ਜਿਲ•ਾ ਰੋਜਗਾਰ ਅਤੇ ਕਾਰੋਬਾਰ ਦਫਤਰ,ਪਠਾਨਕੋਟ ਵਿਖੇ ਸਰਕਾਰੀ ਹਾਈ ਸਕੂਲ ਨੋਮਾਲਾ,ਪਠਾਨਕੋਟ ਦੇ ਵਿਦਿਆਰਥੀਆਂ ਨੇ ਕੀਤਾ ਵਿਜ਼ਟ

Aug 09 2019 01:51 PM
ਜਿਲ•ਾ ਰੋਜਗਾਰ ਅਤੇ ਕਾਰੋਬਾਰ ਦਫਤਰ,ਪਠਾਨਕੋਟ ਵਿਖੇ ਸਰਕਾਰੀ ਹਾਈ ਸਕੂਲ ਨੋਮਾਲਾ,ਪਠਾਨਕੋਟ ਦੇ ਵਿਦਿਆਰਥੀਆਂ ਨੇ ਕੀਤਾ ਵਿਜ਼ਟ


ਪਠਾਨਕੋਟ
ਜਿਲ•ਾ ਰੋਜਗਾਰ ਅਤੇ ਕਾਰੋਬਾਰ ਦਫਤਰ,ਪਠਾਨਕੋਟ ਵਿਖੇ ਸਰਕਾਰੀ ਹਾਈ ਸਕੂਲ ਨੋਮਾਲਾ,ਪਠਾਨਕੋਟ ਦੇ ਵਿਦਿਆਰਥੀਆਂ ਨੇ ਵਿਜ਼ਟ ਕੀਤਾ । ਜਿਸ ਵਿਚ ਨੋਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਪਣੇ ਅਧਿਆਪਕਾਂ ਨਾਲ ਹਿੱਸਾ ਲਿਆ। ਸ੍ਰੀ ਪਰਸੋਤਮ ਸਿੰਘ ਜਿਲ•ਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਪਠਾਨਕੋਟ ਨੇ ਦੱਸਿਆ ਕਿ ਅੱਜ ਦੀ ਵਿਜ਼ਟ  ਵਿਚ ਵੱਖ-ਵੱਖ ਲਾਈਨ ਡਿਪਾਰਟਮੈਂਟ ਦੇ ਅਧਿਕਾਰੀ ਹਾਜ਼ਰ ਹੋਏ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਅਪਣੇ-ਅਪਣੇ ਵਿਭਾਗਾਂ ਦੇ ਨਾਲ ਸਬੰਧਿਤ ਸਕੀਮਾਂ, ਉੱਚ ਸਿੱਖਿਆ, ਸਵੈ-ਕਿੱਤਾ ਰੋਜਗਾਰ ਅਤੇ ਉਹਨਾਂ ਦੀ ਕੈਰੀਅਰ ਕਾਂਉਸਲਿੰਗ ਕੀਤੀ ਗਈ। ਇਸ ਤੋ ਇਲਾਵਾ ਵਿਦਿਆਰਥੀਆਂ ਨੂੰ ਬਿਉਰੋ ਵਿਚ ਉਪਲਵਧ ਹੋਰ ਸੁਵਿਧਾਂ ਜਿਵੇਂ ਕਿ ਫਰੀ ਇੰਟਰਨੈਟ ਸੇਵਾ, ਵਿਦੇਸ਼ਾਂ ਵਿਚ ਜਾਣ ਲਈ ਜਾਣਕਾਰੀ ਅਤੇ ਇਸ ਤੋਂ ਇਲਾਵਾ ਬਿਉਰੋ ਵਿਖੇ ਲਗਾਏ ਜਾ ਰਹੇ ਪਲੇਸ਼ਮੈਂਟ ਕੈਂਪਾਂ ਬਾਰੇ ਜਾਣਕਾਰੀ ਦਿੱਤੀ ਜੋ ਕਿ ਮਹੀਨੇ ਵਿਚ ਬਿਉਰੋ ਵਿਖੇ ਘੱਟੋ-ਘੱਟ ਦੋ ਬਾਰ ਲਗਾਇਆ ਜਾਂਦਾ ਹੈ ।ਇਸ ਮਹੀਨੇ ਬਿਉਰੋ ਵਿਚ 09 ਅਗਸਤ 2019 ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ।

© 2016 News Track Live - ALL RIGHTS RESERVED