ਪਠਾਨਕੋਟ ਦੀ ਸਬਜੀ ਮੰਡੀ ਦੀ ਕੀਤੀ ਜਾ ਰਹੀ ਹੈ ਕਾਇਆ ਕਲਪ-ਅਮਿਤ ਵਿੱਜ

Aug 19 2019 02:23 PM
ਪਠਾਨਕੋਟ ਦੀ ਸਬਜੀ ਮੰਡੀ ਦੀ ਕੀਤੀ ਜਾ ਰਹੀ ਹੈ ਕਾਇਆ ਕਲਪ-ਅਮਿਤ ਵਿੱਜ



ਪਠਾਨਕੋਟ

ਜ਼ਿਲ•ੇ ਪਠਾਨਕੋਟ ਦੀ ਸਭ ਤੋਂ ਵੱਡੀ ਸਬਜੀ ਮੰਡੀ ਪਠਾਨਕੋਟ ਦੀ ਜਲਦੀ ਹੀ ਕਾਇਆ ਕਲਪ ਕੀਤੀ ਜਾਵੇਗੀ ਅਤੇ ਮੰਡੀ ਨੂੰ ਮਾਡਰਨ ਲੁੱਕ ਦਿੱਤੀ ਜਾਵੇਗੀ, ਤਾਂ ਜੋ ਮੰਡੀ ਵਿੱਚ ਆਉਂਦ ਵਾਲੇ ਲੋਕਾਂ ਅਤੇ ਵਪਾਰੀ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹ ਪ੍ਰਗਟਾਵਾ  ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਆਪਣੇ ਦਫਤਰ ਵਿਖੇ ਐਕਸੀਅਨ ਮੰਡੀ ਬੋਰਡ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਮਗਰੋਂ ਦਿੱਤੀ। ਇਸ ਮੋਕੇ ਤੇ ਸਰਵਸ੍ਰੀ ਦਵਿੰਦਰ ਸਿੰਘ ਐਕਸੀਅਨ ਮੰਡੀ ਬੋਰਡ ਪਠਾਨਕੋਟ, ਰੋਹਿਮ ਕੁਨਾਲ ਐਸ.ਡੀ.ਓ. ਪਠਾਨਕੋਟ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। 
ਜਾਣਕਾਰੀ ਦਿੰਦਿਆਂ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰੰਤਰੀ ਪੰਜਾਬ ਦੇ ਉਪਰਾਲਿਆਂ ਸਦਕਾ ਪੂਰੇ ਪੰਜਾਬ ਅੰਦਰ ਸਬਜੀ ਮੰਡੀਆਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਇਸ ਅਧੀਨ ਜਿਲ•ਾ ਪਠਾਨਕੋਟ ਦੀ ਸਬਜੀ ਮੰਡੀ ਵਿੱਚ ਕਰੀਬ ਸਾਢੇ ਤਿੰਨ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਮੰਡੀ ਦੀ ਕਾਇਆ ਕਲਪ ਲਈ ਕੰਮ ਸੁਰੂ ਕੀਤਾ ਜਾ ਚੁੱਕਿਆ ਹੈ ਪਰ ਬਾਰਿਸ਼ ਦੇ ਮੋਸਮ ਦੇ ਚਲਦਿਆਂ ਵਿਕਾਸ ਕਾਰਜ ਵਿੱਚ ਦੇਰੀ ਹੋ ਰਹੀ ਹੈ। ਉਨ•ਾਂ ਦੱਸਿਆ ਕਿ ਮੰਡੀ ਪਠਾਨਕੋਟ ਵਿੱਚ ਸੀਵਰੇਜ ਲਾਈਨ ਪਾਈ ਜਾ ਰਹੀ ਹੈ ਤਾਂ ਜੋ ਮੰਡੀ ਵਿੱਚ ਪਾਣੀ ਦੀ ਨਿਕਾਸੀ ਹੋ ਸਕੇ। ਇਸ ਤੋਂ ਇਲਾਵਾ ਮੰਡੀਆਂ ਦੀ ਫੜ•ਾਂ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ, ਪਾਰਕਿੰਗ ਖੇਤਰ ਅੰਦਰ ਇੰਟਰ ਲਾੱਕ ਟਾਈਲ ਲਗਾਈਆਂ ਜਾਣਗੀਆਂ, ਸਾਰੀ ਮੰਡੀ ਦੇ ਅੰਦਰੂਨੀ ਰੋਡ ਨੂੰ ਕੰਕਰੀਟ ਦੀ ਪੱਕੀ ਸੜਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਮੰਡੀ ਅੰਦਰ ਜੋ ਗੱਡਾ ਸਟੈਂਡ ਹੈ ਉਸ ਸੈਡ ਅੰਦਰ ਵੀ ਫਰਸ ਪੱਕਾ ਕੀਤਾ ਜਾ ਰਿਹਾ ਹੈ। 
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਬਜੀ ਮੰਡੀ ਦੇ ਵਿਕਾਸ ਲਈ ਜੋ ਕਾਰਜ ਸੁਰੂ ਕੀਤਾ ਗਿਆ ਹੈ ਉਹ ਨਿਰਧਾਰਤ ਸਮੇਂ ਅੰਦਰ ਪੂਰਾ ਕਰ ਲਿਆ ਜਾਵੇਗਾ ਤਾਂ ਜੋ ਲੋਕਾਂ ਅਤੇ ਵਪਾਰੀ ਵਰਗ ਨੂੰ ਸੁਵਿਧਾਵਾਂ ਮਿਲ ਸਕਣ। 

© 2016 News Track Live - ALL RIGHTS RESERVED