ਵੰਦੇ ਮਾਤਰਮ ਰੇਲਗੱਡੀ ਨੂੰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਸਟੋਪੇਜ ਨਾ ਹੋਣ ਕਾਰਨ ਰੋਸ ਜ਼ਾਹਿਰ

Jul 23 2019 01:25 PM
ਵੰਦੇ ਮਾਤਰਮ ਰੇਲਗੱਡੀ ਨੂੰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਸਟੋਪੇਜ ਨਾ ਹੋਣ ਕਾਰਨ ਰੋਸ ਜ਼ਾਹਿਰ

ਪਠਾਨਕੋਟ

ਜ਼ਿਲ੍ਹਾ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਗੁਪਤਾ ਦੀ ਪ੍ਰਧਾਨਗੀ ਹੇਠ ਵਪਾਰ ਮੰਡਲ ਦੇ ਅਹੁਦੇਦਾਰਾਂ ਵਲੋਂ ਵੰਦੇ ਮਾਤਰਮ ਰੇਲਗੱਡੀ ਨੂੰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਸਟੋਪੇਜ ਨਾ ਹੋਣ ਕਾਰਨ ਰੋਸ ਜ਼ਾਹਿਰ ਕੀਤਾ | ਇਸ ਮੌਕੇ ਪ੍ਰਧਾਨ ਇੰਦਰਜੀਤ ਗੁਪਤਾ ਨੇ ਕਿਹਾ ਕਿ ਪਠਾਨਕੋਟ ਦਾ ਵਪਾਰੀ ਵਰਗ ਵੰਦੇ ਮਾਤਰਮ ਰੇਲਗੱਡੀ ਦਾ ਸਟੋਪੇਜ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਵਿਖੇ ਰੱਖਣ ਦੀ ਮੰਗ ਕਰਦਾ ਹੈ | ਕਿਉਂਕਿ ਇਸ ਰੇਲਗੱਡੀ ਨੂੰ ਕੈਂਟ ਰੇਲਵੇ ਸਟੇਸ਼ਨ 'ਤੇ ਰੋਕਣ ਨਾਲ ਪਠਾਨਕੋਟ ਦਾ ਵਪਾਰ ਵਧੇਗਾ | ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਾਂਸਦ ਸੰਨੀ ਦਿਓਲ ਨੂੰ ਵੀ ਮਿਲਣਗੇ ਤੇ ਇਸ ਸਬੰਧੀ ਉਨ੍ਹਾਂ ਤੋਂ ਵੀ ਮੰਗ ਕੀਤੀ ਜਾਵੇਗੀ | ਇਸ ਮੌਕੇ ਨਰਿੰਦਰ ਵਾਲੀਆ, ਨਿਰਮਲ ਸਿੰਘ ਪੱਪੂ, ਚੇਅਰਮੈਨ ਵਿਵੇਕ ਮਾਡੀਆ, ਅਜੇ ਬਾਗ਼ੀ, ਸੰਜੀਵ ਹਾਂਡਾ, ਦੀਪਕ ਵਾਲੀਆ, ਵਿਨੋਦ ਡੋਗਰਾ, ਤਰਸੇਮ ਧੀਮਾਨ, ਮੋਹਨ ਚੰਚਲਾਨੀ, ਕੇਵਲ ਸ਼੍ਰਮਾ, ਸ਼ਿਵ ਸੈਣੀ, ਸੁਰਿੰਦਰ ਸੈਣੀ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਸ਼ਸ਼ੀਪਾਲ ਸੈਣੀ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED