ਵਾਰਡ ਨੰਬਰ-16 ਘਰਥੌਲੀ ਮੁਹੱਲਾਵਾਸੀਆਂ ਨੇ ਨਗਰ ਨਿਗਮ ਿਖ਼ਲਾਫ਼ ਨਾਅਰੇਬਾਜ਼ੀ

Jul 26 2019 01:54 PM
ਵਾਰਡ ਨੰਬਰ-16 ਘਰਥੌਲੀ ਮੁਹੱਲਾਵਾਸੀਆਂ ਨੇ ਨਗਰ ਨਿਗਮ ਿਖ਼ਲਾਫ਼ ਨਾਅਰੇਬਾਜ਼ੀ

ਪਠਾਨਕੋਟ

ਸਥਾਨਕ ਵਾਰਡ ਨੰਬਰ-16 ਘਰਥੌਲੀ ਮੁਹੱਲਾ ਵਿਖੇ ਬੀਤੇ ਕਈ ਦਿਨਾਂ ਤੋਂ ਗੰਦੇ ਪਾਣੀ ਦੀ ਸਪਲਾਈ ਕਾਰਨ ਅੱਜ ਮੁਹੱਲਾ ਵਾਸੀਆਂ ਨੇ ਕਾਰਪੋਰੇਟਰ ਅਸ਼ਵਨੀ ਦੇ ਨਾਲ ਮਿਲ ਕੇ ਨਗਰ ਨਿਗਮ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਕਾਰਪੋਰੇਟਰ ਅਸ਼ਵਨੀ, ਰਵੀ ਲਾਟਾ, ਧਰਮਪਾਲ, ਵਿਨੋਦ, ਗਿਆਨ ਚੰਦ, ਸੋਨੂੰ, ਜੀਤੋ ਦੇਵੀ, ਅਨਿਲ ਆਦਿ ਨੇ ਦੱਸਿਆ ਕਿ ਮੁਹੱਲੇ ਵਿਚ ਪਿਛਲੇ 10 ਸਾਲਾਂ ਤੋਂ ਗੰਦੇ ਪਾਣੀ ਦੀ ਸਮੱਸਿਆ ਹੈ | ਪਰ ਪਿਛਲੇ 2 ਮਹੀਨਿਆਂ ਤੋਂ ਇਹ ਸਮੱਸਿਆ ਬਹੁਤ ਵੱਧ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਿਗਮ ਨੂੰ ਕਈ ਵਾਰ ਦੱਸਿਆ ਗਿਆ ਹੈ | ਪਰ ਨਿਗਮ ਵਲੋਂ ਕੋਈ ਸਖ਼ਤ ਕਦਮ ਨਹੀਂ ਚੁੱਕੇ ਗਏ | ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ |

© 2016 News Track Live - ALL RIGHTS RESERVED