ਸਹਿਰ ਅੰਦਰ ਸਾਫ ਸਫਾਈ ਨੂੰ ਲੈ ਕੇ ਵਿਧਾਇਕ ਨੇ ਕੀਤੀ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ

Jul 22 2019 03:59 PM
ਸਹਿਰ ਅੰਦਰ ਸਾਫ ਸਫਾਈ ਨੂੰ ਲੈ ਕੇ ਵਿਧਾਇਕ ਨੇ ਕੀਤੀ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ




ਪਠਾਨਕੋਟ

ਸਹਿਰ ਅੰਦਰ ਸਾਫ ਸਫਾਈ ਨੂੰ ਲੈ ਕੇ ਵਿਸ਼ੇਸ ਪ੍ਰਬੰਧ ਕੀਤੇ ਜਾਣ ਅਤੇ ਗੰਦਗੀ ਨੂੰ ਹਰ ਰੋਜ ਚੰਗੀ ਤਰ•ਾਂ ਸਾਫ ਕਰਕੇ ਨਿਰਧਾਰਤ ਸਥਾਨ ਤੇ ਸਹਿਰ ਤੋਂ ਬਾਹਰ ਛੁੱਟਿਆ ਜਾਵੇ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇੱਕ ਹਲਕਾ ਪਠਾਨਕੋਟ ਨੇ ਆਪਣੇ ਦਫਤਰ ਵਿਖੇ ਨਗਰ ਨਿਗਮ ਪਠਾਨਕੋਟ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਨ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸਤੀਸ ਸੈਣੀ ਐਮ.ਈ. ਨਗਰ ਨਿਗਮ, ਡਾ. ਐਨ.ਕੇ. ਸਿੰਘ ਹੈਲਥ ਅਫਸ਼ਰ, ਚੀਫ ਸੈਨਟਰੀ ਇੰਸਪੈਕਟਰ ਜਾਨੂੰ ਚਲੋਤਰਾ, ਵਿਕਰਮਜੀਤ , ਦੀਪਕ ਕੁਮਾਰ , ਅਜੈ ਬੈਂਸ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 
ਮੀਟਿੰਗ ਦੋਰਾਨ ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਬਰਸਾਤ ਦੇ ਮੋਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਹਿਰ ਨੂੰ ਪੂਰੀ ਤਰ•ਾਂ ਨਾਲ ਸਾਫ ਸੁਥਰਾ ਰੱਖਿਆ ਜਾਵੇ। ਉਨ•ਾਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਹਿਰ ਦੀ ਸਫਾਈ ਹਰ ਰੋਜ ਕੀਤੀ ਜਾਵੇ ਅਤੇ ਜਿਸ ਸਥਾਨ ਤੇ ਵੀ ਕੂੜਾਂ ਕਰਕਟ ਲਗਾਇਆ ਜਾਂਦਾ ਹੈ ਉਸ ਸਥਾਨ ਤੋਂ ਹਰ ਰੋਜ ਕੂੜਾਂ ਕਰਕਟ ਉਠਾਇਆ ਜਾਵੇ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਸਹਿਰ ਅੰਦਰ ਗਲੀਆਂ ਮੁਹੱਲਿਆਂ ਦੀਆਂ ਨਾਲੀਆਂ ਅਤੇ ਵੱਡੇ ਨਾਲਿਆਂ ਨੂੰ ਪੂਰੀ ਤਰ•ਾਂ ਸਾਫ ਰੱਖਿਆ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਅੰਦਰ ਕੋਈ ਨਾਲਾ ਬਲਾਕ ਨਾ ਹੋ ਸਕੇ। 
ਉਨ•ਾਂ ਕਿਹਾ ਕਿ ਸਵੀਮਿੰਗ ਪੁਲ ਨਜਦੀਕ ਨਿਕਲਣ ਵਾਲੇ ਨਾਲਾ ਜੋ ਕਿ ਬਹੁਤ ਛੋਟਾ ਹੈ ਅਤੇ ਬਾਰਿਸ ਦਾ ਪਾਣੀ ਇਸ ਨਾਲੇ ਤੋਂ ਓਵਰ ਫਲੋ ਹੋ ਕੇ ਹਸਪਤਾਲ ਦੀ ਤਰਫ ਆ ਜਾਂਦਾ ਹੈ ਜਿਸ ਨਾਲ ਹਰ ਵਾਰ ਹਸਪਤਾਲ ਅੰਦਰ ਵੀ ਪਾਣੀ ਜਮ•ਾ ਹੋਣ ਦੀ ਸਮੱਸਿਆ ਬਣੀ ਰਹਿੰਦੀ ਹੈ। ਉਨ•ਾਂ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਮੀਨੀ ਤੋਂ ਉਪਰ ਜਿੱਥੋਂ ਬਰਸਾਤ ਦੇ ਪਾਣੀ ਨੂੰ ਨਿਕਾਸੀ ਦੇ ਕੇ ਖੱਡੀ ਵਿੱਚ ਛੁੱਟਿਆ ਜਾ ਸਕਦਾ ਹੈ, ਇਸ ਦੀ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਅਨੁਮਾਨਤ ਰਾਸ਼ੀ ਦੱਸੀ ਜਾਵੇ ਤਾਂ ਜੋ ਹਸਪਤਾਲ ਸਾਈਡ ਤੇ ਜਮ•ਾਂ ਹੋਣ ਵਾਲੇ ਪਾਣੀ ਨੂੰ ਸਹਿਰ ਤੋਂ ਬਾਹਰ ਹੀ ਖੱਡੀ ਵਿੱਚ ਛੁੱਟਿਆ ਜਾ ਸਕੇ। ਉਨ•ਾਂ ਕਿਹਾ ਕਿ ਨਗਰ ਨਿਗਮ ਅਧਿਕਾਰੀ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਬਿਜਲੀ ਵਿਭਾਗ ਨਾਲ ਮਿਲਕੇ ਸਹਿਰ ਅੰਦਰ ਨੰਗੇ ਪਏ ਬਿਜਲੀ ਦੇ ਜੋੜ ਆਦਿ ਨੂੰ ਠੀਕ ਕਰਨਗੇ ਅਤੇ ਜਿਸ ਸਥਾਨ ਤੇ ਦਰੱਖਤ ਬਿਜਲੀ ਦੀਆਂ ਤਾਰਾਂ ਨਾਲ ਲਗਦੇ ਹਨ ਉਨ•ਾਂ ਦਰੱਖਤਾਂ ਨੂੰ ਜੋ ਨਗਰ ਨਿਗਮ ਦੇ ਅਧੀਨ ਆਉਂਣਗੇ ਨਗਰ ਨਿਗਮ ਅਤੇ ਜੋ ਨਗਰ ਸੁਧਾਰ ਟਰੱਸਟ ਅਧੀਨ ਆਉਂਣਗੇ ਉਨ•ਾਂ ਦਰੱਖਤਾਂ ਦੀ ਛਾਟ ਕਾਟ ਟਰੱਸਟ ਕਰੇਗੀ।   

© 2016 News Track Live - ALL RIGHTS RESERVED