, ਜਿਲ•ਾਂ ਅਤੇ ਸੈਸ਼ਨ ਜੱਜ - ਕਮ- ਚੇਅਰਮੈਨ , ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਸਬ-ਜੇਲ•, ਪਠਾਨਕੋਟ ਵਿਖੇ ਕੀਤਾ ਦੌਰਾ

Jul 29 2019 04:41 PM
, ਜਿਲ•ਾਂ ਅਤੇ ਸੈਸ਼ਨ ਜੱਜ - ਕਮ- ਚੇਅਰਮੈਨ , ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਸਬ-ਜੇਲ•, ਪਠਾਨਕੋਟ ਵਿਖੇ ਕੀਤਾ ਦੌਰਾ

ਦਫਤਰ ਜਿਲ•ਾ ਲੋਕ ਸੰਪਰਕ ਅਫਸਰ, ਪਠਾਨਕੋਟ

ਪਠਾਨਕੋਟ

ਨੇਸਨਲ ਲੀਗਲ ਸਰਵਿਸ ਅਥਾਰਟੀ ਨਵੀ ਦਿੱਲੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਚੰਡੀਗੜ• ਜੀ ਦੀਆਂ ਹਦਾਇਤਾਂ ਮੁਤਾਬਕ  ਡਾ. ਤੇਜਵਿੰਦਰ ਸਿੰਘ ਜਿਲ•ਾਂ ਅਤੇ ਸੈਸ਼ਨ ਜੱਜ - ਕਮ- ਚੇਅਰਮੈਨ ,ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਸਬ-ਜੇਲ•, ਪਠਾਨਕੋਟ ਦਾ ਦੌਰਾ ਕੀਤਾ ਗਿਆ। ਉਨ•ਾਂ ਨਾਲ ਉਨ•ਾਂ ਦੇ ਸਪੁੱਤਰ ਸ੍ਰੀ ਵਿਕਰਾਂਤ ਜੋਲੀ ਵੀ ਹਾਜ਼ਰ ਸਨ। 
ਇਸ ਮੌਕੇ ਡਾ. ਤੇਜਵਿੰਦਰ ਸਿੰਘ , ਜਿਲ•ਾਂ ਅਤੇ ਸੈਸ਼ਨ ਜੱਜ - ਕਮ- ਚੇਅਰਮੈਨ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ , ਵੱਲੋਂ ਸਬ-ਜੇਲ•, ਪਠਾਨਕੋਟ ਵਿਖੇ ਬੰਦ ਕੈਦੀਆਂ/ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ  ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਇਸ ਸਬੰਧ ਵਿਚ ਉਹਨਾਂ ਵੱਲੋਂ ਵਾਜ਼ਵ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਦੌਰਾਨ ਜਿਨ•ਾਂ ਬੰਦੀਆਂ ਦੇ ਚਲਦੇ ਕੇਸਾਂ ਵਿਚ ਵਕੀਲ ਨਹੀਂ ਹਨ, ਉਹਨਾਂ ਸਾਰੇ ਬੰਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਫਾਰਮ ਭਰੇ ਗਏ। ਇਸ ਤੋਂ ਇਲਾਵਾ ਉਹਨਾਂ ਨੇ ਬੰਦੀਆਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਪੀਲ ਪਾਉਣ ਦਾ ਤਰੀਕਾ ਅਤੇ ਅਪੀਲ ਦੇ ਨਿਰਧਾਰਤ ਸਮੇਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਮੋਕੇ ਤੇ  ਡਾ. ਤੇਜਵਿੰਦਰ ਸਿੰਘ ਜਿਲ•ਾਂ ਅਤੇ ਸੈਸ਼ਨ ਜੱਜ - ਕਮ- ਚੇਅਰਮੈਨ ,ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਸਬ-ਜੇਲ•, ਪਠਾਨਕੋਟ ਵਿਖੇ ਲਗਾਈ ਐਸ.ਟੀ.ਡੀ. ਕਿਊਸਿਕ ਮਸੀਨ ਦਾ ਸੁਭਅਰੰਭ ਕੀਤਾ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਜੀਵਨ ਠਾਕੁਰ ਜੇਲ ਸੁਪਰੀਡੈਂਟ ਪਠਾਨਕੋਟ ਨੇ ਦੱਸਿਆ ਕਿ ਸਬ ਜੇਲ ਪਠਾਨਕੋਟ ਅੰਦਰ ਪਹਿਲਾ ਐਸ.ਟੀ.ਡੀ. ਕਿਊਸਿਕ ਮਸੀਨ ਲਗਾਈ ਹੋਈ ਸੀ ਪਰ ਕੈਦੀਆਂ/ਹਵਾਲਾਤੀਆਂ ਦੀ ਸੰਖਿਆ ਜਿਆਦਾ ਹੋਣ ਕਰਕੇ ਇੱਕ ਮਸੀਨ ਨਾਲ ਕਾਫੀ ਪ੍ਰੇਸਾਨੀ ਆ ਰਹੀ ਹੈ। ਇਸ ਲਈ ਹੁਣ ਇੱਕ ਹੋਰ ਐਸ.ਟੀ.ਡੀ. ਕਿਊਸਿਕ ਮਸੀਨ ਲਗਾਈ ਗਈ ਹੈ। ਉਨ•ਾਂ ਦੱਸਿਆ ਕਿ ਮਸੀਨ ਵਿੱਚ ਹਰੇਕ ਕੈਦੀ/ਹਵਾਲਾਤੀ ਨਾਲ ਸਬੰਧਤ ਦੋ ਲੋਕਾਂ ਦੇ ਨੰਬਰ ਫੀਡ ਕੀਤੇ ਹੁੰਦੇ ਹਨ ਅਤੇ ਤੀਸਰਾਂ ਨੰਬਰ ਕੈਦੀ/ਹਵਾਲਾਤੀ ਦੇ ਵਕੀਲ ਦਾ ਵੀ ਫੀਡ ਕੀਤਾ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਇਸ ਨਾਲ ਕੈਦੀ/ਹਵਾਲਾਤੀ ਲਈ ਅਪਣੇ ਪਰਿਵਾਰਿਕ ਅਤੇ ਜਾਣਕਾਰਾਂ ਨਾਲ ਗੱਲਬਾਤ ਕਰਨਾ ਅਸਾਨ ਹੋਵੇਗਾ। ਉਨ•ਾਂ ਕਿਹਾ ਕਿ ਭਵਿੱਖ ਵਿੱਚ ਹੋਰ ਅਜਿਹੇ ਕਾਰਜ ਕੀਤੇ ਜਾਣਗੇ। ਇਸ ਮੋਕੇ ਤੇ ਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ (ਜ), ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।   

© 2016 News Track Live - ALL RIGHTS RESERVED