ਬਿਨਾਂ ਬਿੱਲ ਤੋਂ ਕਿਸੇ ਕਿਸਾਨ ਨੂੰ ਖਾਦ,ਕੀਟਨਾਸ਼ਕ ਅਤੇ ਬੀਜ ਦੀ ਵਿਕਰੀ ਨਾਂ ਕੀਤੀ ਜਾਵੇ: --ਡਾ. ਹਰਿੰਦਰ ਸਿੰਘ

Jul 25 2019 02:09 PM
ਬਿਨਾਂ ਬਿੱਲ ਤੋਂ ਕਿਸੇ ਕਿਸਾਨ ਨੂੰ ਖਾਦ,ਕੀਟਨਾਸ਼ਕ ਅਤੇ ਬੀਜ ਦੀ ਵਿਕਰੀ ਨਾਂ ਕੀਤੀ ਜਾਵੇ: --ਡਾ. ਹਰਿੰਦਰ ਸਿੰਘ


ਪਠਾਨਕੋਟ: 24 ਜੁਲਾਈ 2019 (   ) ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਨਾਲ ਸੰਬੰਧਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੀ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਹੋਈ । ਇਸ ਮੌਕੇ  ਡਾ. ਹਰਿੰਦਰ ਸਿੰਘ ਬੈਂਸ,ਡਾ ਅਮਰੀਕ ਸਿੰਘ, ਰਜਨੀਸ਼ ਸ਼ਰਮਾ, ਪੁਨੀਤ ਕੋਚਰ ਜੋਗਿੰਦਰ ਸਿੰਘ, ਮੁਨੀਸ਼ ਮਹਾਜਨ, ਨਵੀਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਖੇਤੀ ਸਮੱਗਰੀ ਵਿਕ੍ਰੇਤਾ ਹਾਜ਼ਰ ਸਨ।
  ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਮਕਸਦ ਬਲਾਕ ਪਠਾਨਕੋਟ ਦੇ ਕਿਸਾਨਾਂ ਨੂੰ ਉੱਚ ਮਿਆਰੀ ਅਤੇ ਸਹੀ ਮਿਕਦਾਰ ਵਿੱਚ ਰਸਾਇਣਕ ਖਾਦਾਂ ,ਖੇਤੀ ਰਸਾਇਣਾਂ ਅਤੇ ਉੱਚ ਗੁਣਵੱਤਾ ਦੇ ਬੀਜ ਉਪਲਬਧ ਕਰਵਾਉਣਾ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਸਾਫ ਪਾਣੀ, ਸ਼ੁੱਧ ਭੋਜਣ ਅਤੇ ਸ਼ੁੱਧ ਹਵਾ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਇੰਸੈਕਟੀਸਾਈਡ ਐਕਟ 1968 ਮੁਤਾਬਕ ਕੀਟਨਾਸ਼ਕ ਵਿਕ੍ਰੇਤਾ ਨੂੰ ਮਿਆਦ ਪੁੱਗੀਆਂ ਖੇਤੀ ਰਸਾਇਣਾਂ ਨੂੰ ਵੱਖਰੇ ਤੌਰ ਤੇ ਸਟੋਰ ਕਰਨਾ ਹੂੰਦਾ ਹੈ ਅਤੇ ਉਸ ਉਪਰ ਲਿਖਣਾ ਹੁੰਦਾ ਹੈ ਕਿ ਇਹ ਮਿਆਦ ਪੁੱਗੀਆਂ ਦਵਾਈਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਗੈਰ-ਮਿਆਰੀ ਬੀਜ, ਕੀਟਨਾਸ਼ਕ ਅਤੇ ਖਾਦਾਂ ਦੀ ਵਿਕਰੀ ਰੋਕਣ ਦੇ ਉਦੇਸ਼ ਨਾਲ ਮੋਬਾਈਲ ਹਲੈਪ ਲਾਈਨ ਨੰਬਰ 84373-12288 ਸਥਾਪਤ ਕੀਤੀ ਹੈ। ਉਨਾਂ ਕਿਹਾ ਕਿ ਇਸ ਹੈਲਪਲਾਈਨ ਦਾ ਮੁੱਖ ਮਕਸਦ ਪੰਜਾਬ ਵਿੱਚ ਕਿਸੇ ਵੀ ਥਾਂ 'ਤੇ ਗੈਰ-ਮਿਆਰੀ ਖੇਤੀ ਸਮੱਗਰੀ ਦੀ ਹੁੰਦੀ ਵਿਕਰੀ ਨੂੰ ਰੋਕਣਾ ਹੈ । ਉਨਾਂ ਕਿਹਾ ਕਿ ਕੋਈ ਕਿਸਾਨ ਘਟੀਆ ਖੇਤੀ ਸਮੱਗਰੀ ਦੀ ਵਿਕਰੀ ਬਾਰੇ ਇਸ ਸਹਾਇਤਾ ਨੰਬਰ 'ਤੇ ਜਾਣਕਾਰੀ ਦੇ ਸਕਦਾ ਹੈ ਅਤੇ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਡਾ. ਅਮਰੀਕ ਸਿੰਘ ਨੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਕੀਟਨਾਸ਼ਕ ਵਿਕ੍ਰੇਤਾਵਾਂ ਨੂੰ ਤੰਦਰੁਸਤ ਬਾਸਮਤੀ ਦੀ ਫਸਲ ਪੈਦਾ ਕਰਨ ਲਈ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਬਾਸਮਤੀ ਦੀ ਫਸਲ ਵਿੱਚ ਕਾਲੇ ਤੇਲੇ ਦੀ ਰੋਕਥਾਮ ਲਈ ਕਦੇ ਵੀ ਸਿੰਥੈਟਿਕ ਪਰਿਥਰਾਇਡ ਕੀਟਨਾਸ਼ਕ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੀਟਨਾਸ਼ਕ ਕਾਲੇ ਤੇਲੇ ਦੀ ਰੋਕਥਾਮ ਕਰਨ ਦੀ ਬਿਜਾਏ, ਉਸ ਦੀ ਗਿਣਤੀ ਵਿੱਚ ਵਾਧਾ ਕਰਨ ਵਿੱਚ ਸਹਾਈ ਹੁੰਦੀਆਂ ਹਨ। ਉਨਾਂ ਕਿਹਾ ਕਿ ਕੀਟਨਾਸ਼ਕ ਦੇ ਛਿੜਕਾਅ ਲਈ ਹਮੇਸ਼ਾਂ ਗੋਲ ਨੋਜ਼ਲ ਦੀ ਵਰਤੋਂ ਕਰੋ।                                                                              ਉਨਾਂ ਕਿਹਾ ਕਿ ਬਾਸਮਤੀ ਦੀ ਬਰਾਮਦ ਨੂੰ ਉਤਸਾਹਿਤ ਕਰਨ ਲਈ  ਐਸੀਫੇਟ,ਕਾਰਬੈਂਡਾਜ਼ਿਮ,ਥਾਈਮੀਥੋਕਸਮ,ਟਰਾਈਐਜੋਫਾਸ,ਬੂਪਰੋਫੈਜਿਨ,ਕਾਰਬੂਫੂਰੋਨ,ਪ੍ਰੋਪੀਕੋਨਾਜ਼ੋਲ,
ਥਾਇਆਫਨੇਟ ਮੀਥਾਈਲ ਅਤੇ ਟ੍ਰਾਈਸਾਈਕਲਾਜ਼ੋਲ ਦੀ ਵਰਤੋਂ ਬਾਸਮਤੀ ਦੀ ਫਸਲ ਉੱਪਰ ਨਾਂ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਉਨਾਂ ਕਿਹਾ ਕਿ ਕਿਸਾਨਾਂ ਨੂੰ ਸਿਫਾਰਸ਼ਸ਼ੁਦਾ ਮਿਕਦਾਰ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਨੂੰ ਪ੍ਰੇਰਿਤ ਕਰਨਾ ਚਾਹੀਦਾ ਤਾਂ ਜੋ ਸ਼ੁਧ ਭੋਜਨ ਤਿਆਰ ਕੀਤਾ ਜਾ ਸਕੇ। ਉਨਾਂ ਨੇ ਕਿਹਾ ਕਿ ਖੇਤੀ ਸਮੱਗਰੀ ਨਾਲ ਸੰਬੰਧਤ ਦਸਤਾਵੇਜ ਜਿਵੇਂ ਸਟਾਕ ਰਜਿਸਟਰ ਅਤੇ ਬਿੱਲਬੁੱਕ ਤਸਦੀਕਸ਼ੁਦਾ  ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਜੇਕਰ ਕੋਈ ਖਾਦ ਵਿਕ੍ਰੇਤਾ ਬਗੈਰ ਲਾਇਸੰਸ ਕੀਟਨਾਸ਼ਕ ਫੜਿਆ ਗਿਆਂ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖੇਤੀ ਸਮੱਗਰੀ ਵਿਕ੍ਰੇਤਾ ਯੂਨੀਅਨ ਦੇ ਪ੍ਰਧਾਨ ਰਜਨੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੇ ਜਾ ਰਹੇ ਪ੍ਰਚਾਰ ਕਾਰਨ ਡੀ ਏ ਪੀ ਦੀ ਖਪਤ ਕਾਫੀ ਘਟ ਗਈ ਹੈ ਜਦ ਕਿ ਜ਼ਿੰਕ ਸਲਫੇਟ ਦੀ ਖਪਤ ਪਿਛਲੇ ਸਾਲਾਂ ਦੇ ਮੁਕਾਬਲੇ ਵਧੀ ਹੈ। ਉਨਾਂ ਭਰੋਸਾ ਦਿਵਾਇਆ ਕਿ ਸਮੂਹ ਡੀਲਰਾਂ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬ ਕਰਨ ਪੂਰਾ ਸਹਿਯੋਗ ਕੀਤਾ ਜਾਵੇਗਾ। 
 
© 2016 News Track Live - ALL RIGHTS RESERVED