ਝੋਨੇ ਅਤੇ ਬਾਸਮਤੀ ਵਿੱਚ ਉਲੀਨਾਸ਼ਕ ਅਤੇ ਕੀਟਨਾਸ਼ਾਕਾ ਦੀ ਵਰਤੋਂ ਮਾਹਿਰਾਂ ਦੀ ਸਲਾਹ ਨਾਲ ਕਰੋ :ਡਾ.ਸੁਨੀਲ ਕਸ਼ਯਪ

Aug 17 2019 02:05 PM
ਝੋਨੇ ਅਤੇ ਬਾਸਮਤੀ ਵਿੱਚ ਉਲੀਨਾਸ਼ਕ ਅਤੇ ਕੀਟਨਾਸ਼ਾਕਾ ਦੀ ਵਰਤੋਂ ਮਾਹਿਰਾਂ ਦੀ ਸਲਾਹ ਨਾਲ ਕਰੋ :ਡਾ.ਸੁਨੀਲ ਕਸ਼ਯਪ


ਪਠਾਨਕੋਟ

ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਘੋਹ) ਦੇ ਉਪ ਨਿਰਦੇਸਕ ਡਾ.ਬਿਕ੍ਰਮਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਕੋਟਲੀ ਜਵਾਹਰ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਲਗਭਗ 30 ਕਿਸਾਨਾਂ ਨੇ ਹਿੱਸਾ ਲਿਆ। ਕੈਂਪ ਦੇ ਵਿੱਚ ਪੌਦਾ ਰੋਗ ਵਿਗਆਨੀ ਡਾ.ਸੁਨੀਲ ਕਸ਼ਯਪ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋ ਮੌਸਮ ਵਿੱਚ ਨਮੀ ਜ਼ਿਆਦਾ ਰਹਿਣ ਕਰਕੇ ਝੋਨੇ ਦੀ ਫ਼ਸਲ ਉੱਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਹੋ ਸਕਦਾ ਹੈ। Àਨ•ਾਂ ਨੇ ਕਿਹਾ ਕਿ ਆਮ ਤੌਰ ਤੇ ਝੋਨੇ ਅਤੇ ਬਾਸਮਤੀ ਵਿੱਚ ਕੀੜੇ ਜਿਵੇਂ ਕਿ ਪੱਤਾ ਲਪੇਟ ਸੁੰਡੀ, ਗੋਭ ਦੀ ਸੁੰਡੀ, ਬੂਟਿਆਂ ਦੇ ਟਿੱਡੇ ਅਤੇ ਬਿਮਾਰੀਆਂ ਜਿਵੇਂ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਂਗਿਆਰੀ, ਭੁਰੇ ਧੱਬਿਆਂ ਦਾ ਰੋਗ, ਭੁਰੜ ਰੋਗ ਵੇਖਣ ਨੂੰ ਮਿਲਦੇ ਹਨ। ਜਿਨ•ਾਂ ਖੇਤਾਂ ਵਿੱਚ ਗੋਭ ਦੀ ਸੁੰਡੀ ਦਾ ਹਮਲਾ 5 ਪ੍ਰਤੀਸ਼ਤ (ਇਕਨਾਮਿਕ ਥਰੈਸ਼ਹੋਲਡਲੈਵਲ) ਤੋਂ ਵਧੇਰੇ ਅਤੇ ਪੱਤਾ ਲਪੇਟ ਸੁੰਡੀਆਂ ਲਈ ਪੱਤਿਆਂ ਦਾ ਨੁਕਸਾਨ 10 ਪ੍ਰਤੀਸ਼ਤ ਤੋਂ ਵਧੇਰੇ ਹੋਵੇ ਤਾਂ ਰੋਕਥਾਮ ਲਈ ਕਿਸੇ ਇਕ ਕੀਟਨਾਸ਼ਕ ਜਿਵੇਂ 20 ਮਿਲੀਲਿਟਰ ਫੇਮ 480 ਐਸ ਸੀ (ਫਲੂਬੈਂਡਾਮਾਈਡ) ਜਾਂ 170 ਗ੍ਰਾਮ ਮੌਰਟਰ 75 ਐਸਜੀ (ਕਾਰਟਾ ਪਹਾਈਡਰੋਕਲੋਰਾਈਡ) ਜਾਂ 1 ਲਿਟਰ ਕੋਰੋਬਾਨ\ਡਰਮਟ\ ਫੋਰਸ 20 ਈਸੀ (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰੋ। ਉਨ•ਾ ਨੇ ਕਿਸਾਨਾ ਨੁੰ ਪੁਰਜ਼ੋਰ ਅਪੀਲ ਕੀਤੀ ਕਿ ਬਾਸਮਤੀ ਵਿਚ ਕਿਸੇ ਵੀ ਦਾਣੇਦਾਰ ਕਟਿਨਾਸ਼ਕ ਦਾ ਪ੍ਰਯੋਗ ਨਾ ਕਰੋ ਅਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਕਿਸੇ ਵੀ ਊਲੀਨਾਸ਼ਕ ਅਤੇ ਕੀਟਨਾਸ਼ਕ ਦਾ ਪ੍ਰਯੋਗ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਕਰੋ। ਇਸ ਮੌਕੇ ਤੇ ਡਾ. ਸੁਰਿੰਦਰ ਸਿੰਘ (ਪਸ਼ੁ ਵਿਗਿਆਨੀ) ਨੇ ਕਿਸਾਨਾ ਨੂੰ ਪਸ਼ੁਆ ਵਿਚ ਆਉਣ ਵਾਲੀ ਸਮੱਸਿਆਵਾਂ ਜਿਵੇ ਚਿੱਚੜਾਂ ਦੀ ਰੋਕਥਾਮ, ਗਲ ਘੋਟ ੁਬਿਮਾਰੀ, ਥਨੈਲਾ ਰੋਗ ਦੇ ਲੱਛਣ ਅਤੇ ਰੋਕਥਾਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਡਾ. ਸੀਮਾ ਸ਼ਰਮਾ (ਭੁਮੀ ਵਿਗਿਆਨੀ) ਨੇ ਕਿਸਾਨਾ ਨੂੰ ਸਾਉਣੀ ਦੀਆਂ ਫ਼ਸਲਾਂ ਵਿੱਚ ਖਾਦਾਂ ਦੀ ਵਰਤੋਂ ਅਤੇ ਮਿਟੀ ਪਰਖ ਬਾਰੇ ਜਾਣਕਾਰੀ ਦਿਤੀ । ਉਨ•ਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ (ਘੋਹ)  ਦੇ ਮੋਬਾਇਲ ਨੰਬਰ 7888512268.ਤੇ ਸੰਪਰਕ ਕੀਤਾ ਜਾ ਸਕਦਾ ਹੈ। 

© 2016 News Track Live - ALL RIGHTS RESERVED