ਸਬ ਜੇਲ ਪਠਾਨਕੋਟ ਵਿਖੇ ਫ੍ਰੀ ਮੈਡੀਕਲ ਕੈਂਪ ਲਗਾ ਕੇ ਕੈਦੀਆਂ/ਹਵਾਲਾਤੀਆਂ ਦੀ ਕੀਤੀ ਸਰੀਰਿਕ ਜਾਂਚ

Jul 27 2019 01:50 PM
ਸਬ ਜੇਲ ਪਠਾਨਕੋਟ ਵਿਖੇ ਫ੍ਰੀ ਮੈਡੀਕਲ ਕੈਂਪ ਲਗਾ ਕੇ ਕੈਦੀਆਂ/ਹਵਾਲਾਤੀਆਂ ਦੀ ਕੀਤੀ ਸਰੀਰਿਕ ਜਾਂਚ


ਪਠਾਨਕੋਟ

ਸਬ ਜੇਲ ਪਠਾਨਕੋਟ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜਿਲ•ਾ ਵਪਾਰ ਮੰਡਲ ਪਠਾਨਕੋਟ (ਰਜਿਸਟਰਡ) ਦੇ ਉਪਰਾਲਿਆਂ ਸਦਕਾ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀ ਜੀਵਨ ਠਾਕੁਰ ਜੇਲ ਸੁਪਰੀਡੈਂਟ ਪਠਾਨਕੋਟ ਨੇ ਕੀਤੀ। ਕੈਂਪ ਵਿੱਚ ਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਮੁੱਖ ਮਹਿਮਾਨ ਵਜੋਂ ਅਤੇ ਸ. ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਸਮੀਰ ਸਾਰਧਾ, ਐਡਵੋਕੇਟ ਅਜੈ ਸਰਮਾ, ਨਰਿੰਦਰ ਪੱਪੂ, ਸੁਰਿੰਦਰ ਰਾਹੀ , ਅਜੈ ਬਾਗੀ ,ਰਾਜ ਕੁਮਾਰ ਕਾਕਾ ਜੇਲ ਕਮੇਟੀ ਮੈਂਬਰ, ਵਿਕਾਸ ਭੰਡਾਰੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਆਦਿ ਹਾਜ਼ਰ ਸਨ। 
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਸਾਨੂੰ ਆਪਣੀ ਸਿਹਤ ਨੂੰ ਲੈ ਕੇ ਤੰਦਰੁਸਤ ਰਹਿਣਾ ਚਾਹੀਦਾ ਹੈ ਉਨ•ਾਂ ਕਿਹਾ ਕਿ ਅੱਜ ਦਾ ਕੈਂਪ ਵੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੂਹਿੰਮ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲਗਾਇਆ ਗਿਆ ਹੈ। ਉਨ•ਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖੀਏ , ਉਨ•ਾਂ ਕਿਹਾ ਕਿ ਅਗਰ ਵਿਅਕਤੀ ਸਰੀਰਿਕ ਪੱਖ ਤੋਂ ਤੰਦਰੁਸਤ ਹੋਵੇਗਾ ਤਾਂ ਮਾਨਸਿਕ ਤੋਰ ਤੇ ਵੀ ਤੰਦਰੁਸਤ ਰਹੇਗਾ। ਉਨ•ਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਸਮਾਜ ਲਈ ਕੀ ਕਰ ਰਹੇ ਹਾਂ , ਸਾਨੂੰ ਦੂਜਿਆਂ ਤੇ ਕੀਤੀ ਜਾਣ ਵਾਲੀ ਟਿਪਣੀ ਨੂੰ ਛੱਡਕੇ ਆਪਣੇ ਆਪ ਵਿੱਚ ਚੰਗੀਆਂ ਆਦਤਾਂ, ਚੰਗੀਆਂ ਗੱਲਾਂ ਅਤੇ ਚੰਗੇ ਵਿਚਾਰ ਲਿਆਉਂਣੇ ਚਾਹੀਦੇ ਹਨ ਤਾਂ ਜੋ ਕੱਲ ਨੂੰ ਦੇਸ ਦਾ, ਸਾਡਾ ਅਤੇ ਸਾਡੇ ਸਮਾਜ ਦਾ ਭਵਿੱਖ ਰੋਸ਼ਨ ਹੋ ਸਕੇ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਜੀਵਨ ਠਾਕੁਰ ਜੇਲ ਸੁਪਰੀਡੈਂਟ ਪਠਾਨਕੋਟ ਨੇ ਦੱਸਿਆ ਕਿ ਸਬ ਜੇਲ ਪਠਾਨਕੋਟ ਅੰਦਰ ਇਸ ਸਮੇਂ ਕਰੀਬ 193 ਕੈਦੀ ਅਤੇ ਹਵਾਲਾਤੀ ਬੰਦ ਹਨ, ਜਿਨ•ਾਂ ਦੀ ਸਿਹਤ ਨੂੰ ਲੈ ਕੇ ਜਿਲ•ਾ ਪ੍ਰਸਾਸਨ ਅਤੇ ਜਿਲ•ਾ ਵਪਾਰ ਮੰਡਲ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਉਸ ਲਈ ਉਹ ਧੰਨਵਾਦ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾ ਕੇ ਇਹ ਸਮਾਜ ਭਲਾਈ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਦਿੰਦੇ ਰਹਿਣਗੇ। ਇਸ ਮੋਕੇ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਕੈਂਪ ਦੋਰਾਨ ਹਰੇਕ ਕੈਦੀ/ਹਵਾਲਾਤੀ ਦੀ ਸਰੀਰਿਕ ਜਾਂਚ ਕੀਤੀ ਗਈ ਹੈ ਅਤੇ ਮੁਫਤ ਦਵਾਈਆਂ ਵੀ ਸਿਵਲ ਹਸਪਤਾਲ ਵੱਲੋਂ ਦਿੱਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਜੋ ਦਵਾਈਆਂ ਹਸਪਤਾਲ ਕੋਲ ਨਹੀਂ ਹਨ ਅਤੇ ਜਿਨ•ਾਂ ਦੀ ਲੋੜ ਇਨ•ਾਂ ਕੈਦੀਆਂ/ਹਵਾਲਾਤੀਆਂ ਨੂੰ ਲੈ ਜਿਲ•ਾ ਵਪਾਰ ਮੰਡਲ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਜਲਦੀ ਹੀ ਉਹ ਦਵਾਈਆਂ ਉਪਲੱਬਦ ਕਰਵਾਈਆਂ ਜਾਣਗੀਆਂ। 

 
  
© 2016 News Track Live - ALL RIGHTS RESERVED