ਜਿਲ•ਾ ਪੱਧਰ ਟੂਰਨਾਮੈਂਟ ਅੰਡਰ 14 (ਲੜਕੇ/ਲੜਕੀਆਂ) ਦੇ ਸਮਾਪਤੀ ਸਮਾਰੋਹ ਤੇ ਇਨਾਮ ਵੰਡ ਸਮਾਰੋਹ

Jul 26 2019 01:54 PM
ਜਿਲ•ਾ ਪੱਧਰ ਟੂਰਨਾਮੈਂਟ ਅੰਡਰ 14 (ਲੜਕੇ/ਲੜਕੀਆਂ) ਦੇ ਸਮਾਪਤੀ ਸਮਾਰੋਹ ਤੇ ਇਨਾਮ ਵੰਡ ਸਮਾਰੋਹ



ਪਠਾਨਕੋਟ

ਪੰਜਾਬ ਸਰਕਾਰ , ਖੇਡ ਵਿਭਾਗ , ਡਾਇਰੈਕਟਰ ਸਪੋਰਟਸ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਅਤੇ ਜਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਕੁਲਵਿੰਦਰ ਸਿੰਘ ਵੱਲੋਂ ਤੰਦਰੁਸਤ ਪੰਜਾਬ ਨੂੰ ਸਮਰਪਿਤ ਸਾਲ 2019-20 ਦੇ ਸੈਸਨ ਲਈ ਜਿਲ•ਾ ਪੱਧਰ ਟੂਰਨਾਮੈਂਟ ਅੰਡਰ 14 (ਲੜਕੇ/ਲੜਕੀਆਂ) ਜੋ  ਕਿ ਮਿਤੀ 24-07-2019 ਨੂੰ ਸਵੇਰੇ 11.00 ਵਜੇ ਸੁਰੂ ਕੀਤਾ ਗਿਆ ਸੀ ਅਤੇ ਅੱਜ ਮਿਤੀ 25-07-2019 ਨੂੰ  ਇਸ ਟੂਰਨਾਮੈਂਟ  ਦੇ ਸਮਾਪਤੀ ਸਮਾਰੋਹ ਤੇ ਇਨਾਮ ਵੰਡ ਸਮਾਰੋਹ ਸ੍ਰੀ ਜਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਕੁਲਵਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤੇ  ਖੇਡਾਂ ਨਾਲ ਸਬੰਧਤ ਡੀ.ਪੀ.ਈ,ਪੀ.ਟੀ.ਆਈ ਅਤੇ ਖੇਡ ਵਿਭਾਗ ਦੇ ਸਰਵਸ੍ਰੀ ਹਰਪ੍ਰੀਤ ਸਿੰਘ , ਸੈਮੂਅਲ ਮਸੀਹ, ਸੁਖਚੈਨ ਸਿੰਘ, ਅਰਿਹੰਤ ਕੁਮਾਰ, ਕੁਲਵਿੰਦਰ ਕੌਰ , ਬਲਜੀਤ ਸਿੰਘ , ਚੰਦਨ ਮਹਾਜਨ, ਅਭਿਸੇਕ ਦੱਤ, ਰਣਜੀਤ ਸਿੰਘ , ਨਰਿੰਦਰ ਲਾਲ, ਪ੍ਰਦੀਪ ਕੁਮਾਰ ,  ਸੁਰਿੰਦਰ ਕੌਰ, ਪੂਜਾ ਪਠਾਨੀਆ, ਸਿਖਾ, ਅਸਵਨੀ ਕੁਮਾਰ, ਨੀਨਾ , ਅਵਤਾਰ , ਸੁਰਿੰਦਰ ਕੁਮਾਰ, ਵਿਕਰਮ ਕੁਮਾਰ, ਮਦਨ ਲਾਲ , ਸੰਜੀਵ ਕੁਮਾਰ , ਕੁਲਵਿੰਦਰ ਸਿੰਘ ਸਾਮਿਲ ਹੋਏ। ਇਸ ਟੂਰਨਾਮੈਂਟ ਦੇ ਰਿਜਲਟ ਇਸ ਪ੍ਰਕਾਰ ਹਨ। ਕਬੱਡੀ (ਲੜਕੇ) ਗੇਮ ਵਿੱਚ ਸੀਨੀਅਰ ਸਕਾਲਰ ਸਕੂਲ ਅਤੇ ਮਾਡਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਪਠਾਨਕੋਟ ਫਾਈਨਲ ਵਿੱਚ ਪਹੁੰੰਚੇ। ਕਬੱਡੀ (ਲੜਕੀਆਂ) ਗੇਮ ਵਿੱਚ ਮਾਡਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਦੀ ਟੀਮ ਪਹਿਲੇ ਸਥਾਨ ਤੇ ਰਹੀ, ਬਾਸਕਟਬਾਲ (ਲੜਕੇ) ਗੇਮ ਵਿੱਚ ਨੈਚਰ ਪਬਲਿਕ ਸਕੂਲ ਪਹਿਲੇ ਸਥਾਨ ਤੇ ਰਹੇ।  ਵਾਲੀਬਾਲ (ਲੜਕੇ) ਵਿੱਚ ਮਹਾਰਾਣਾ ਪ੍ਰਤਾਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਪਹਿਲੇ ਸਥਾਨ ਤੇ ਰਹੇ। ਵਾਲੀਬਾਲ (ਲੜਕੀਆਂ) ਵਿੱਚ ਆਈ.ਟੀ ਨੈਕਸਟ ਜਨਰੇਸਨ, ਕੀੜੀ ਖੁਰਦ ਪਠਾਨਕੋਟ ਪਹਿਲੇ ਸਥਾਨ ਤੇ ਰਹੇ। ਫੁੱਟਬਾਲ (ਲੜਕੇ) ਵਿੱਚ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਪਹਿਲੇ ਸਥਾਨ ਤੇ ਰਹੇ।  

© 2016 News Track Live - ALL RIGHTS RESERVED