ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚੀਆਂ ਦਾ ਕਰਵਾਇਆ ਮੁਫਤ ਇਲਾਜ

Jul 26 2019 01:54 PM
ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚੀਆਂ ਦਾ ਕਰਵਾਇਆ ਮੁਫਤ  ਇਲਾਜ
 


ਪਠਾਨਕੋਟ

ਸਿਹਤ ਵਿਭਾਗ ਨੇ ਦਿਲ ਦੇ ਮਰੀਜ ਦੋਂ ਬੱਚੀਆਂ ਦਾ ਆਰ.ਬੀ.ਐਸ.ਕੇ. ਸਕੀਮ ਤਹਿਤ ਮੁਫਤ ਇਲਾਜ ਕਰਵਾਇਆ ਹੈ। ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਭਾਵਨਾ ਮਹਾਜਨ ਪੁੱਤਰੀ ਰਾਹੁਲ ਮਹਾਜਨ ਦਾ ਇਲਾਜ  ਫੋਰਟਿਸ ਹਸਪਤਾਲ ਮੋਹਾਲੀ ਅਤੇ  ਭੂਮਿਕਾ ਪੁੱਤਰੀ ਹੀਰਾ ਲਾਲ ਦਾ ਇਲਾਜ ਡੀ.ਐਮ.ਸੀ. ਲੁਧਿਆਣਾ ਤੋਂ ਕਰਵਾਇਆ ਗਿਆ ਹੈ। ਇਸ ਮੌਕੇ ਤੇ ਭਾਵਨਾ ਮਹਾਜਨ ਦੇ ਪਿਤਾ ਰਾਹੁਲ ਮਹਾਜਨ ਨੇ ਦੱਸਿਆ ਕਿ ਉਹਨਾਂ ਦੀ ਪੁੱਤਰੀ ਜੋ ਕਿ ਹੁਣ ਡੇਢ ਸਾਲ ਦੀ ਹੈ, ਉਹ ਜਨਮ ਤੋਂ ਹੀ ਦਿਲ ਦੀ ਬਿਮਾਰੀ ਅਤੇ ਕਲੈਫਟ ਅਤੇ ਪੈਲਟ ਦੀ ਬਿਮਾਰੀ ਤੋਂ ਪੀੜਤ ਸੀ। ਉਹ ਇੱਕ ਦੁਕਾਨਦਾਰ ਹੈ ਤੇ ਇਸ ਲਈ ਬੱਚੀ ਦਾ ਇਲਾਜ ਕਰਵਾਉਣਾ ਔਖਾ ਸੀ। ਪਰ ਜਿਲ•ਾ ਸਿਹਤ ਵਿਭਾਗ ਪਠਾਨਕੋਟ ਆਰ.ਬੀ.ਐਸ.ਕੇ. ਤਹਿਤ ਉਸ ਨੂੰ ਅਗਲੇ ਇਲਾਜ ਲਈ ਫੋਰਟਿਸ ਮੌਹਾਲੀ ਵਿੱਚ ਰੈਫਰ ਕੀਤਾ ਗਿਆ, ਜਿਥੇ ਉਸ ਦੀ ਬੱਚੀ ਦੇ ਦਿਲ ਦਾ ਸਫਲ ਆਪਰੇਸ਼ਨ ਕੀਤਾ ਗਿਆ। ਇਸ ਪੂਰੇ ਇਲਾਜ ਵਿੱਚ ਉਸ ਕੋਲੋ ਕਿਸੇ ਕਿਸਮ ਦਾ ਕੋਈ ਵੀ ਪੈਸਾ ਨਹੀਂ ਲਿਆ ਗਿਆ। 
ਇਸੇ ਤਰ•ਾਂ ਹੀ ਭੂਮਿਕਾ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਜਿਸ ਦੀ ਉਮਰ 12 ਸਾਲ ਹੈ, ਉਹ ਵੀ ਜਨਮ ਤੋਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਗਰੀਬ ਹੋਣ ਕਾਰਨ ਉਹਨਾਂ ਤੋਂ ਇਲਾਜ ਕਰਵਾਉਣਾ ਅਸੰਭਵ ਸੀ। ਉਹਨਾਂ ਨੂੰ ਇਸ ਇਲਾਜ ਲਈ ਡੀ.ਐਮ.ਸੀ. ਲੁਧਿਆਣਾ ਵਿਖੇ ਰੈਫਰ ਕੀਤਾ ਗਿਆ। ਜਿਥੇ ਉਸ ਦੇ ਬੱਚੀ ਦੇ ਦਿਲ ਦਾ ਸਫਲ ਆਪਰੇਸ਼ਨ ਕੀਤਾ ਗਿਆ। ਜਿਥੇ ਬੱਚੀ ਦਾ ਇਲਾਜ ਬਿਲਕੁਲ ਮੁਫਤ ਹੋਇਆ। ਅੱਜ ਦੋਨੋਂ ਬੱਚੇ ਬਿਲਕੁਲ ਠੀਕ ਹਨ। ਇਸ ਮੌਕੇ ਤੇ ਡਾ. ਕਿਰਨ ਬਾਲਾ ਜਿਲ•ਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ 0 ਤੋਂ 18 ਸਾਲ ਤੱਕ ਦੇ ਬੱਚੇ ਜੋ ਕਿ ਆਗਣਵਾੜੀ ਅਤੇ ਗੌਰਮਿਟ ਅਤੇ ਗੌਰਮਿਟ ਐਡੀਡ ਸਕੂਲਾਂ ਪੜਦੇ ਹਨ, ਉਹਨਾਂ ਦੀਆਂ 31 ਬਿਮਾਰੀਆਂ ਦਾ ਇਲਾਜ ਆਰ.ਬੀ.ਐਸ.ਕੇ. ਅਧੀਨ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਡਾ. ਰਮਨ ਸ਼ਰਮਾ ਅਸਿਸਟੈਂਟ ਸਿਵਲ ਸਰਜਨ, ਡਾ. ਸੁਨੀਤਾ ਸ਼ਰਮਾ ਜਿਲ•ਾ ਐਪੀਡਿਮੋਲੂਜਿਸਟ ਅਤੇ ਪੰਕਜ ਕੁਮਾਰ ਜਿਲ•ਾ ਆਰ.ਬੀ.ਐਸ.ਕੇ. ਮੈਨੇਜਰ ਹਾਜ਼ਰ ਸਨ।

© 2016 News Track Live - ALL RIGHTS RESERVED