ਜਿਲ•ਾ ਰੋਜਗਾਰ ਅਤੇ ਕਾਰੋਬਾਰ ਦਫਤਰ ,ਪਠਾਨਕੋਟ ਵਿਖੇ ਵਿਦਿਆਰਥੀਆਂ ਨੇ ਵਿਜ਼ਟ

Aug 07 2019 02:06 PM
ਜਿਲ•ਾ ਰੋਜਗਾਰ ਅਤੇ ਕਾਰੋਬਾਰ ਦਫਤਰ ,ਪਠਾਨਕੋਟ ਵਿਖੇ ਵਿਦਿਆਰਥੀਆਂ ਨੇ ਵਿਜ਼ਟ

ਪਠਾਨਕੋਟ:

ਜਿਲ•ਾ ਰੋਜਗਾਰ ਅਤੇ ਕਾਰੋਬਾਰ ਦਫਤਰ ,ਪਠਾਨਕੋਟ ਵਿਖੇ ਕੰਜਰੂਰ ਡੀ.ਏ.ਵੀ ਸਕੂਲ ਝਾਖੋਲਾੜੀ,ਪਠਾਨਕੋਟ ਦੇ ਵਿਦਿਆਰਥੀਆਂ ਨੇ ਵਿਜ਼ਟ ਕੀਤਾ । ਜਿਸ ਵਿਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਪਣੇ ਅਧਿਆਪਕਾਂ ਨਾਲ ਹਿੱਸਾ ਲਿਆ। ਜਿਸ ਵਿੱਚ ਵੱਖ-ਵੱਖ ਲਾਈਨ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਅਪਣੇ-ਅਪਣੇ ਵਿਭਾਗਾਂ ਦੇ ਨਾਲ ਸਬੰਧਿਤ ਸਕੀਮਾਂ,ਉੱਚ ਸਿੱਖਿਆ, ਸਵੈ-ਕਿੱਤਾ ਰੋਜਗਾਰ ਅਤੇ ਉਹਨਾਂ ਦੀ ਕੈਰੀਅਰ ਕਾਂਉਸਲਿੰਗ ਕੀਤੀ ਗਈ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਪਰਸੋਤਮ ਸਿੰਘ ਜਿਲ•ਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਪਠਾਨਕੋਟ ਨੇ ਦੱਸਿਆ ਕਿ ਇਸ ਤੋ ਇਲਾਵਾ ਵਿਦਿਆਰਥੀਆਂ ਨੂੰ ਬਿਉਰੋ ਵਿਚ ਉਪਲੱਬਧ ਹੋਰ ਸੁਵਿਧਾਂ ਜਿਵੇਂ ਕਿ ਫ੍ਰੀ ਇੰਟਰਨੈਟ ਸੇਵਾ, ਵਿਦੇਸ਼ਾਂ ਵਿਚ ਜਾਣ ਲਈ ਜਾਣਕਾਰੀ ਅਤੇ ਇਸ ਤੋਂ ਇਲਾਵਾ ਬਿਉਰੋ ਵਿਖੇ ਲਗਾਏ ਜਾ ਰਹੇ ਪਲੇਸ਼ਮੈਂਟ ਕੈਂਪਾਂ ਬਾਰੇ ਜਾਣਕਾਰੀ ਦਿੱਤੀ ਜੋ ਕਿ ਮਹੀਨੇ ਵਿਚ ਬਿਉਰੋ ਵਿਖੇ ਘੱਟੋ-ਘੱਟ ਦੋ ਬਾਰ ਲਗਾਇਆ ਜਾਂਦਾ ਹੈ । ਇਸ ਮਹੀਨੇ ਬਿਉਰੋ ਵਿਚ 09-08-2019 ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ । ਉਨ•ਾਂ ਨੋਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣੀ ਯੋਗਤਾ ਦੇ ਅਧਾਰ ਤੇ ਰੋਜਗਾਰ ਪ੍ਰਾਪਤ ਕਰ ਸਕਦੇ ਹਨ।   

© 2016 News Track Live - ALL RIGHTS RESERVED