ਬਰਸਾਤਾਂ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਓ ਜ਼ਰੂਰੀ ਸਿਵਲ ਸਰਜਨ ਡਾ. ਨੈਨਾ ਸਲਾਥੀਆਂ

Aug 07 2019 02:09 PM
ਬਰਸਾਤਾਂ ਦੇ ਮੌਸਮ ਵਿੱਚ ਬਿਮਾਰੀਆਂ ਤੋਂ ਬਚਾਓ ਜ਼ਰੂਰੀ  ਸਿਵਲ ਸਰਜਨ ਡਾ. ਨੈਨਾ  ਸਲਾਥੀਆਂ


ਪਠਾਨਕੋਟ

ਸਿਵਲ ਸਰਜਨ, ਪਠਾਨਕੋਟ ਡਾ. ਨੈਨਾ ਸਲਾਥੀਆਂ ਦੀ ਪ੍ਰਧਨਾਗੀ ਹੇਠ ਜਿਲੇ ਦੇ ਸਾਰੇ ਹੈਲਥ ਇੰਸਪੈਕਟਰਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ । ਇਸ ਮੀਟਿੰਗ ਵਿੱਚ ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਜਿਲ•ਾ ਸਿਹਤ ਅਫਸਰ ਡਾ. ਰੇਖਾ ਘਈ, ਜਿਲ•ਾ ਐਪੀਡਿਮਾਲੋਜਿਸਟ ਡਾ. ਸੁਨੀਤਾ ਸ਼ਰਮਾ ਅਤੇ ਜਿਲ•ਾ ਐਪੀਡਿਮਾਲੋਜਿਸਟ ਆਈ.ਡੀ.ਐਸ.ਪੀ, ਡਾ. ਸਰਬਜੀਤ ਕੌਰ ਆਦਿ ਹਾਜ਼ਰ ਸਨ।  ਮੀਟਿੰਗ ਵਿੱਚ ਸਾਰੇ ਹੈਲਥ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਗਈ ਕਿ ਆਉਣ ਵਾਲੇ ਬਰਸਾਤੀ ਮੌਸਮ ਨੂੰ ਵੇਖਦੇ ਹੋਏ ਲੋਕਾਂ ਨੂੰ ਡੇਂਗੂ , ਮਲੇਰੀਆ ਵਰਗੀਆਂ ਵੈਕਟਰ ਬੋਰਨ ਬਿਮਾਰੀਆਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਉਨ•ਾਂ ਕਿਹਾ ਕਿ ਹਰ ਸ਼ੁਕਰਵਾਰ  ਡਰਾਈ ਡੇਅ (ਕੂਲਰ, ਫਰਿਜਾਂ, ਗਮਲੇ ਅਤੇ ਟਾਇਰਾਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ) ਤੇ ਮਨਾਉਣ ਦੇ ਸਬੰਧ ਵਿੱਚ ਆਮ ਜਨਤਾ ਨੂੰ ਦੱਸਿਆ ਜਾਵੇ । ਮੱਛਰ ਦੀ ਪੈਦਾਇਸ਼ ਨੂੰ ਰੋਕਣ ਵਾਸਤੇ ਬ੍ਰੀਡਿੰਗ ਚੈਕਿੰਗ ਅਤੇ ਸਰਵੇ ਕਰਵਾਇਆ ਜਾਵੇ । ਉਨ•ਾਂ ਕਿਹਾ ਕਿ ਤਲਾਬਾਂ ਅਤੇ ਛੱਪੜਾਂ ਵਿੱਚ ਗੰਬੂਜੀਆਂ ਮੱਛੀਆਂ ਪਾਈਆ ਜਾਣ । ਜ਼ਰੂਰਤ ਪੈਣ ਤੇ ਲਾਰਵਾ ਮਿਲਣ ਤੇ ਕਾਰਪੋਰੇਸ਼ਨ ਨਾਲ ਮਿਲ ਕੇ ਚਲਾਨ ਵੀ ਕੀਤੇ ਜਾਣ । ਉਹਨਾਂ ਵੱਲੋਂ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਲੋਕਾਂ ਨੂੰ Cholera, Hepatitis, Diarrhoea  ਵਰਗੀਂ ਬਿਮਾਰੀਆਂ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀਤਾ ਜਾਵੇ। ਸੜੀਆਂ ਗਲੀਆਂ ਅਤੇ ਬਾਸੀ ਸਬਜੀਆਂ ਅਤੇ ਫਲਾਂ ਤੋਂ ਪਰਹਜੇ ਕੀਤਾ ਜਾਵੇ ਅਤੇ ਇਹਨਾਂ ਦੀ ਚੈਕਿੰਗ ਵੀ ਕੀਤੀ ਜਾਵੇ । ਉਨ•ਾਂ ਕਿਹਾ ਕਿ ਤੰਬਾਕੂ ਕੋਟਪਾ ਐਕਟ ਦੇ ਅਧੀਨ ਹੁੱਕਾ ਬਾਰ ਵੀ ਚੈਕ ਕੀਤੇ ਜਾਣ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁੱਕਾਂ ਬਾਰ ਤੇ ਬੈਨ ਲੱਗਿਆ ਹੋਇਆ ਹੈ। ਇਸ ਪ੍ਰੋਗਰਾਮ ਅਨੁਸਾਰ ਲੋਕਾਂ ਨੂੰ ਤੰਬਾਕੂ ਅਤੇ ਤੰਬਾਕੂ ਪਦਾਰਥ ਤੋਂ ਹੋਣ ਵਾਲੀਆਂ ਬਿਮਾਰੀਆਂ  ਬਾਰੇ ਦੀ ਦੱਸਿਆ ਜਾਵੇ ।  

© 2016 News Track Live - ALL RIGHTS RESERVED