ਗਊਆਂ ਦੀ ਸਾਂਭ ਸੰਭਾਲ ਲਈ ਸਹਾਇਤਾ ਰਾਸ਼ੀ ਵਜੋਂ 5200 ਰੁਪਏ ਭੇਟ

Jul 25 2019 03:11 PM
ਗਊਆਂ ਦੀ ਸਾਂਭ ਸੰਭਾਲ ਲਈ ਸਹਾਇਤਾ ਰਾਸ਼ੀ ਵਜੋਂ 5200 ਰੁਪਏ ਭੇਟ

ਪਠਾਨਕੋਟ

ਗੋਪਾਲ ਧਾਮ ਗਊਸ਼ਾਲਾ ਵਿਖੇ ਗਊ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਜਿਸ ਵਿਚ ਡਾ: ਕੁਲਦੀਪ ਸ਼ਰਮਾ ਤੇ ਚੰਪਾ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੌਰਾਨ ਮਹਿਮਾਨਾਂ ਵਲੋਂ ਸਮਿਤੀ ਨੂੰ ਗਊਆਂ ਦੀ ਸਾਂਭ ਸੰਭਾਲ ਲਈ ਸਹਾਇਤਾ ਰਾਸ਼ੀ ਵਜੋਂ 5200 ਰੁਪਏ ਭੇਟ ਕੀਤੇ ਹਏ | ਪ੍ਰਧਾਨ ਵਿਜੇ ਪਾਸੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਗਊਆਂ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਦਾਨ ਕੀਤਾ ਜਾਵੇ | ਇਸ ਮੌਕੇ ਚੇਅਰਮੈਨ ਓਮ ਪ੍ਰਕਾਸ਼ ਸ਼ਰਮਾ, ਰਾਕੇਸ਼ ਖੰਨਾ, ਪ੍ਰੇਮ ਗਰਗ, ਤਰਲੋਕ ਤੇ੍ਰਹਨ, ਇੰਦਰਜੀਤ ਸ਼ਰਮਾ, ਨੀਲਮ ਸੈਣੀ, ਨਿਸ਼ਾ ਸੈਣੀ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED