ਇਕ ਕੰਡਮ ਕੋਲੀ ਅਤੇ ਟੁੱਟੀ ਪਾਣੀ ਦੀ ਟੈਂਕੀ ਸਮੇਤ 5 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ

Jul 23 2019 01:25 PM
ਇਕ ਕੰਡਮ ਕੋਲੀ ਅਤੇ ਟੁੱਟੀ ਪਾਣੀ ਦੀ ਟੈਂਕੀ ਸਮੇਤ 5 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ

ਪਠਾਨਕੋਟ

ਲਗਾਤਾਰ ਤੀਸਰੇ ਦਿਨ ਵਾਰਡ ਨੰਬਰ-46 ਅਤੇ 47 ਭੜੋਲੀ ਵਿਚ ਲਾਰਵਾ ਸਰਚ ਅਤੇ ਜਾਗਰੂਕਤਾ ਟੀਮ ਵਲੋਂ ਲਗਪਗ100 ਘਰਾਂ ਦਾ ਦੌਰਾ ਕੀਤਾ | ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਅਤੇ ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕੂਲਰ, ਡਰੰਮ, ਪੁਰਾਣੀਆਂ ਟੁੱਟੀਆਂ ਟੈਕੀਆਂ ਹੋਰ ਸਮਾਨ ਨੰੂ ਚੈੱਕ ਕੀਤਾ | ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਭੜੋਲੀ ਖ਼ੁਰਦ ਵਿਚ ਇਕ ਕੰਡਮ ਕੋਲੀ ਅਤੇ ਟੁੱਟੀ ਪਾਣੀ ਦੀ ਟੈਂਕੀ ਸਮੇਤ 5 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ | ਜਿਸ ਨੰੂ ਮੌਕੇ 'ਤੇ ਹੀ ਦਵਾਈ ਪਾ ਕੇ ਖ਼ਤਮ ਕਰ ਦਿੱਤਾ ਅਤੇ ਲੋਕਾਂ ਨੰੂ ਚਿਤਾਵਨੀ ਦਿੱਤੀ ਤੇ ਇਸ ਤੋਂ ਬਚਾਓ ਲਈ ਟਿੱਪਸ ਵੀ ਦਿੱਤੇ | ਲੋਕਾਂ ਨੰੂ ਡਰਾਈ ਡੇ ਸ਼ੁੱਕਰਵਾਰ ਸਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਮੱਛਰ ਪਾਣੀ ਵਿਚ ਅੰਡੇ ਦਿੰਦਾ ਹੈ ਤੇ ਅੰਡੇ ਤੋਂ ਇਕ ਹਫ਼ਤੇ 'ਚ ਮੱਛਰ ਬਣ ਜਾਂਦਾ ਹੈ | ਟੀਮ ਵਿਚ ਕੁਲਵਿੰਦਰ ਢਿੱਲੋਂ, ਸੁਖਦੇਵ ਸਮਿਆਲ, ਰਜੇਸ਼ ਕੁਮਾਰ, ਕੁਲਵਿੰਦਰ ਭਗਤ ਅਤੇ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED