ਫਸਲ ਤੇ ਸਪਰੇ ਕਰਨ ਲਈ ਖੇਤੀ ਬਾੜੀ ਮਾਹਿਰਾਂ ਦੀ ਲਈ ਜਾਵੇ ਸਲਾਹ

Jul 24 2019 01:33 PM
ਫਸਲ ਤੇ ਸਪਰੇ ਕਰਨ ਲਈ ਖੇਤੀ ਬਾੜੀ ਮਾਹਿਰਾਂ ਦੀ ਲਈ ਜਾਵੇ ਸਲਾਹ



ਪਠਾਨਕੋਟ

ਮਾਨਯੋਗ ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿਲ•ਾ ਪਠਾਨਕੋਟ ਵਿੱਚ ਮਿਆਰੀ ਬਾਸਮਤੀ ਦੀ ਪੈਦਾਵਾਰ ਕਰਨ ਲਈ ਵਿਸ਼ੇਸ ਮੂਹਿੰਮ ਚਲਾਈ ਜਾਵਗੀ। ਇਹ ਪ੍ਰਗਟਾਵਾ ਡਾ. ਹਰਤਰਨ ਪਾਲ ਸਿੰਘ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਨੇ ਕੀਤਾ। ਉਨ•ਾਂ ਦੱਸਿਆ ਕਿ ਇਸ ਸਮੇਂ ਜਿਲ•ਾ ਪਠਾਨਕੋਟ ਅੰਦਰ ਕਰੀਬ 27 ਹਜਾਰ ਹੈਕਟਰ ਤੇ ਫਸਲ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਉਨ•ਾਂ ਦਾ ਟੀਚਾਂ ਹੈ ਕਿ ਕਰੀਬ 2 ਹਜਾਰ ਹੈਕਟਰ ਬਾਸਮਤੀ ਜਿਲ•ਾ ਪਠਾਨਕੋਟ ਅੰਦਰ ਪੈਦਾ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਉਨ•ਾਂ ਦੱਸਿਆ ਕਿ ਬਾਸਮਤੀ ਦੀ ਮਿਆਰੀ ਉਪਜ ਪੈਦਾ ਕਰਨ ਲਈ ਖੇਤੀ ਬਾੜੀ ਵਿਭਾਗ ਵੱਲੋਂ ਜਿਲ•ਾ ਪਠਾਨਕੋਟ ਅੰਦਰ ਵਿਸ਼ੇਸ ਮੂਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਝੋਨੇ ਦੀ ਪੈਦਾਵਾਰ ਵਿੱਚ ਜਿੱਥੇ ਪਾਣੀ ਦੀ ਜਿਆਦਾ ਖਪਤ ਹੁੰਦੀ ਹੈ ਬਾਸਮਤੀ ਦੀ ਪੈਦਾਵਾਰ ਲਈ ਪਾਣੀ ਦੀ ਖਪਤ ਘੱਟ ਹੁੰਦੀ ਹੈ ਅਤੇ ਮੂਨਾਫਾਂ ਵੀ ਵਧੇਰੇ ਹੁੰਦਾ ਹੈ। 
ਡਾ. ਹਰਤਰਨ ਪਾਲ ਸਿੰਘ ਨੇ ਦੱਸਿਆ ਕਿ ਬਾਸਮਤੀ ਦੀ ਮਿਆਰੀ ਪੈਦਾਵਾਰ ਲਈ ਜਿਲ•ੇ ਪਠਾਨਕੋਟ ਅੰਦਰ ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਉਨ•ਾਂ ਦੱਸਿਆ ਕਿ ਵਿਭਾਗ ਵੱਲੋਂ ਜਿਲ•ਾ ਪਠਾਨਕੋਟ ਦੇ ਹਰੇਕ ਬਲਾਕ ਅੰਦਰ ਜਾਗਰੁਕਤਾ ਕੈਂਪ ਲਗਾਏ ਜਾਣਗੇ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਕੀੜੇਮਾਰ ਦਵਾਈਆਂ ਦੇ ਲਇਸੈਂਸੀ ਡੀਲਰਾਂ ਨਾਲ ਸੰਪਰਕ ਕਰਕੇ ਉਨ•ਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ ਕਿ ਉਹ ਆਪਣੀ ਇੱਛਾ ਨਾਲ ਕਿਸੇ ਵੀ ਕਿਸਾਨ ਨੂੰ ਦਵਾਈਆਂ ਨਾ ਦੇਣ। ਉਨ•ਾਂ ਕਿਹਾ ਕਿ ਜੋ ਕਿਸਾਨ ਪਹਿਲਾਂ ਵੀ ਬਾਸਮਤੀ ਲਗਾਉਂਦੇ ਹਨ ਉਨ•ਾਂ ਦੀ ਜਾਣਕਾਰੀ ਹਿੱਤ ਅਤੇ ਹੋਰ ਕਿਸਾਨਾਂ ਦੀ ਜਾਣਕਾਰੀ ਹਿੱਤ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਸਮਤੀ ਤੇ ਨੋ ਤਰ•ਾਂ ਦੀਆਂ ਕੀੜੇਮਾਰ ਦਵਾਈਆਂ ਦੀ ਸਪਰੇ ਕਰਨ ਤੇ ਪੂਰਨ ਤੋਰ ਤੇ ਰੋਕ ਲਗਾਈ ਗਈ ਹੈ। ਉਨ•ਾਂ ਦੱਸਿਆ ਕਿ ਅਜਿਹੀਆਂ ਦਵਾਈਆਂ ਕਰਕੇ ਵਿਸਵ ਮੰਡੀ ਵਿੱਚ ਬਾਸਮਤੀ ਦੀ ਵਿਕਰੀ ਅਤੇ ਰੇਟ ਉਪਰ ਵੀ ਅਸਰ ਪੈਂਦਾ ਹੈ। ਉਨ•ਾਂ ਦੱਸਿਆ ਕਿ ਇਸ ਲਈ ਐਸੀਫੇਟ, ਟਰਾਜੋਫੋਜ, ਥਾਈਮੈਥੋਕਸ 25% ਡਬਲਯੂ ਜੀ, ਕਾਰਬਨਡਾਜਿਮ 50% ਡਬਲਯੂ ਪੀ, ਟਰਾਈਕਲਾਜੋਲ 75% ਡਬਲਯੂ ਪੀ, ਬੂਪਰੋਫਿਜਿਨ, ਕਾਰਬੋਫੂਰੋਨ, ਪਰੋਪੀਕੋਨਾਜੋਲ, ਥਾਈਪਫਨੋਟ ਮਿਥਾਇਲ ਇਨ•ਾਂ ਕੀੜੇਮਾਰ ਦਵਾਈਆਂ ਦੀ ਕਿਸਾਨਾਂ ਨੂੰ ਬਾਸਮਤੀ ਤੇ ਸਪਰੇ ਨਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਇਸ ਦੇ ਨਾਲ ਹੀ ਕਿਸਾਨਾਂ ਨੂੰ ਇਹ ਵੀ ਅਪੀਲ ਹੈ ਕਿ ਬਾਸਮਤੀ ਜਾਂ ਝੋਨੇ ਤੇ ਕਿਸੇ ਵੀ ਤਰ•ਾਂ ਦੀ ਸਪਰੇ ਆਦਿ ਕਰਨ ਤੋਂ ਪਹਿਲਾ ਖੇਤੀ ਮਾਹਿਰਾਂ ਦੀ ਸਲਾਹ ਜਰੂਰ ਲੈਣ। ਉਨ•ਾਂ ਕਿਹਾ ਕਿ ਅਗਰ ਕਿਸਾਨ ਵਿਭਾਗੀ ਸਲਾਹ ਨਾਲ ਫਸਲ ਦੀ ਪੈਦਾਵਾਰ ਕਰਦੇ ਹਨ ਤਾਂ ਇਸ ਨਾਲ ਜਿੱਥੇ ਕਿਸਾਨਾਂ ਦੀ ਅਮਦਨ ਵਿੱਚ ਵਾਧਾ ਹੋਵੇਗਾ ਉੱਥੇ ਹੀ ਵਿਸ਼ਵ ਮੰਡੀ ਵਿੱਚ ਵੀ ਬਾਸਮਤੀ ਦੀ ਮੰਗ ਵਧੇਗੀ। 

© 2016 News Track Live - ALL RIGHTS RESERVED