ਹਰੇਕ ਲਾਭਪਾਤਰੀ ਨੂੰ ਸਾਰੀ ਸੁਵਿਧਾ ਹੁਣ ਘਰ ਦੇ ਦਰਵਾਜੇ ਤੇ ਹੀ ਮਿਲੇਗੀ

Jul 27 2019 01:50 PM
ਹਰੇਕ ਲਾਭਪਾਤਰੀ ਨੂੰ ਸਾਰੀ ਸੁਵਿਧਾ ਹੁਣ ਘਰ ਦੇ ਦਰਵਾਜੇ ਤੇ ਹੀ ਮਿਲੇਗੀ

ਪਠਾਨਕੋਟ

ਅਗਰ ਕਿਸੇ ਬਜੂਰਗ ਦੀ ਬੁਢਾਪਾ ਪੈਂਨਸਨ, ਦਿਵਿਆਂਗ ਪੈਂਨਸਨ, ਸਗੂਨ ਸਕੀਮ, ਵਿਦਿਆਰਥੀਆਂ ਨੂੰ ਦਿੱਤੀ ਜਾਣਵਾਲੀ ਸਕਾਲਰਸਿੱਪ ਆਦਿ ਲਈ ਅਪਲਾਈ ਨਹੀਂ ਕੀਤਾ ਉਨ•ਾਂ ਲੋਕਾਂ ਨੂੰ ਉਪਰੋਕਤ ਸਰਕਾਰੀ ਸੇਵਾਵਾਂ ਦੇ ਨਾਲ ਨਾਲ ਹੋਰ ਸਰਕਾਰੀ ਸਵੇਵਾਂ ਉਨ•ਾਂ ਤੱਕ ਪਹੁੰਚਾਉਂਣ ਲਈ ਇਸ ਤਰ•ਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ ਕਿ ਸਰਕਾਰੀ ਅਧਿਕਾਰੀ /ਸਬੰਧਤ ਵਿਭਾਗ ਦਾ ਅਧਿਕਾਰੀ ਹੁਣ ਲਾਭਪਾਤਰੀ ਦੇ ਘਰ ਜਾਂ ਕੇ ਸਾਰੀ ਕਾਰਵਾਈ ਕਰੇਗਾ ਅਤੇ ਜੋ ਲੋਕ ਉਪਰੋਕਤ ਪੈਨਸਨਾਂ ਜਾਂ ਕਿਸੇ ਹੋਰ ਤਰ•ਾਂ ਦੀ ਪੈਨਸਨ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਦੇ ਫਾਰਮ ਭਰ ਕੇ ਉਨ•ਾਂ ਲੋਕਾਂ ਨੂੰ ਲਾਭ ਪਹੁੰਚਾਏਗਾ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਆਪਣੇ ਦਫਤਰ ਵਿਖੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਜਿਲ•ਾ ਅਧਿਕਾਰੀਆਂ ਨਾਲ ਮੀਟਿੰਗ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਬੀਰ ਸਿੰਘ ਜਿਲ•ਾ ਸਮਾਜਿੱਕ ਸੂਰੱਖਿਆ ਅਫਸ਼ਰ, ਪ੍ਰਵੀਨ ਕੁਮਾਰੀ  ਸੀ.ਡੀ.ਪੀ.ਓ ਪਠਾਨਕੋਟ, ਜਸਦੇਵ ਸਿੰਘ ਪੂਰੇਵਾਲ ਜਿਲ•ਾ ਭਲਾਈ ਅਫਸ਼ਰ ਪਠਾਨਕੋਟ ਅਤੇ ਹੋਰ  ਜਿਲ•ਾ ਅਧਿਕਾਰੀ ਹਾਜ਼ਰ ਸਨ। 
ਮੀਟਿੰਗ ਦੋਰਾਨ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਹਰੇਕ ਵਿਅਕਤੀ ਜੋ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭਪਾਤਰੀ ਹੈ ਅਤੇ ਕਿਸੇ ਕਾਰਨਾਂ ਕਰਕੇ ਉਨ•ਾਂ ਨੂੰ ਇਨ•ਾਂ ਸਕੀਮਾਂ ਤੋਂ ਲਾਭ ਪ੍ਰਾਪਤ ਨਹੀਂ ਹੋ ਰਿਹਾ। ਉਨ•ਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ•ਾਂ ਵੱਲੋਂ ਇੱਕ ਵਿਸ਼ੇਸ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਅਧੀਨ ਹਰੇਕ ਲਾਭਪਾਤਰੀ ਜੋ ਸਰਕਾਰ ਵੱਲੋਂ ਚਲਾਈ ਸਕੀਮ ਦਾ ਲਾਭਪਾਤਰੀ ਹੈ ਉਸ ਨੂੰ ਇਹ ਸਾਰੀ ਸੁਵਿਧਾ ਹੁਣ ਦੋ ਕਦਮ ਤੇ ਉੁਨ•ਾਂ ਦੇ ਘਰ ਦੇ ਦਰਵਾਜੇ ਤੇ ਹੀ ਮਿਲੇਗੀ। ਉਨ•ਾਂ ਦੱਸਿਆ ਕਿ ਇਸ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਜਨ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਸਿੱਧੇ ਤੋਰ ਤੇ ਪਹੁੰਚਾਉਂਣ ਲਈ ਅਧਿਕਾਰੀ ਲਾਭਪਾਤਰੀ ਕੋਲ ਆਪ ਜਾਵੇਗਾ ਅਤੇ ਉਸ ਦਾ ਫਾਰਮ ਭਰਕੇ ਉਨ•ਾਂ ਨੂੰ ਨਿਯਮਾਂ ਅਨੁਸਾਰ ਸਕੀਮਾਂ ਦਾ ਲਾਭ ਪਹੁੰਚਾਵੇਗਾ। 
ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਉਨ•ਾਂ ਵੱਲੋਂ ਆਉਂਣ ਵਾਲੇ ਸਮੇਂ ਦੋਰਾਨ ਯੋਗ ਲਾਭਪਾਤਰੀਆਂ ਦਾ ਪਤਾਂ ਲਗਾਉਂਣ ਲਈ ਜੋ ਅੱਜ ਤੱਕ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਲੈ ਸਕੇ ਦੇ ਲਈ ਵਿਸ਼ੇਸ ਸਾਫਟਵੇਅਰ ਲਿਆਂਦਾ ਜਾਵੇਗਾ ਜੋ ਯੋਗ ਲਾਭਪਾਤਰੀ ਜਿਵੈ ਹੀ ਉਸ ਸਕੀਮ ਦੇ ਲਈ ਨਿਰਧਾਰਤ ਉਮਰ ਨੂੰ ਪਾਰ ਕਰੇਗਾ ਤਾਂ ਰਿਮਾਇੰਨਡਰ ਦੇਵੇਗਾ । ਇਸ ਤੋਂ ਬਾਅਦ ਉਨ•ਾਂ ਵੱਲੋਂ ਸਬੰਧਤ ਅਧਿਕਾਰੀ ਨਾਲ ਤਾਲਮੇਲ ਕੀਤਾ ਜਾਵੇਗਾ ਅਤੇ ਯੋਗ ਲਾਭਪਾਤਰੀ ਨੂੰ ਉਸ ਦੇ ਘਰ ਤੇ ਹੀ ਸਾਰੀਆਂ ਸੁਵਿਧਾਵਾਂ ਪਹੁੰਚਾਈਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਉਨ•ਾਂ ਅਕਸਰ ਦੇਖਿਆ ਹੈ ਕਿ ਜਿਆਦਾ ਉਮਰ ਦੇ ਬਜੂਰਗ ਅਤੇ ਮਹਿਲਾਵਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਇੱਕ ਦਫਤਰ ਤੋਂ ਦੂਜੈ ਦਫਤਰ ਚੱਕਰ ਲਗਾ ਲਗਾਂ ਕੇ ਪ੍ਰੇਸਾਨ ਹੋ ਜਾਂਦੇ ਹਨ। ਇਸ ਲਈ ਉਨ•ਾਂ ਵੱਲੋਂ ਇਹ ਵਿਸ਼ੇਸ ਮੂਹਿੰਮ ਚਲਾਈ ਜਾ ਰਹੀ ਹੈ। 

© 2016 News Track Live - ALL RIGHTS RESERVED