ਸਹਿਰ ਪਠਾਨਕੋਟ ਵਿੱਚੋਂ ਹੋ ਕੇ ਨਿਕਲ ਰਹੀ ਏ.ਪੀ.ਕੇ. ਰੋਡ ਦੀ ਕੀਤੀ ਜਾਏਗੀ ਕਾਇਆ ਕਲਪ-ਸ੍ਰੀ ਅਮਿਤ ਵਿੱਜ

Jul 26 2019 01:54 PM
ਸਹਿਰ ਪਠਾਨਕੋਟ ਵਿੱਚੋਂ ਹੋ ਕੇ ਨਿਕਲ ਰਹੀ ਏ.ਪੀ.ਕੇ. ਰੋਡ ਦੀ ਕੀਤੀ ਜਾਏਗੀ ਕਾਇਆ ਕਲਪ-ਸ੍ਰੀ ਅਮਿਤ ਵਿੱਜ



ਪਠਾਨਕੋਟ

ਸਹਿਰ ਪਠਾਨਕੋਟ ਦੇ ਵਿੱਚੋਂ ਦੀ ਨਿਕਲਣ ਵਾਲੀ ਏਪੀਕੇ ਰੋਡ (ਨਲਬਾ ਪੁਲ ਤੋਂ ਸਿੰਬਲ ਚੋਕ) ਦੀ ਕਾਇਆ ਕਲਪ ਕੀਤੀ ਜਾਵੇਗੀ, ਜਿਸ ਅਧੀਨ ਜਲਦੀ ਸਰਵੇ ਕਰਵਾ ਕੇ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਪੋਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਆਪਣੇ ਦਫਤਰ ਵਿਖੇ ਸ਼ਹਿਰ ਅੰਦਰ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਆਯੋਜਿਤ ਇੱਕ ਮੀਟਿੰਗ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਨਿਲ ਵਿੱਜ ਸਾਬਕਾ ਜਿਲ•ਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਨਰੇਸ ਅਰੋੜਾਂ ਐਸ.ਡੀ.ਓ. ਲੋਕ ਨਿਰਮਾਣ ਵਿਭਾਗ ਪਠਾਨਕੋਟ, ਰਾਮਿੰਦਰ ਪਾਲ ਸਿੰਘ ਕਾਹਲੋਂ ਐਕਸੀਅਨ ਨਗਰ ਸੁਧਾਰ ਟਰੱਸਟ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਤੇ ਪਾਰਟੀ ਕਾਰਜਕਰਤਾ ਹਾਜ਼ਰ ਸਨ। 
ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਸਭ ਤੋਂ ਪਹਿਲਾ ਨਲਬਾ ਪੁਲ ਤੋਂ ਸਿੰਬਲ ਚੋਕ ਨੂੰ ਜੋੜਨ ਵਾਲੀ ਸੜਕ ਜੋ ਕਿ ਸਹਿਰ ਦੇ ਵਿੱਚੋਂ ਹੋ ਕੇ ਲੰਘਦੀ ਹੈ ਦੇ ਬਾਰੇ ਸਰਵੇ ਕਰਵਾਇਆ ਜਾਵੇਗਾ। ਜਿਸ ਅਧੀਨ ਇਹ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਜਾਵੇਗਾ ਕਿ ਲੋਕਾਂ ਨੂੰ ਕਿਸੇ ਤਰ•ਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ। ਉਨ•ਾਂ ਕਿਹਾ ਕਿ ਸੜਕ ਕੰਕਰੀਟ ਦੀ ਬਣਾਈ ਜਾਵੇਗੀ ਅਤੇ ਰੇਨ ਵਾਟਰ ਡ੍ਰੇਨ ਸਿਸਟਮ ਲਗਾਇਆ ਜਾਵੇਗਾ।  ਉਨ•ਾਂ ਕਿਹਾ ਕਿ ਇਸ ਦੇ ਨਿਰਮਾਣ ਦੋਰਾਨ ਜਿੱਥੇ ਵੀ ਨਵਾਂ ਸੀਵਰੇਜ ਪਾਉਂਣ ਦੀ ਲੋੜ ਹੋਵੇਗੀ ਉੱਥੇ ਸੀਵਰੇਜ ਦਾ ਕੰਮ ਵੀ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਰੋਡ ਤੇ ਆਧੁਨਿਕ ਤਕਨੀਕ ਵਾਲੀਆਂ ਲਾਈਟਾਂ ਵੀ ਲਗਾਈਆਂ ਜਾਣਗੀਆਂ ਅਤੇ ਇਨ•ਾਂ ਖੰਭਿਆਂ ਤੇ ਵਿਸ਼ੇਸ ਤਰ•ਾਂ ਦੀਆਂ ਲਾਈਟਾਂ ਲਗਾਈਆਂ ਜਾਣਗੀਆਂ ਜਿਸ ਤੇ ਕਿਸੇ ਵੀ ਵਿਗਿਆਪਣ ਨੂੰ ਦਿਖਾਇਆ ਜਾ ਸਕੇਗਾ ਅਤੇ ਇਸ ਰੋਡ ਦੀ ਖੂਬਸੁਰਤੀ ਲਈ ਹੋਰ ਉਪਰਾਲੇ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਇਸ ਰੋਡ ਦਾ ਨਿਰਮਾਣ ਇੰਟਰਨੇਸਨਲ ਰੋਡ ਦੇ ਪੱਧਰ ਤੇ ਕੀਤਾ ਜਾਵੇਗਾ। 
ਉਨ•ਾਂ ਕਿਹਾ ਕਿ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਆਰ.ਓ.ਬੀ. ਬਣਾਇਆ ਜਾਣਾ ਹੈ , ਜਿਸ ਦੇ ਬਣਨ ਨਾਲ ਲੋਕਾਂ ਦੀਆਂ ਕਾਫੀ ਸਮੱਸਿਆਵਾਂ ਦਾ ਅੰਤ ਹੋਵੇਗਾ। ਉਨ•ਾਂ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਆਰ.ਓ.ਬੀ. ਬਣਾਉਂਣ ਦੇ ਲਈ ਸਮਾਂ ਨਿਰਧਾਰਤ ਹੈ ਅਤੇ ਨਵੰਬਰ 2019 ਤੱਕ ਇਸ ਪੋਜੈਕਟ ਦੇ ਟੈਂਡਰ ਲਗਾਏ ਜਾਣਗੇ ਤਾਂ ਜੋ ਨਿਰਧਾਰਤ ਸਮੇਂ ਦੋਰਾਨ ਇਹ ਕਾਰਜ ਪੂਰਾ ਕੀਤਾ ਜਾ ਸਕੇ। ਉਨ•ਾਂ ਦੱਸਿਆ ਕਿ ਰੇਲਵੇ ਕਰਾਸਿੰਗ ਸਟੇਸ਼ਨ ਦੇ ਨਾਲ ਹੋਣ ਕਾਰਨ ਸਾਰਾ ਦਿਨ ਵਿੱਚ ਜਿਆਦਾਤਰ ਢਾਕੀ ਰੇਲਵੇ ਫਾਟਕ ਬੰਦ ਰਹਿੰਦਾ ਹੈ ਜਿਸ ਨਾਲ ਲੋਕਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਕਤ ਪੁਲ ਦੇ ਨਿਰਮਾਣ ਹੋਣ ਨਾਲ ਸਬਜੀ ਮੰਡੀ ਦੀ ਸਾਈਡ ਤੋਂ ਲੋਕ ਪੁਲ ਪਾਰ ਕਰਕੇ ਅਸਾਨੀ ਨਾਲ ਹਾਈਵੇ ਤੇ ਪਹੁੰਚ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਛੋਟੀ ਰੇਲਵੇ ਲਾਈਨ ਜੋ ਕਿ ਸਹਿਰ ਦੇ ਵਿੱਚੋਂ ਦੀ ਹੋ ਕੇ ਲੰਘਦੀ ਹੈ ਅਤੇ ਆਏ ਦਿਨ ਰੇਲਵੇ ਫਾਟਕ ਬੰਦ ਹੋਣ ਨਾਲ ਲੋਕਾਂ ਨੂੰ ਕਾਫੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ•ਾਂ ਦੱਸਿਆ ਕਿ ਇਸ ਪੋਜੈਕਟ ਬਾਰੇ ਪੰਜਾਬ ਸਰਕਾਰ ਅਤੇ ਰੇਲਵੇ ਵਿਭਾਗ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਤੇ ਅਮਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੋਕਾਂ ਦੀ ਸਹੂਲਤ ਲਈ ਇਸ ਛੋਟੀ ਰੇਲਵੇ ਲਾਈਨ ਨੂੰ ਬਣਾਉਂਣ ਲਈ ਉਪਰਾਲੇ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਇਸ ਪ੍ਰੋਜੈਕਟ ਤੇ ਕਰੀਬ 240 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ ਜਿਸ ਵਿੱਚੋਂ ਕਰੀਬ 120 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਖਰਚ ਕੀਤੇ ਜਾਣਗੇ। ਉਨ•ਾਂ ਦੱਸਿਆ ਕਿ ਇਹ ਲਾਈਨ ਸਹਿਰ ਦੇ ਵਿੱਚੋਂ ਨਿਕਲਦੀ ਹੈ ਅਤੇ ਇਸ ਰੇਲਵੇ ਲਾਈਨ ਤੇ ਕਰੀਬ 7 ਰੇਲਵੇ ਕ੍ਰਾਸਿੰਗ ਹੋਣ ਨਾਲ ਸਹਿਰ ਦੇ ਲੋਕਾਂ ਨੂੰ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ•ਾਂ ਕਿਹਾ ਕਿ ਹੁਣ ਇਹ ਰੇਲਵੇ ਲਾਈਨ ਪਿਲਰਾਂ ਤੇ ਬਣਾਹੀ ਜਾਵੇਗੀ ਅਤੇ ਲੋਕਾਂ ਨੂੰ ਫਾਟਕ ਖੁਲਣ ਦਾ ਇੰਤਜਾਰ ਨਹੀਂ ਕਰਨਾ ਹੋਵੇਗਾ। ਇਸ ਲਈ ਨਿਰਧਾਰਤ ਸਥਾਨਾਂ ਅਤੇ ਸਮੇਂ ਦੇ ਰਹਿੰਦਿਆਂ ਅੱਗੇ ਹੋਰ ਨਿਰਮਾਣ ਕਾਰਜ ਦੀ ਵਿਵਸ਼ਥਾਂ ਕੀਤੀ ਜਾਵੇਗੀ।
ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਸਹਿਰ ਵਿੱਚੋਂ ਬੱਜਰੀ ਕੰਪਨੀ ਤੋਂ ਨਿਕਲਣ ਵਾਲੀ ਰੇਲਵੇ ਲਾਈਨ ਜੋ ਕਿ ਭੀੜ ਭਰੇ ਖੇਤਰ ਦੇ ਅੰਦਰੋਂ ਹੋ ਕੇ ਨਿਕਲਦੀ ਹੈ। ਉਨ•ਾਂ ਦੱਸਿਆ ਕਿ ਬਾਰਿਸ਼ ਦਾ ਜਿਆਦਾਤਰ ਪਾਣੀ ਜੋ ਕਿ ਇਸ ਰੇਲਵੇ ਲਾਈਨ ਦੇ ਵਿੱਚੋਂ ਹੋ ਕੇ ਸਹਿਰ ਦੇ ਬਾਹਰ ਜਾਂਦਾ ਹੈ। ਜਿਸ ਕਾਰਨ ਇਸ ਰੇਲਵੇ ਲਾਈਨ ਟਰੈਕ ਵਿੱਚ ਮਿੱਟੀ ਜਮ•ਾਂ ਹੋ ਜਾਂਦੀ ਹੈ ਅਤੇ ਜਿਆਦਾਤਰ ਲੋਕ ਇਸ ਮਾਰਗ ਤੋਂ ਸਲਿਪ ਹੋ ਕੇ ਜਖਮੀ ਹੋ ਚੁੱਕੇ ਹਨ। ਉਨ•ਾਂ ਕਿਹਾ ਕਿ ਇਸ ਰੇਲਵੇ ਲਾਈਨ ਦੇ ਵਿੱਚਕਾਰ ਇੰਟਰ ਲਾਕ ਟਾਇਲ ਲਗਾਈ ਜਾਵੇਗੀ। 
          ਉਨ•ਾਂ ਕਿਹਾ ਕਿ ਤਲਵਾੜਾ ਜੱਟਾਂ ਪੁਲ ਦਾ ਨਿਰਮਾਣ ਕਾਰਜ ਜੋ ਕਿ ਚਲ ਰਿਹਾ ਹੈ ਅਤੇ ਇਸ ਪੁਲ ਦੇ ਬਣਨ ਨਾਲ ਲੋਕਾਂ ਨੂੰ ਕਾਫੀ ਪ੍ਰੇਸਾਨੀਆਂ ਤੋਂ ਰਾਹਤ ਮਿਲੇਗੀ। ਉਨ•ਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਪੁਲ ਨੂੰ ਬਣਾਉਂਣ ਲਈ ਜਿਨ•ਾਂ ਲੋਕਾਂ ਦੀ ਜਮੀਨ ਪ੍ਰੋਜੈਕਟ ਅਧੀਨ ਆਈ ਹੈ। ਉਨ•ਾਂ ਜਮੀਨ ਮਾਲਕਾਂ ਨੂੰ ਬਣਦੀ ਰਾਸ਼ੀ ਦਾ ਭੁਗਤਾਨ ਜਲਦੀ ਕੀਤਾ ਜਾਵੇ ਤਾਂ ਜੋ ਇਹ ਪੁਲ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕੇ। 

© 2016 News Track Live - ALL RIGHTS RESERVED