ ਕਰਵਾ ਕੇ ਮੌਕੇ 'ਤੇ ਖ਼ਤਮ ਕਰ ਦਿੱਤਾ

Jul 20 2019 02:31 PM
ਲਾਰਵਾ ਮਾਰ ਸਪਰੇਅ ਕਰਵਾ ਕੇ ਮੌਕੇ 'ਤੇ ਖ਼ਤਮ ਕਰ ਦਿੱਤਾ

ਪਠਾਨਕੋਟ

ਡਰਾਈ ਡੇ ਫਰਾਈ ਡੇ 'ਤੇ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਸੀਨੀਅਰ ਮੈਡੀਕਲ ਅਫ਼ਸਰ ਡਾ: ਬਿੰਦੂ ਗੁਪਤਾ ਦੇ ਆਦੇਸ਼ਾਂ 'ਤੇ ਡਾ: ਜੀਵਨ ਪ੍ਰਕਾਸ਼ ਦੀ ਅਗਵਾਈ ਵਿਚ ਲਾਰਵਾ ਸਰਚ ਅਤੇ ਜਾਗਰੂਕਤਾ ਟੀਮ ਵਲੋਂ ਵਾਰਡ ਨੰਬਰ-46 ਭੜੋਲੀ ਵਿਚ ਲਗਪਗ 156 ਘਰਾਂ ਵਿਚ ਡੇਂਗੂ ਦਾ ਸਰਵੇ ਕੀਤਾ ਅਤੇ ਬਚਾਓ ਲਈ ਜਾਗਰੂਕ ਕੀਤਾ ਗਿਆ | ਇਸ ਦੌਰਾਨ ਕੂਲਰਾਂ, ਗਮਲਿਆਂ, ਡਰੰਮਾਂ ਅਤੇ ਪਾਣੀ ਵਾਲੀ ਟੈਂਕੀਆਂ ਵਿਚ ਡੇਂਗੂ ਦਾ ਲਾਰਵਾ ਮੋੜਿਆ | ਜਿਸ ਨੰੂ ਮੌਕੇ 'ਤੇ ਟੀਮ ਨੇ ਲਾਰਵਾ ਮਾਰ ਸਪਰੇਅ ਕਰਵਾ ਕੇ ਮੌਕੇ 'ਤੇ ਖ਼ਤਮ ਕਰ ਦਿੱਤਾ ਤੇ ਚਿਤਾਵਨੀ ਦੇ ਕੇ ਅੱਗੇ ਤੋਂ ਅਜਿਹਾ ਨਾ ਕਰਨ 'ਤੇ ਛੱਡਿਆ ਗਿਆ | ਲੋਕਾਂ ਨੰੂ ਬਚਾਓ ਲਈ ਟਿੱਪਸ ਵੀ ਦਿੱਤੇ ਗਏ | ਉਨ੍ਹਾਂ ਕਿਹਾ ਫਰਾਈ ਡੇ ਤੇ ਡਰਾਈ ਡੇ ਰੱਖਿਆ ਜਾਵੇ | ਟੀਮ ਵਿਚ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਕੁਲਵਿੰਦਰ ਭਗਤ, ਸੁਖਦੇਵ ਸਮਿਆਲ, ਰਜੇਸ਼ ਕੁਮਾਰ, ਵਰਿੰਦਰ ਭਗਤ, ਸਿਕੰਦਰ ਸਿੰਘ, ਕੁਲਵਿੰਦਰ ਢਿੱਲੋਂ ਵੀ ਸ਼ਾਮਿਲ ਸਨ |

© 2016 News Track Live - ALL RIGHTS RESERVED