ਰਿਲੇਅ ਰੇਸ ਅਤੇ ਫੁੱਟਬਾਲ ਦਾ ਨੁਮਾਇਸੀ ਮੈਚ ਕਰਵਾਇਆ

Aug 19 2019 02:25 PM
ਰਿਲੇਅ ਰੇਸ ਅਤੇ ਫੁੱਟਬਾਲ ਦਾ ਨੁਮਾਇਸੀ ਮੈਚ ਕਰਵਾਇਆ

ਪਠਾਨਕੋਟ

ਜਿਲ•ਾ ਖੇਡ ਵਿਭਾਗ ਵੱਲੋਂ ਅਜਾਦੀ ਦੇ 73ਵੇਂ ਅਜਾਦੀ ਦਿਹਾੜੇ ਨੂੰ ਸਮਰਪਿਤ ਜਿਲ•ਾ ਪਠਾਨਕੋਟ ਦੇ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਰਿਲੇਅ ਰੇਸ ਅਤੇ ਫੁੱਟਬਾਲ ਦਾ ਨੁਮਾਇਸੀ ਮੈਚ ਕਰਵਾਇਆ ਗਿਆ। ਇਸ ਮੋਕੇ ਤੇ ਸ੍ਰੀ ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਉਨ•ਾਂ ਦੀ ਧਰਮ ਪਤਨੀ ਸ੍ਰੀਮਤੀ ਰੇਨੂੰ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਤੋਂ ਇਲਾਵਾ ਇਸ ਮੋਕੇ ਤੇ ਸਰਵਸ੍ਰੀ ਸ. ਕੁਲਵਿੰਦਰ ਸਿੰਘ ਜਿਲ•ਾ ਖੇਡ ਅਫਸ਼ਰ ਪਠਾਨਕੋਟ, ਚੰਦਨ ਕੌਚ, ਕੁਲਵਿੰਦਰ ਸਿੰਘ, ਪ੍ਰਵੀਨ ਜਗੋਤਰਾ ਅਤੇ ਹੋਰ ਹਾਜ਼ਰ ਸਨ। 
ਖੇਡਾਂ ਸੁਰੂ ਕਰਵਾਉਂਣ ਤੋਂ ਪਹਿਲਾ ਮੁੱਖ ਮਹਿਮਾਨ ਸਾਰੇ ਖਿਡਾਰੀਆਂ ਨੂੰ ਮਿਲੇ ਅਤੇ ਖੇਡਾਂ ਅੰਦਰ ਅਨੁਸਾਸਨ ਬਣਾਈ ਰੱਖਣ ਅਤੇ ਪੂਰੀ ਇਮਾਨਦਾਰੀ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਉਨ•ਾਂ ਕਿਹਾ ਕਿ  ਖੇਡਾਂ ਕਰਵਾਉਣ ਦਾ ਮੰਤਵ ਯੁਵਾਵਾਂ ਨੂੰ ਨਸਿਆਂ ਤੋਂ ਦੂਰ ਰੱਖਣਾ ਅਤੇ ਖੇਡਾਂ ਵਾਲੇ ਪਾਸੇ ਉਤਸਾਹਿਤ ਕਰਨਾ ਹੈ। ਉਨ•ਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਨੂੰ ਤੰਦਰੁਸਤ ਬਣਾਉਂਦੀਆਂ ਹਨ ਅਤੇ ਜੀਵਨ ਵਿੱਚ ਤਰੱਕੀ ਦੀਆਂ ਰਾਹਾਂ ਖੋਲ ਦਿੰਦਿਆਂ ਹਨ। ਉਨ•ਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਚੰਗੀ ਸਿੱਖਿਆ ਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਤਾਂ ਜੋ ਉਹਨਾਂ ਦਾ ਭਵਿੱਖ ਉਜਵਲ ਹੋ ਸਕੇ। 
ਇਸ ਮੋਕੇ ਤੇ ਸ੍ਰੀ ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਵੱਲੋਂ ਫੁਟਬਾਲ ਮੈਚ ਦੇ ਜੇਤੂ ਖਿਡਾਰੀਆਂ  ਅਤੇ ਰਿਲੇਅ ਰੇਸ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਿਫਰੈਸਮੈਂਟ ਦਿੱਤੀ ਗਈ। ਖੇਡ ਵਿਭਾਗ ਦੇ ਸਮੁੱਚੇ ਸਟਾਫ ਵੱਲੋਂ ਮੁੱਖ ਮਹਿਮਾਨ  ਨੂੰ ਸਨਮਾਨ ਚਿੰਨ• ਦੇ ਕੇ ਨਵਾਜਿਆ ਗਿਆ।

© 2016 News Track Live - ALL RIGHTS RESERVED