ਜ਼ਿਲ੍ਹੇ ਅੰਦਰ ਈਦ-ਉਲ-ਅਜ਼ਹਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

Aug 13 2019 03:35 PM
ਜ਼ਿਲ੍ਹੇ ਅੰਦਰ ਈਦ-ਉਲ-ਅਜ਼ਹਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

ਪਠਾਨਕੋਟ

ਪੂਰੇ ਦੇਸ਼ ਵਾਂਗ ਪਠਾਨਕੋਟ ਜ਼ਿਲ੍ਹੇ ਅੰਦਰ ਈਦ-ਉਲ-ਅਜ਼ਹਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਡਲਹੌਜ਼ੀ ਰੋਡ ਹੀਰਾ ਮਸਜਿਦ ਵਿਖੇ ਇਕੱਠੇ ਹੋ ਕੇ ਨਮਾਜ਼ ਪੜ੍ਹੀ | ਇੱਥੇ ਹਜ਼ਾਰਾਂ ਲੋਕਾਂ ਨੰੂ ਇਮਾਮ (ਮੌਲਵੀ) ਫੁਰਕਾਨ ਨੇ ਨਮਾਜ ਪੜ੍ਹਾਈ ਅਤੇ ਸਮੂਹ ਪ੍ਰਦੇਸ਼, ਦੇਸ਼ ਵਾਸੀਆਂ ਨੰੂ ਈਦ ਦੀ ਮੁਬਾਰਕ ਦਿੱਤੀ | ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਹਿੰਦੁਸਤਾਨ ਸਾਰਿਆਂ ਦਾ ਦੇਸ਼ ਹੈ | ਸਾਨੰੂ ਸਾਰਿਆਂ ਨੰੂ ਮਿਲ ਜੁਲ ਕੇ ਅਤੇ ਭਾਈਚਾਰੇ ਸਾਂਝ ਨੰੂ ਮਜ਼ਬੂਤ ਕਰਨਾ ਚਾਹੀਦਾ ਹੈ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਣ ਲਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਉਨ੍ਹਾਂ ਦੇਸ਼ ਵਿਦੇਸ਼ 'ਚ ਵੱਸਦੇ ਮੁਸਲਮਾਨ ਭਰਾਵਾਂ ਨੰੂ ਈਦ ਦੀ ਮੁਬਾਰਕ ਦਿੱਤੀ | ਉਨ੍ਹਾਂ ਮੁਸਲਮਾਨ ਭਰਾਵਾਂ ਦੇ ਗਲੇ ਮਿਲ ਕੇ ਉਨ੍ਹਾਂ ਨੰੂ ਈਦ ਦੀ ਵਧਾਈ ਦਿੱਤੀ |

© 2016 News Track Live - ALL RIGHTS RESERVED