ਰਵਿਦਾਸ ਭਾਈਚਾਰੇ ਵਲੋਂ ਪਠਾਨਕੋਟ ਦੇ ਚੱਕੀ ਪੁਲ ਨੇੜੇ ਸਥਿਤ ਪਠਾਨਕੋਟ-ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਰੋਸ ਪ੍ਰਦਰਸ਼ਨ

Aug 14 2019 02:18 PM
ਰਵਿਦਾਸ ਭਾਈਚਾਰੇ ਵਲੋਂ ਪਠਾਨਕੋਟ ਦੇ ਚੱਕੀ ਪੁਲ ਨੇੜੇ ਸਥਿਤ ਪਠਾਨਕੋਟ-ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਰੋਸ ਪ੍ਰਦਰਸ਼ਨ

ਪਠਾਨਕੋਟ

ਡੇਰਾ ਸਵਾਮੀ ਜਗਤ ਗਿਰੀ ਮਹਾਰਾਜ ਅਤੇ ਗੁਰੂ ਰਵਿਦਾਸ ਸਭਾ ਪਠਾਨਕੋਟ ਵਲੋਂ ਡੇਰੇ ਦੇ ਸੰਚਾਲਕ ਸਵਾਮੀ ਗੁਰਦੀਪ ਗਿਰੀ ਮਹਾਰਾਜ ਦੀ ਪ੍ਰਧਾਨਗੀ ਅਤੇ ਸਭਾ ਦੇ ਪ੍ਰਧਾਨ ਅਨਿਲ ਕੁਮਾਰ ਦੀ ਦੇਖ ਰੇਖ ਵਿਚ ਰਵਿਦਾਸ ਭਾਈਚਾਰੇ ਵਲੋਂ ਗੁਰੂ ਰਵਿਦਾਸ ਦੀ ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਲਗਪਗ 600 ਸਾਲ ਪੁਰਾਣੇ ਮੰਦਰ ਨੂੰ ਡੀ.ਡੀ.ਏ ਵਲੋਂ ਤੋੜੇ ਜਾਣ ਦੇ ਰੋਸ ਵਜੋਂ ਅੱਜ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਿਖ਼ਲਾਫ਼ ਪਠਾਨਕੋਟ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਕੇ ਰੋਸ ਜ਼ਾਹਿਰ ਕੀਤਾ ਗਿਆ ਤੇ ਮੰਦਰ ਦੀ ਮੁੜ ਤੋਂ ਨਿਰਮਾਣ ਕਰਨ ਦੀ ਮੰਗ ਵੀ ਰਾਸ਼ਟਰਪਤੀ ਕੋਲ ਕੀਤੀ ਗਈ | ਰਵਿਦਾਸ ਭਾਈਚਾਰੇ ਵਲੋਂ ਪਠਾਨਕੋਟ ਦੇ ਚੱਕੀ ਪੁਲ ਨੇੜੇ ਸਥਿਤ ਪਠਾਨਕੋਟ-ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਰੋਸ ਪ੍ਰਦਰਸ਼ਨ ਕਰਕੇ ਜਾਮ ਲਗਾਇਆ ਗਿਆ ਤੇ ਇਸ ਪ੍ਰਦਰਸ਼ਨ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਕੌਮੀ ਸ਼ਾਹ ਮਾਰਗ 'ਤੇ ਲੱਗ ਗਈਆਂ | ਇਕੱਠ ਨੂੰ ਸੰਬੋਧਨ ਕਰਦੇ ਹੋਏ ਗਿਰੀ ਮਹਾਰਾਜ ਨੇ ਕਿਹਾ ਕਿ ਡੀ.ਡੀ.ਏ ਵਲੋਂ ਗੁਰੂ ਰਵਿਦਾਸ ਦੇ ਮੰਦਰ ਨੂੰ ਤੋੜੇ ਜਾਣ ਨਾਲ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਕੇਂਦਰ ਸਰਕਾਰ ਦੇ ਇਕ ਕਦਮ ਦਲਿਤ ਵਿਰੋਧੀ ਹੈ ਤੇ ਦਲਿਤਾਂ ਨਾਲ ਸਰਕਾਰ ਵਲੋਂ ਵੱਡਾ ਧੱਕਾ ਕੀਤਾ ਗਿਆ ਹੈ | ਇਸ ਪ੍ਰਦਰਸ਼ਨ ਵਿਚ ਵਿਧਾਨਸਭਾ ਹਲਕਾ ਭੋਆ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਜੋਗਿੰਦਰ ਪਾਲ ਵੀ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਉਹ ਰਵਿਦਾਸ ਭਾਈਚਾਰੇ ਦੇ ਨਾਲ ਹਨ ਤੇ ਇਨਸਾਫ਼ ਲਈ ਉਹ ਕਿਸੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਠੇਕੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਧੱਕੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਕੇਂਦਰ ਸਰਕਾਰ ਤੁਰੰਤ ਮੁੜ ਤੋਂ ਮੰਦਰ ਦੀ ਤੁਰੰਤ ਉਸਾਰੀ ਕਰੇ | ਸਰਬੱਤ ਖ਼ਾਲਸਾ ਸੰਸਥਾ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਗੁਲ੍ਹਾਟੀ ਨੇ ਵੀ ਮੰਦਰ ਤੋੜੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਇਸ ਤੋਂ ਬਾਅਦ ਰਵਿਦਾਸ ਭਾਈਚਾਰੇ ਨੇ ਕੌਮੀ ਸ਼ਾਹ ਮਾਰਗ ਤੋਂ ਧਰਨਾ ਚੁੱਕ ਕੇ ਸ਼ਹਿਰ ਵੱਲ ਵਧਣਾ ਸ਼ੁਰੂ ਕਰ ਦਿੱਤਾ | ਲੋਕਾਂ ਦੇ ਰੋਸ ਨੂੰ ਮੁੱਖ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਵੀ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ | ਸ਼ਹਿਰ ਪਠਾਨਕੋਟ ਦੇ ਮੁੱਖ ਬਾਜ਼ਾਰ ਪੰਜਾਬ ਬੰਦ ਦੇ ਸੱਦੇ ਦੇ ਬਾਵਜੂਦ ਵੀ ਖੁੱਲ੍ਹੀਆਂ ਦੇਖੀਆਂ ਗਈਆਂ ਪਰ ਜਦੋਂ ਰਵਿਦਾਸ ਭਾਈਚਾਰੇ ਦੇ ਲੋਕ ਦੁਕਾਨਾਂ ਬੰਦ ਕਰਵਾਉਣ ਗਏ ਤਾਂ ਦੁਕਾਨਦਾਰਾਂ ਤੇ ਭਾਈਚਾਰੇ ਦੇ ਨੌਜਵਾਨਾਂ ਵਿਚ ਬਹਿਸ ਵੀ ਹੋਈ ਪਰ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਹੌਲੀ-ਹੌਲੀ ਬੰਦ ਕਰ ਦਿੱਤਾ ਗਿਆ | ਭਾਈਚਾਰੇ ਵਲੋਂ ਸ਼ਹਿਰ ਵਿਚ ਕੱਢਿਆ ਰੋਸ ਮਾਰਚ ਚੱਕੀ ਪੁਲ ਤੋਂ ਸ਼ੁਰੂ ਹੋ ਕੇ ਢਾਗੂੰ ਰੋਡ, ਪੀਰ ਬਾਬਾ ਚੌਾਕ, ਸਲਾਰੀਆਂ ਚੌਾਕ, ਗਾੜ੍ਹੀ ਅਹਾਤਾ ਚੌਾਕ, ਡਾਕਖ਼ਾਨਾ ਚੌਾਕ, ਗਾਂਧੀ ਚੌਾਕ, ਰੇਲਵੇ ਰੋਡ ਤੋਂ ਹੁੰਦਾ ਹੋਇਆ ਪਠਾਨਕੋਟ ਬੱਸ ਅੱਡੇ ਵਿਖੇ ਪਹੁੰਚੇ ਜਿੱਥੇ ਐੱਸ.ਡੀ.ਐਮ ਪਠਾਨਕੋਟ ਅਰਸ਼ਦੀਪ ਸਿੰਘ ਨੂੰ ਰਵਿਦਾਸ ਭਾਈਚਾਰੇ ਦੇ ਆਗੂਆਂ ਵਲੋਂ ਰਾਸ਼ਟਰਪਤੀ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ ਤੇ ਬਿਨਾਂ ਦੇਰੀ ਮੰਦਰ ਦੀ ਉਸਾਰੀ ਮੁੜ ਤੋਂ ਕਰਵਾਉਣ ਦੀ ਮੰਗ ਕੀਤਾ ਗਿਆ | ਇਸ ਤੋਂ ਬਾਅਦ ਪ੍ਰਦਰਸ਼ਨ ਨੂੰ ਖ਼ਤਮ ਕੀਤਾ ਗਿਆ | ਰਵਿਦਾਸ ਭਾਈਚਾਰੇ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਮੰਦਰ ਦੀ ਉਸਾਰੀ ਦਾ ਕੰਮ ਜਲਦੀ ਤੋਂ ਸ਼ੁਰੂ ਨਾ ਹੋਇਆ ਤਾਂ ਭਾਈਚਾਰਾ ਹੋਰ ਵੱਡਾ ਸੰਘਰਸ਼ ਕਰੇਗਾ | ਇਸ ਮੌਕੇ ਵਿਧਾਇਕ ਭੋਆ ਜੋਗਿੰਦਰ ਪਾਲ, ਸਰਬੱਤ ਖ਼ਾਲਸਾ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ, ਠੇਕੇਦਾਰ ਅਮਰਜੀਤ ਸਿੰਘ, ਵਿਜੇ ਕੁਮਾਰ, ਚੌਧਰੀ ਸਵਾਤਮ ਦਾਸ, ਲਾਲ ਚੰਦ, ਕੇਵਲ, ਮਹਿਲਾ ਵਿੰਗ ਦੀ ਪ੍ਰਧਾਨ ਰਾਣੀ, ਠੇਕੇਦਾਰ ਬਿਸ਼ਨ ਦਾਸ, ਸੂਬੇਦਾਰ ਰਾਮ ਲਾਲ, ਜੋਤੀ ਪਾਲ, ਗਗਨਦੀਪ ਆਦਿ ਹਾਜ਼ਰ ਸਨ |
 

© 2016 News Track Live - ALL RIGHTS RESERVED