ਜਿਲ•ਾ ਪੱਧਰੀ 73ਵੇਂ ਆਜਾਦੀ ਦਿਹਾੜੇ ਤੇ ਵਧੀਆ ਕਾਰਗੁਜਾਰੀ ਵਾਲੇ ਅਧਿਕਾਰੀਆਂ ਨੂੰ ਕੀਤਾ ਸਨਮਾਨਤ

Aug 17 2019 02:03 PM
ਜਿਲ•ਾ ਪੱਧਰੀ 73ਵੇਂ ਆਜਾਦੀ ਦਿਹਾੜੇ ਤੇ ਵਧੀਆ ਕਾਰਗੁਜਾਰੀ ਵਾਲੇ ਅਧਿਕਾਰੀਆਂ ਨੂੰ  ਕੀਤਾ ਸਨਮਾਨਤ


ਪਠਾਨਕੋਟ

ਸਥਾਨਕ ਮਲਟੀਪਰਪਜ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਮਨਾਏ ਗਏ ਜ਼ਿਲ•ਾ ਪੱਧਰੀ 73ਵੇਂ ਆਜ਼ਾਦੀ ਦਿਵਸ ਮੌਕੇ ਜ਼ਿਲ•ੇ ਅੰਦਰ ਵਧੀਆ ਕਾਰਗੁਜਾਰੀ ਕਰਨ ਵਾਲੇ ਅਧਿਕਾਰੀਆਂ ਨੂੰ ਯਾਦਗਾਰ ਚਿੰਨ• ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। 
 ਇਨਾਮ ਵੰਡ ਸਮਾਰੋਹ ਦੋਰਾਨ ਸਭ ਤੋਂ ਪਹਿਲਾ ਜ਼ਿਲ•ਾ ਪ੍ਰਸਾਸ਼ਨ ਵੱਲੋਂ ਡਾ. ਤੇਜਵਿੰਦਰ ਸਿੰਘ ਜ਼ਿਲ•ਾ ਤੇ ਸੈਸ਼ਨ ਜੱਜ ਪਠਾਨਕੋਟ ਜੀ ਨੂੰ ਯਾਦਗਾਰ ਚਿੰਨ• ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਤੋਂ ਬਾਅਦ ਜਿਲ•ੇ ਅੰਦਰ ਆਪਣੀ ਵਧੀਆ ਕਾਰਗੁਜਾਰੀ ਲਈ ਸਰਵਸ੍ਰੀ ਅਰਸ਼ਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਨੂੰ ਮੁੱਖ ਮਹਿਮਾਨ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸ. ਸੁਖਵਿੰਦਰ ਸਿੰਘ ਸਰਕਾਰੀਆ ਨੇ ਯਾਦਗਾਰ ਚਿੰਨ• ਅਤੇ ਦੋਸ਼ਾਲਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ ਅਤੇ ਅਧਿਕਾਰੀਆ ਦੀ ਵਧੀਆ ਕਾਰਗੁਜਾਰੀ ਦੀ ਪ੍ਰਸੰਸਾ ਕੀਤੀ। ਇੱਥੇ ਉਨ•ਾਂ ਨਾਲ ਸਰਵਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਦੀਪਕ ਹਿਲੋਰੀਆ ਐਸ.ਐਸ.ਪੀ. ਪਠਾਨਕੋਟ ਅਤੇ ਸੰਜੀਵ ਬੈਂਸ ਜ਼ਿਲ•ਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 
ਸਮਾਰੋਹ ਦੋਰਾਨ ਇਸ ਤੋਂ ਬਾਅਦ ਵੱਖ ਵੱਖ ਵਿਭਾਗਾਂ ਵਿੱਚ ਕਾਰਜ ਕਰਦੇ ਅਧਿਕਾਰੀਆਂ/ ਕਰਮਚਾਰੀਆਂ ਆਦਿ ਨੂੰ ਸਨਮਾਨਤ ਕੀਤਾ ਜਿਨ•ਾ ਵਿੱਚ ਏ.ਐਸ.ਆਈ. ਸ੍ਰੀ ਸਰਬਜੀਤ ਸਿੰਘ ਐਸ.ਟੀ.ਐਫ. ਬਾਰਡਰ ਰੇਂਜ ਅੰਮ੍ਰਿਤਸਰ, ਸ੍ਰੀਮਤੀ ਕਲਾਸੋ ਦੇਵੀ ਆਸ਼ਾ ਵਰਕਰ, ਸ੍ਰੀਮਤੀ ਮਮਤਾ ਆਸ਼ਾ ਵਰਕਰ, ਸ੍ਰੀ ਕ੍ਰਿਪਾਲ ਸਿੰਘ ਇੰਸਟਰਕਟਰ ਆਈ.ਟੀ.ਆਈ. ਪਠਾਨਕੋਟ, ਸ੍ਰੀ ਕਮਲ ਕੁਮਾਰ ਕਲਰਕ ਦਫਤਰ ਡਿਪਟੀ ਕਮਿਸ਼ਨਰ, ਸ੍ਰੀ ਨਿਤਿਨ ਕੁਮਾਰ ਜੂਨੀਅਰ ਸਹਾਇਕ ਦਫਤਰ ਜ਼ਿਲ•ਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਸ੍ਰੀ ਵਿਨੈ ਪ੍ਰਤਾਪ ਸਿੰਘ ਕਲਰਕ, ਸ੍ਰੀ ਮਨਮਹੇਸ ਕੁਮਾਰ ਵੈਟਨਰੀ ਇੰਸਪੈਕਟਰ, ਸ੍ਰੀ ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਪਠਾਨਕੋਟ, ਸ੍ਰੀ ਭੁਪਿੰਦਰ ਸਿੰਘ ਕਲਰਕ ਜ਼ਿਲ•ਾ ਚੋਣ ਦਫਤਰ ਪਠਾਨਕੋਟ, ਇੰਜ. ਅਨੁਜ ਸ਼ਰਮਾ ਕਾਰਜਕਾਰੀ ਇੰਜੀਨੀਅਰ, ਡਾ. ਮੋਨਿਕਾ ਡੋਗਰਾ ਮੈਡੀਕਲ ਅਫਸਰ ਸਿਵਲ ਹਸਪਤਾਲ, ਰਾਕੇਸ਼ ਮਹਾਜਨ ਫਾਰਮੇਸੀ ਅਫਸਰ ਸਿਵਲ ਹਸਪਤਾਲ, ਅਰੁਣਾ ਕੁਮਾਰੀ ਆਂਗਣਵਾੜੀ ਵਰਕਰ, ਨਰੇਸ਼ ਕੁਮਾਰੀ ਆਂਗਣਵਾੜੀ ਵਰਕਰ, ਬਲਵਿੰਦਰ ਸੈਣੀ ਪ੍ਰਿੰਸੀਪਲ ਸਸਸਸ ਧੋਬੜਾ, ਸੁਨੀਤਾ ਦੇਵੀ ਹੈਡ ਟੀਚਰ ਸਮਾਰਟ ਪ੍ਰਾਇਮਰੀ ਸਕੂਲ ਮੱਟੀ, ਇੰਜੀ.  ਰੋਹਿਤ ਰਾਣਾ ਉਪ ਮੰਡਲ –2 ਪਠਾਨਕੋਟ, ਮਨਦੀਪ ਸਿੰਘ ਬਲਾਕ ਕੁਆਰਡੀਨੇਟਰ, ਸਵਰੂਪ ਕੌਰ ਵਣ ਗਾਰਡ, ਅਜੀਤ ਕੁਮਾਰ ਉਪਰੇਟਰ, ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ, ਏ.ਐਸ.ਆਈ. ਗੋਬਿੰਦ ਪ੍ਰਸਾਦ ਚੌਕੀ ਘਰੋਟਾ, ਐਸ.ਆਈ. ਮਨਦੀਪ ਸਲਗੋਤਰਾ, ਰਾਮੇਸ ਕੁਮਾਰ ਕਾਨੁੰਗੋ ਪਠਾਨਕੋਟ, ਅਸ਼ਵਨੀ ਕੁਮਾਰ ਪਟਵਾਰੀ, ਯਸਪਾਲ ਪਟਵਾਰੀ, ਰਣਜੀਤ ਸਿੰਘ ਫੀਲਡ ਕਾਨੁੰਗੋ, ਜੁਗਰਾਜ ਸਿੰਘ ਨੈਟਵਰਕਿੰਗ ਇੰਜੀ., ਸਾਹਿਲ ਸੈਣੀ ਉਪ ਮੰਡਲ ਇੰਜੀਨੀਅਰ, ਪ੍ਰਿੰਸੀਪਲ ਓਮ ਪ੍ਰਕਾਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ, ਹਰਪਾਲ ਸਿੰਘ ਸੰਮਤੀ ਕਲਰਕ, ਸ੍ਰੀ ਗੋਰਵ ਕੁਮਾਰ ਪਿੰਡ ਝਲੋਆ, ਵੈਦ ਦਿਨੇਸ਼ ਕੁਮਾਰ ਪੁੱਤਰ ਸ੍ਰ੍ਰੀ ਬਿਸੰਭਰ ਦਾਸ ਸੁਜਾਨਪੁਰ, ਕਾਲਾ ਰਾਮ ਪੁੱਤਰ ਬੂਟੀ ਰਾਮ ਪਿੰਡ ਖਲਕੀ ਜੈਨੀ, ਨੰਬਰਦਾਰ ਪਵਨ ਕੁਮਾਰ ਪਿੰਡ ਭੜੋਲੀ, ਰਾਕੇਸ ਕੁਮਾਰ ਮੈਥ ਮਾਸਟਰ, ਬਲਦੇਵ ਰਾਜ ਡਿਪਟੀ ਡੀ.ਈ.ਓ. ਨੂੰ ਸਨਮਾਨਤ ਕੀਤਾ ਗਿਆ। 
ਇਸ ਤੋਂ ਇਲਾਵਾ ਖਿਡਾਰੀਆਂ ਅਤੇ ਸਮਾਜ ਸੇਵਕਾਂ ਵਿੱਚੋਂ ਸਰਕਾਰੀ ਹਾਈ ਸਕੂਲ ਬਨੀ ਲੋਧੀ ਦੀ ਵਿਦਿਆਰਥਣ ਵਿਸ਼ਾਖਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਤੋਂ ਭਾਵਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਦੀ ਵਿਦਿਆਰਥਣ ਜੋਤੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੀਦਾ ਨਗਰ ਦੀ ਵਿਦਿਆਰਥਣ ਮੋਨਿਕਾ ਸ਼ਰਮਾ, ਕੇਂਦਰੀ ਵਿਦਿਆਲਿਆ ਨੰਬਰ 2 ਦੀ ਵਿਦਿਆਰਥਣ ਸੁਪ੍ਰਿਆ ਸੈਣੀ, ਖਿਡਾਰੀ ਮਨੋਜ ਕੁਮਾਰ ਪੁਤਰ ਸ੍ਰੀ ਖਰੈਤੀ ਲਾਲ ਲਮੀਨੀ, ਗਗਨਦੀਪ ਪੁਤਰ ਸ੍ਰੀ ਸੰਸਾਰ ਸਿੰਘ ਲਮੀਨੀ , ਸਮਾਜ ਸੇਵਕਾਂ ਵਿੱਚੋਂ ਗੁਰਦਿਆਲ ਸਿੰਘ ਸੁਜਾਨਪੁਰ, ਰਘੂਵੀਰ ਸਿੰਘ ਬਹਾਦੁਰ ਲਾਹੜੀ, ਸੁਖਵਿੰਦਰ ਸਿੰਘ ਰਾਣਾ ਨਰੋਟ ਮਹਿਰਾ, ਵਰੁਣ ਪੁਰੀ ਕਲਿਆਰੀ, ਸੁਰਿੰਦਰ ਕੁਮਾਰ ਬਿੱਲਾ ਅਰੁਣ ਨਗਰ ਪਠਾਨਕੋਟ, ਜਤਿੰਦਰ ਕੁਮਾਰ ਬਲੱਡ ਡੋਨਰ, ਅੰਸੁਲ ਸ਼ਰਮਾ ਬਲੱਡ ਡੋਨਰ ਆਦਿ ਨੂੰ ਸਨਮਾਨਤ ਕੀਤਾ ਗਿਆ। 

© 2016 News Track Live - ALL RIGHTS RESERVED