ਛੋਟੇ ਪੱਧਰ ਦੇ ਵਪਾਰੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ

Aug 13 2019 03:35 PM
ਛੋਟੇ ਪੱਧਰ ਦੇ ਵਪਾਰੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ

ਪਠਾਨਕੋਟ

ਅੱਜ ਦੇ ਯੁੱਗ ਵਿਚ ਸਮੱਸਿਆ ਕੇਵਲ ਵੱਡੇ ਪੱਧਰ 'ਤੇ ਕੰਮਕਾਜ ਕਰਨ ਵਾਲੇ ਵਪਾਰੀਆਂ ਨੂੰ ਹੀ ਨਹੀਂ ਸਗੋਂ ਛੋਟੇ ਪੱਧਰ ਦੇ ਵਪਾਰੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ, ਵਪਾਰੀਆਂ ਦੀ ਭਲਾਈ ਲਈ ਅਤੇ ਵਪਾਰ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਹੀ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦਾ ਗਠਨ ਕੀਤਾ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਗੁਪਤਾ ਨੇ ਨਿਊ ਕਮੇਟੀ ਮਾਰਕੀਟ ਵਿਚ ਪ੍ਰਧਾਨ ਜਤਿੰਦਰ ਜੀਤੂ ਦੀ ਦੇਖਭਾਲ ਵਿਚ ਕਰਵਾਏ ਪ੍ਰੋਗਰਾਮ ਦੌਰਾਨ ਕਹੀ | ਇਸ ਦੌਰਾਨ ਜਤਿੰਦਰ ਜੀਤੂ ਨੇ ਨਿਊ ਕਮੇਟੀ ਮਾਰਕੀਟ ਦੇ ਮੈਂਬਰਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਹੁਣ ਉਹ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦਾ ਹੀ ਇਕ ਅੰਗ ਬਣਨ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ ਛੋਟੇ ਪੱਧਰ ਦੇ ਵਪਾਰੀਆਂ ਨੂੰ ਆਪਣੀ ਸਮੱਸਿਆ ਰੱਖਣ ਲਈ ਕੋਈ ਪਲੇਟਫ਼ਾਰਮ ਹੀ ਉਪਲਬਧ ਨਹੀਂ ਸੀ | ਪ੍ਰਧਾਨ ਇੰਦਰਜੀਤ ਗੁਪਤਾ ਨੇ ਛੋਟੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਜ਼ਿਲ੍ਹਾ ਪੱਧਰ 'ਤੇ ਵਪਾਰ ਮੰਡਲ ਦਾ ਗਠਨ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ | ਇਸ ਮੌਕੇ ਪ੍ਰਧਾਨ ਇੰਦਰਜੀਤ ਗੁਪਤਾ, ਜਨਰਲ ਸਕੱਤਰ ਨਰਿੰਦਰ ਵਾਲੀਆ ਅਤੇ ਸੀਨੀਅਰ ਉਪ-ਪ੍ਰਧਾਨ ਨਿਰਮਲ ਸਿੰਘ ਪੱਪੂ ਨੇ ਕਿਹਾ ਕਿ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਅੱਜ ਇਨ੍ਹਾਂ ਵਪਾਰੀਆਂ ਦੀ ਬਦੌਲਤ ਵੱਡੇ ਰੁੱਖ ਦਾ ਰੂਪ ਧਾਰਨ ਕਰ ਰਿਹਾ ਹੈ ਅਤੇ ਇਸ ਦੀਆਂ ਸ਼ਾਖਾਵਾਂ ਜ਼ਿਲੇ੍ਹ ਦੇ ਹੋਰ ਭਾਗਾਂ ਵਿਚ ਫੈਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਉਹ ਹਰ ਵਪਾਰੀ ਛੋਟੇ ਵੱਡੇ ਵਪਾਰੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ | ਅੰਤ ਵਿਚ ਜਤਿੰਦਰ ਜੀਤੂ ਨੇ ਆਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦਫ਼ਤਰ ਇੰਚਾਰਜ ਰਾਜ ਕੁਮਾਰ ਕਾਕਾ, ਅਜੈ ਬਾਗ਼ੀ, ਅਜੈ ਮਹਾਜਨ, ਸੰਜੂ ਮਹਾਜਨ, ਵਿਜੈ ਮਹਾਜਨ, ਸਪੋਰਟਸ ਸੈੱਲ ਦੇ ਇੰਚਾਰਜ ਗਣੇਸ਼ ਮਹਾਜਨ, ਭੀਸ਼ਮ , ਅਸ਼ਵਨੀ, ਰਾਜੂ, ਅਸ਼ੋਕ, ਸਮੀਰ ਭਾਟੀਆ , ਲਾਡੀ ਮਹਾਜਨ, ਗੌਰਵ ਮਹਾਜਨ, ਰਾਕੇਸ਼ , ਰਾਜੇਸ਼, ਨਰੇਸ਼ , ਗੋਲਡੀ , ਵੀਰ ਭਾਨ ਕੋਹਲੀ , ਨਰਿੰਦਰ ਮਹਾਜਨ , ਕੇਵਲ ਸ਼ਰਮਾ , ਅਮਰਜੀਤ ਮਹਾਜਨ ਦੇ ਇਲਾਵਾ ਮਾਰਕੀਟ ਦੇ ਹੋਰ ਮੈਂਬਰ ਹਾਜ਼ਰ ਸਨ |

© 2016 News Track Live - ALL RIGHTS RESERVED