26 ਜੁਲਾਈ ਨੂੰ ਧਰੂਵ ਪਾਰਕ ਪਠਾਨਕੋਟ ਵਿੱਚ ਕਾਰਗਿੱਲ ਦੇ ਸਹੀਦਾਂ ਨੂੰ ਸਮਰਪਿਤ ਇੱਕ ਪਰਾਥਨਾਂ ਸਭਾ

Jul 25 2019 02:11 PM
26 ਜੁਲਾਈ  ਨੂੰ ਧਰੂਵ ਪਾਰਕ ਪਠਾਨਕੋਟ ਵਿੱਚ ਕਾਰਗਿੱਲ ਦੇ ਸਹੀਦਾਂ ਨੂੰ ਸਮਰਪਿਤ ਇੱਕ ਪਰਾਥਨਾਂ ਸਭਾ

ਪਠਾਨਕੋਟ

26 ਜੁਲਾਈ 2019 ਨੂੰ ਧਰੂਵ ਪਾਰਕ ਪਠਾਨਕੋਟ ਵਿੱਚ ਕਾਰਗਿੱਲ ਦੇ ਸਹੀਦਾਂ ਨੂੰ ਸਮਰਪਿਤ ਇੱਕ ਪਰਾਥਨਾਂ ਸਭਾ ਆਯੋਜਿਤ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਟੈਂਕ ਚੋਕ ਤੋਂ ਖੱਡੀ ਪੁਲ ਤੱਕ ਬਣਾਈ ਜਾ ਰਹੀ ਪਾਰਕ ਵਿੱਚ ਪੋਦੇ ਲਗਾਏ ਜਾਣਗੇ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਅਬਰੋਲ ਨਗਰ ਵਿਖੇ ਸਥਿਤ ਸਹੀਦ ਸ੍ਰੀ ਤਿਵੈਣੀ ਸਿੰਘ ਅਸੋਕਾ ਚੱਕਰ ਦੇ ਘਰ ਵਿਖੇ ਉਨ•ਾਂ ਦੇ ਪਰਿਵਾਰ ਨਾਲ ਮਿਲਣ ਤੋਂ ਬਾਅਦ ਦਿੱਤੀ। ਇਸ ਮੋਕੇ ਤੇ ਸਹੀਦ ਸ੍ਰੀ ਤਿਵੈਣੀ ਸਿੰਘ ਜੀ ਦੇ ਪਿਤਾ ਕੈਪਟਨ ਸ੍ਰੀ ਜਨਮੇਜ ਸਿੰਘ, ਮਾਤਾ ਸ੍ਰੀਮਤੀ ਪੁਸਪਲਤਾ, ਸਹੀਦ ਦੀ ਭੈਣ ਸ੍ਰੀਮਤੀ ਜਿਉਤਸਨਾ ਸਿੰਘ, ਅਸੀਸ ਵਿੱਜ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜ਼ਰ ਸਨ। 
ਜਿਕਰਯੋਗ ਹੈ ਕਿ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅਬਰੋਲ ਨਗਰ ਪਠਾਨਕੋਟ ਵਿਖੇ ਸਹੀਦ ਸ੍ਰੀ ਤਿਵੈਣੀ ਸਿੰਘ ਜੀ ਦੇ ਘਰ ਵਿਖੇ ਵਿਸ਼ੇਸ ਤੋਰ ਤੇ ਉਨ•ਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ। ਇਸ ਮੋਕੇ ਤੇ ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹੀਦ ਦੇਸ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਜਾਂਦੇ ਹਨ ਅਤੇ ਅਸੀਂ ਉਨ•ਾਂ ਦਾ ਕਰਜ ਕਦੇ ਵੀ ਨਹੀਂ ਉਤਾਰ ਸਕਦੇ। ਉਨ•ਾਂ ਕਿਹਾ ਕਿ ਉਨ•ਾਂ ਨੂੰ ਸੱਚੀ ਸਰਧਾਂਜਲੀ ਇਹ ਹੀ ਹੋਵੇਗੀ ਕਿ ਅਸੀਂ ਉਨ•ਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਪਰਿਵਾਰਿਕ ਮੈਂਬਰ ਸਮਝੀਏ ਅਤੇ ਉਨ•ਾਂ ਦੇ ਸੁੱਖ ਦੁੱਖ ਵਿੱਚ ਹਿੱਸੇਦਾਰ ਬਣੀਏ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਜਿਲ•ਾ ਪ੍ਰਸਾਸਨ ਅਤੇ 21 ਸਬ ਏਰੀਆਂ ਕਮਾਂਡਰ ਬ੍ਰਿਗੇਡੀਅਰ ਸ੍ਰੀ ਜੈ ਐਸ ਬੁੱਧਵਰ  ਦਾ ਵੀ ਵਿਸ਼ੇਸ ਤੋਰ ਤੇ ਧੰਨਵਾਦ ਕੀਤਾ ਕਿ ਉਨ•ਾਂ ਵੱਲੋਂ ਸਹੀਦਾਂ ਨੂੰ ਸਮਰਪਿਤ ਟੈਂਕ ਚੋਕ ਤੋਂ ਖੱਡੀ ਪੁਲ ਤੱਕ ਪਾਰਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਇਸ ਪਾਰਕ ਤੇ ਲਗਾਉਂਣ ਲਈ ਕਰੀਬ 5 ਹਜਾਰ ਪੋਦੇ ਉਪਲਬੱਧ ਕਰਵਾਏ ਗਏ ਹਨ ਜਿਸ ਨਾਲ ਇਸ ਮਾਰਗ ਦੀ ਨੁਹਾਰ ਬਦਲੇਗੀ। ਉਨ•ਾਂ ਕਿਹਾ ਕਿ ਇਹ ਪ੍ਰੋਗਰਾਮ 26 ਜੁਲਾਈ ਨੂੰ ਕੀਤਾ ਜਾਵੇਗਾ।   

 
 
© 2016 News Track Live - ALL RIGHTS RESERVED