ਗੁਰਦਾਸਪੁਰ ਰੋਡ ਇੰਦਰਾ ਕਲੋਨੀ ਦੇ ਸਾਹਮਣੇ ਰੋਡ 'ਤੇ ਜ਼ਮੀਨ ਹੇਠਾਂ ਧਸ ਜਾਣ ਕਾਰਨ ਵੱਡਾ ਡੂੰਘਾ ਖੱਡਾ ਬਣ ਗਿਆ

Aug 20 2019 02:59 PM
ਗੁਰਦਾਸਪੁਰ ਰੋਡ ਇੰਦਰਾ ਕਲੋਨੀ ਦੇ ਸਾਹਮਣੇ ਰੋਡ 'ਤੇ ਜ਼ਮੀਨ ਹੇਠਾਂ ਧਸ ਜਾਣ ਕਾਰਨ ਵੱਡਾ ਡੂੰਘਾ ਖੱਡਾ ਬਣ ਗਿਆ

ਪਠਾਨਕੋਟ,

ਗੁਰਦਾਸਪੁਰ ਰੋਡ ਇੰਦਰਾ ਕਲੋਨੀ ਦੇ ਸਾਹਮਣੇ ਰੋਡ 'ਤੇ ਬੀਤੇ ਦਿਨ ਹੋਈ ਭਾਰੀ ਵਰਖਾ ਦੇ ਚੱਲਦੇ ਕੁਝ ਦੁਕਾਨਾਂ ਦੇ ਅੱਗੇ ਜ਼ਮੀਨ ਹੇਠਾਂ ਧਸ ਜਾਣ ਕਾਰਨ ਵੱਡਾ ਡੂੰਘਾ ਖੱਡਾ ਬਣ ਗਿਆ | ਜਿਸ ਦੇ ਕਾਰਨ ਦੁਕਾਨਾਂ ਦੇ ਡਿੱਗਣ ਦਾ ਡਰ ਬਣਿਆ ਹੋਇਆ ਹੈ | ਇਸ ਖੱਡ ਕਾਰਨ ਜਿੱਥੇ ਦੁਕਾਨਦਾਰਾਂ ਅਤੇ ਗਾਹਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ ਉੱਥੇ ਹੀ ਇਸ ਵਿਚ ਖੜੇ ਮੀਂਹ ਦੇ ਪਾਣੀ ਕਾਰਨ ਕਈ ਤਰ੍ਹਾਂ ਦੇ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਦਸ਼ਾ ਵੀ ਵੱਧ ਗਿਆ ਹੈ ਅਤੇ ਇਸ ਦੇ ਨਾਲ ਹੀ ਪਾਣੀ ਦੀ ਸਲ੍ਹਾਬ ਕਾਰਨ ਦੁਕਾਨਾਂ ਤੇ ਪਏ ਸਮਾਨ ਦੇ ਖ਼ਰਾਬ ਹੋਣ ਦਾ ਡਰ ਵੀ ਬਣਿਆ ਹੋਇਆ ਹੈ | ਜਿਸ ਤੇ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਨਰੇਸ਼ ਅਰੋੜਾ ਅਤੇ ਰਾਸ਼ਟਰੀ ਸੰਗਠਨ ਮੰਤਰੀ ਐਲ.ਆਰ ਸੋਢੀ ਅਤੇ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਐਸ.ਐਸ ਬਾਵਾ ਅਤੇ ਜਨਰਲ ਸਕੱਤਰ ਮਨਿੰਦਰ ਸਿੰਘ ਲੱਕੀ ਨੇ ਇਹ ਮਾਮਲਾ ਟਰੱਸਟ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਚੁੱਕਿਆ | ਜਿਸ 'ਤੇ ਟਰੱਸਟ ਦੇ ਈ.ਓ ਮਨੋਜ ਕੁਮਾਰ ਨੇ ਦੁਕਾਨਾਂ ਅਤੇ ਸੜਕ ਦਾ ਦੌਰਾ ਕੀਤਾ ¢ ਪ੍ਰਧਾਨ ਨਰੇਸ਼ ਅਰੋੜਾ, ਜਰਨਲ ਸਕੱਤਰ ਮਨਿੰਦਰ ਸਿੰਘ ਲੱਕੀ, ਵਪਾਰ ਮੰਡਲ ਰੇਲਵੇ ਰੋਡ ਇੰਚਾਰਜ ਮਨੋਜ ਅਰੋੜਾ ਨੇ ਦੱਸਿਆ ਕਿ ਇਸ ਦੌਰਾਨ ਈ.ਓ. ਮਨੋਜ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਖੱਡੇ ਨੂੰ ਠੀਕ ਕਰਨ ਦੇ ਨਾਲ ਹੀ ਇਸ ਨੰੂ ਸੀਮੈਂਟ ਨਾਲ ਪੱਕਾ ਕੀਤਾ ਜਾਵੇਗਾ ਤਾਾ ਕਿ ਭਵਿੱਖ ਵਿਚ ਫਿਰ ਕਦੇ ਇਸ ਤਰ੍ਹਾਾ ਦੀ ਸਮੱਸਿਆ ਪੇਸ਼ ਨਾ ਆਵੇ | ਇਸ ਮੌਕੇ ਪ੍ਰਧਾਨ ਨਰੇਸ਼ ਅਰੋੜਾ, ਪ੍ਰਧਾਨ ਐਸ.ਐਸ.ਬਾਵਾ, ਜਨਰਲ ਸਕੱਤਰ ਮਨਿੰਦਰ ਸਿੰਘ ਲੱਕੀ, ਨਰਾਇਣਦੀਪ ਸਿੰਘ, ਮਨੋਜ ਅਰੋੜਾ ਆਦਿ ਤੋਂ ਇਲਾਵਾ ਹੋਰ ਦੁਕਾਨਦਾਰ ਹਾਜ਼ਰ ਸਨ |

© 2016 News Track Live - ALL RIGHTS RESERVED