ਥੈਲਾਸੀਮੀਆਂ ਦੇ ਮਰੀਜਾਂ ਨੂੰ ਵੰਡੇ ਗਏ ਫ੍ਰੀ ਬੱਸ ਕੁਪਨ

Jul 24 2019 01:33 PM
ਥੈਲਾਸੀਮੀਆਂ ਦੇ ਮਰੀਜਾਂ ਨੂੰ ਵੰਡੇ ਗਏ ਫ੍ਰੀ ਬੱਸ ਕੁਪਨ



 ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਥੈਲਾਸੀਮੀਆਂ ਦੇ ਮਰੀਜਾਂ  ਨੂੰ ਫ੍ਰੀ ਬੱਸ ਕੁਪਨ ਵੰਡੇ ਗਏ। ਮਾਨਯੋਗ ਸਿਵਲ ਸਰਜਨ ਡਾ. ਨੈਨਾ ਸਲਾਥੀਆ    ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਥੈਲਾਸੀਮੀਆਂ ਦੇ ਮਰੀਜਾਂ ਨੂੰ ਰਾਜ ਅੰਦਰ ਹੀ ਇਲਾਜ ਕਰਵਾਉਣ ਦੇ ਮੰਤਵ ਲਈ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਕਰਨ ਲਈ ਕੁਪਨ ਉਪਲੱਬਧ ਕਰਵਾਏ ਗਏ ਹਨ। 
ਡਾ. ਕਿਰਨ ਬਾਲਾ ਜਿਲ•ਾ  ਅਫਸਰ ਨੇ ਦੱਸਿਆ ਕਿ ਥੈਲਾਸੀਮੀਆਂ ਤੋਂ ਪੀੜਤ ਮਰੀਜ ਨੂੰ ਅੱਠ ਬਲੱਡ ਟਰਾਂਸਫਿਉਜਨ ਵਿਜਟ ਲਈ ਮਰੀਜ ਦੀ ਜਰੂਰਤ ਅਨੁਸਾਰ ਕੁਪਨ ਮੁਹੱਈਆਂ ਕਰਵਾਏ ਜਾਂਦੇ ਹਨ। ਉਹਨਾਂ ਨੂੰ ਦੱਸਿਆਂ ਕਿ ਆਰ.ਬੀ.ਐਸ.ਕੇ ਪ੍ਰੋਗਰਾਮ ਅਧੀਨ ਆਉਂਦੀਆਂ 31 ਬਿਮਾਰੀਆਂ 0 ਤੋਂ 18 ਸਾਲ ਤੱਕ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਆਂਗਣਵਾੜੀ ਵਿੱਚ ਰਜਿਸਟਰਡ ਬੱਚਿਆਂ ਦਾ ਮੁਫਤ ਇਲਾਜ ਕਰਵਾਇਆ ਜਾਂਦਾ ਹੈ। ਮਰੀਜ ਦੇ ਸਰਕਾਰੀ ਹਸਪਤਾਲ ਵਿੱਚ ਆਰ.ਬੀ.ਐਸ.ਕੇ ਅਧੀਨ ਆਉਂਦੇ ਬੱਚਿਆਂ ਦੇ ਸਾਰੇ ਟੈਸਟ ਮੁਫਤ ਕੀਤੇ ਜਾਂਦੇ ਹਨ ਅਤੇ ਮੁਫਤ ਦਵਾਈਆਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ। ਇਸ ਮੋਕੇ ਤੇ ਡਾ. ਰੇਖਾ ਘਈ ਜਿਲਾਂ ਹੈਲਥ ਅਫਸ਼ਰ, ਪੰਕਜ ਕੁਮਾਰ ਜਿਲਾਂ ਆਰ.ਬੀ.ਐਸ.ਕੇ. ਮੇਨੇਜਰ , ਗੁਰਿੰਦਰ ਕੋਰ ਜਿਲਾਂ ਮਾਸ ਮੀਡੀਆ ਅਫਸਰ ਆਦਿ ਹਾਜਰ ਸਨ।    

© 2016 News Track Live - ALL RIGHTS RESERVED