ਆੜ੍ਹਤੀਆਂ ਦਾ ਗ਼ੁੱਸਾ ਫੁੱਟ ਪਿਆ ਜਦੋਂ ਸਬਜ਼ੀ ਨਾਲ ਭਰੀ ਗੱਡੀ ਖੱਡੇ ਵਿਚ ਫਸ ਕੇ ਪਲਟ ਗਈ

Jul 30 2019 04:18 PM
ਆੜ੍ਹਤੀਆਂ ਦਾ ਗ਼ੁੱਸਾ ਫੁੱਟ ਪਿਆ ਜਦੋਂ ਸਬਜ਼ੀ ਨਾਲ ਭਰੀ ਗੱਡੀ ਖੱਡੇ ਵਿਚ ਫਸ ਕੇ ਪਲਟ ਗਈ

ਪਠਾਨਕੋਟ

ਪਠਾਨਕੋਟ ਵਿਖੇ ਸਥਿਤ ਸਬਜ਼ੀ ਮੰਡੀ ਵਿਖੇ ਮੱਠੀ ਚਾਲ ਨਾਲ ਹੋ ਰਹੇ ਫ਼ਰਸ਼ ਦੇ ਨਿਰਮਾਣ ਕੰਮ ਨਾਲ ਪਿਛਲੇ ਲਗਪਗ 4 ਮਹੀਨੇ ਤੋਂ ਦੁਖੀ ਵਪਾਰੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅੱਜ ਉਸ ਸਮੇਂ ਆੜ੍ਹਤੀਆਂ ਦਾ ਗ਼ੁੱਸਾ ਫੁੱਟ ਪਿਆ ਜਦੋਂ ਸਬਜ਼ੀ ਨਾਲ ਭਰੀ ਗੱਡੀ ਖੱਡੇ ਵਿਚ ਫਸ ਕੇ ਪਲਟ ਗਈ ਤੇ ਵਪਾਰੀ ਦਾ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਸਬਜ਼ੀ ਮੰਡੀ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸੋਨੂੰ ਅਰੋੜਾ , ਰਾਕੇਸ਼ ਪੰਮੀ, ਸੁਰਜੀਤ ਸਿੰਘ, ਤਰਸੇਮ ਕਾਲਾ, ਪਾਲਾ ਰਾਮਾ ਦੀ ਅਗਵਾਈ ਵਿਚ ਵਪਾਰੀਆਂ ਨੇ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਿਰ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਸਬਜ਼ੀ ਮੰਡੀ ਅੰਦਰ ਫ਼ਰਸ਼ ਦਾ ਚੱਲ ਰਿਹਾ ਨਿਰਮਾਣ ਕੰਮ ਬਹੁਤ ਹੀ ਘੱਟ ਰਫ਼ਤਾਰ ਨਾਲ ਚੱਲ ਰਿਹਾ ਹੈ ਤੇ ਅੱਜ ਖੱਡੇ ਵਿਚ ਵਾਹਨ ਫਸ ਕੇ ਪਲਟ ਜਾਣ ਕਾਰਨ ਲਗਪਗ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਬਜ਼ੀ ਮੰਡੀ ਵਿਚ ਚੱਲ ਰਹੇ ਕੰਮ ਨੂੰ ਤੇਜ਼ੀ ਨਾਲ ਨਿਪਟਾਇਆ ਗਿਆ ਤਾਂ ਉਹ ਫ਼ੀਸ ਦੇਣੀ ਬੰਦ ਕਰ ਦੇਣਗੇ ਤੇ ਆਪਣਾ ਕੰਮ ਕਾਜ ਬੰਦ ਕਰਕੇ ਮਾਰਕੀਟ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਿਖ਼ਲਾਫ਼ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨਗੇ |

© 2016 News Track Live - ALL RIGHTS RESERVED