ਡਾ: ਸ਼ਾਮਾ ਪ੍ਰਸ਼ਾਦ ਮੁਖਰਜੀ ਦੀ ਸੋਚ ਦੀ ਜਿੱਤ

Aug 06 2019 02:23 PM
ਡਾ: ਸ਼ਾਮਾ ਪ੍ਰਸ਼ਾਦ ਮੁਖਰਜੀ ਦੀ ਸੋਚ ਦੀ ਜਿੱਤ

ਪਠਾਨਕੋਟ

ਜੰਮੂ-ਕਸ਼ਮੀਰ ਵਿਚੋਂ ਧਾਰਾ 370 ਨੰੂ ਖ਼ਤਮ ਕਰਨ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਤੇ ਭਾਜਪਾ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਸ਼ਵਨੀ ਸ਼ਰਮਾ ਨੇ ਕਿਹਾ ਇਹ ਭਾਜਪਾ ਦੇ ਆਗੂ ਡਾ: ਸ਼ਾਮਾ ਪ੍ਰਸ਼ਾਦ ਮੁਖਰਜੀ ਦੀ ਸੋਚ ਦੀ ਜਿੱਤ ਹੈ | ਉਨ੍ਹਾਂ ਦੇਸ਼ ਨੰੂ ਇਕ ਕਰਨ ਲਈ ਆਪਣਾ ਬਲੀਦਾਨ ਦੇ ਦਿੱਤਾ | ਉਨ੍ਹਾਂ ਦੀ ਹਮੇਸ਼ਾ ਮੰਗ ਸੀ ਕਿ ਦੇਸ਼ ਵਿਚ ਇਕ ਵਿਧਾਨ, ਇਕ ਨਿਸ਼ਾਨ ਤੇ ਇਕ ਸੰਵਿਧਾਨ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਇਕ ਰਾਸ਼ਟਰ ਨੰੂ ਹੋਰ ਮਜ਼ਬੂਤ ਕੀਤਾ ਹੈ ਤੇ ਦੇਸ਼ ਦੀ ਸੁਰੱਖਿਆ ਨੰੂ ਹੋਰ ਮਜ਼ਬੂਤ ਕਰਨ ਲਈ ਇਹ ਬਹੁਤ ਜ਼ਰੂਰੀ ਸੀ | ਉਨ੍ਹਾਂ ਦੇਸ਼ ਵਾਸੀਆਂ ਤੇ ਖਾਸ ਕਰਕੇ ਜੰਮੂ-ਕਸ਼ਮੀਰ ਦੇ ਲੋਕਾਂ ਨੰੂ ਵਧਾਈ ਦਿੱਤੀ |

© 2016 News Track Live - ALL RIGHTS RESERVED