ਮੋਟਰ ਪਾਰਟਸ ਡੀਲਰਜ਼ ਐਸੋਸੀਏਸ਼ਨ ਵਲੋਂ ਪਰਿਵਾਰ ਮਿਲਨ ਸਮਾਗਮ

Aug 20 2019 02:54 PM
ਮੋਟਰ ਪਾਰਟਸ ਡੀਲਰਜ਼ ਐਸੋਸੀਏਸ਼ਨ ਵਲੋਂ  ਪਰਿਵਾਰ ਮਿਲਨ ਸਮਾਗਮ

ਪਠਾਨਕੋਟ

ਮੋਟਰ ਪਾਰਟਸ ਡੀਲਰਜ਼ ਐਸੋਸੀਏਸ਼ਨ ਵਲੋਂ ਪ੍ਰਧਾਨ ਸੁਨੀਲ ਰੇਹਾਨ ਦੀ ਪ੍ਰਧਾਨਗੀ ਹੇਠ ਪਰਿਵਾਰ ਮਿਲਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਭਾਗ ਲਿਆ | ਸਮਾਗਮ ਦੀ ਸ਼ੁਰੁੂਆਤ ਰਾਸ਼ਟਰੀ ਗਾਣ ਨਾਲ ਹੋਈ | ਉਪਰੰਤ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਾਂ ਵਲੋਂ ਸਾਲਾਨਾ ਰਿਪੋਰਟ ਪੜ ਕੇ ਸੁਣਾਈ ਅਤੇ ਆਉਂਦੇ ਦਿਨਾਂ ਵਿਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ 'ਤੇ ਵਿਚਾਰ ਵਟਾਂਦਰਾ ਕੀਤਾ | ਸਮਾਗਮ ਦੌਰਾਨ ਕਲੱਬ ਮੈਂਬਰਾਂ ਤੇ ਪਰਿਵਾਰਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਅਤੇ ਰੰਗਾਂਰੰਗ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਅੰਤ ਵਿਚ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਿੰਦਰ ਬੇਦੀ, ਰਾਜੀਵ ਗੁਪਤਾ, ਸੁਮਿਤ ਅਗਰਵਾਲ, ਦੀਪਕ ਲਾਇਲਪੁਰੀ, ਅਮਿਤ ਸਾਹਨੀ, ਲਖਬੀਰ ਸਿੰਘ, ਸੰਜੇ ਬਖਸ਼ੀ, ਆਸ਼ੀਸ਼, ਮੁਨੀਸ਼ ਗਰਗ, ਹਰੀਸ਼ ਅਗਰਵਾਲ, ਮੋਹਨ ਸਿੰਘ, ਸੰਜੀਵ ਸ਼ਰਮਾ, ਰਾਕੇਸ਼ ਸੂਰੀ, ਐਚ.ਪੀ ਡੋਗਰਾ, ਸੁਭਾਸ਼ ਕੁਮਾਰ, ਵਿੱਕੀ, ਸੰਨੀ ਸਪਨਦੀਰ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED