ਜ਼ਿਲਾ ਪਠਾਨਕੋਟ ਵਿੱਚ ਵਧੇਗਾ ਡੇਅਰੀ ਕਾਰੋਬਾਰ-ਸ੍ਰੀ ਅਮਿਤ ਵਿੱਜ

Aug 23 2019 06:16 PM
ਜ਼ਿਲਾ ਪਠਾਨਕੋਟ ਵਿੱਚ ਵਧੇਗਾ ਡੇਅਰੀ ਕਾਰੋਬਾਰ-ਸ੍ਰੀ ਅਮਿਤ ਵਿੱਜ


\
ਪਠਾਨਕੋਟ,

ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਆਰਥਿਕ ਤੋਰ ਤੇ ਲਾਭ ਪਹੁੰਚ ਸਕੇ ਇਸ ਲਈ ਉਨਾਂ ਵੱਲੋਂ ਅਣਥੱਕ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਅਧੀਨ ਜਲਦੀ ਹੀ ਜ਼ਿਲਾ ਪਠਾਨਕੋਟ ਦੇ ਉਹ ਲੋਕ ਜੋ ਡੇਅਰੀ ਕਿੱਤੇ ਨਾਲ ਜੂੜੇ ਹੋਏ ਹਨ ਉਨਾਂ ਲਈ ਅਮਦਨੀ ਦੇ ਸਾਧਨਾਂ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ, ਪਠਾਨਕੋਟ ਵਿਖੇ ਲਗਾਏ ਗਏ ਪੈਪਸੀ ਪਲਾਂਟ ਵਿਖੇ ਡੇਅਰੀ ਨਾਲ ਸਬੰਧਤ ਪ੍ਰੋਡਕਟ ਬਣਾਉਂਣੇ ਸੁਰੂ ਕਰ ਦਿੱਤੇ ਜਾਣਗੇ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਆਪਣੇ ਦਫਤਰ ਵਿਖੇ ਆਯੋਜਿਤ ਇੱਕ ਵਿਸੇਸ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਪਠਾਨਕੋਟ, ਰਜਿੰਦਰਪਾਲ ਸਿੰਘ ਸਹਾਇਕ ਕਮਿਸਨਰ ਫੂਡ ਪਠਾਨਕੋਟ ਅਤੇ ਹੋਰ ਸੰਬੰਧਤ ਵਿਭਾਗੀ ਅਧਿਕਾਰੀ ਹਾਜਰ ਸਨ।
       ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ ਪੈਪਸੀ ਪਲਾਂਟ ਵਿਖੇ ਡੇਅਰੀ ਪ੍ਰੋਸੈਸ ਲਗਾਉਂਣ ਨਾਲ ਜ਼ਿਲੇ ਅੰਦਰ ਪ੍ਰਤੀਦਿਨ ਦੋ ਲੱਖ ਪੰਜਾਹ ਹਜਾਰ ਲੀਟਰ ਦੁੱਧ ਦੀ ਖਪਤ ਵਿੱਚ ਵਾਧਾ ਹੋਵੇਗਾ, ਜਿਸ ਦਾ ਲਾਭ ਸਿੱਧੇ ਤੋਰ ਤੇ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੂੰ ਮਿਲੇਗਾ। ਉਨਾਂ ਕਿਹਾ ਕਿ ਇਸ ਨਾਲ ਜਿੱਥੇ ਕਿਸਾਨਾਂ ਨੂੰ ਇਸ ਦਾ ਆਰਥਿਕ ਤੋਰ ਤੇ ਲਾਭ ਪਹੁੰਚੇਗਾ ਅਤੇ ਨੋਜਵਾਨਾਂ ਨੂੰ ਡੇਅਰੀ ਦਾ ਸਵੈ ਰੋਜਗਾਰ ਵੀ ਮਿਲੇਗਾ। ਉਨਾਂ ਡੇਅਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲੇ ਅੰਦਰ ਇਸ ਤਰਾਂ ਦੇ ਪ੍ਰੋਗਰਾਮ ਚਲਾਏ ਜਾਣ ਤਾਂ ਜੋ ਕਿਸਾਨ ਅਤੇ ਬੇਰੋਜਗਾਰ ਨੋਜਵਾਨ ਇਸ ਡੇਅਰੀ ਉਦਯੋਗ ਨੂੰ ਅਪਣਾਉਂਣ। ਉਨਾਂ ਕਿਹਾ ਕਿ ਡੇਅਰੀ ਵਿਭਾਗ ਵੱਲੋਂ ਜ਼ਿਲੇ ਅੰਦਰ ਜਾਗਰੁਕਤਾ ਸੈਮੀਨਾਰ ਲਗਾਏ ਜਾਣਗੇ ਤਾਂ ਜੋ ਦੁੱਧ ਦਾ ਉਦਯੋਗ ਵਿੱਚ ਵਾਧਾ ਹੋਵੇਗਾ।
                    ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਤੇ ਉਨਾਂ ਵੱਲੋਂ ਪਠਾਨਕੋਟ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਉਪਰਾਲਿਆਂ ਸਦਕਾ ਲੋਕ ਭਲਾਈ ਸਕੀਮਾ ਚਲਾਈਆਂ ਜਾ ਰਹੀਆਂ ਹਨ ਜਿਸ ਅਧੀਨ ਡੇਅਰੀ ਉਦਯੋਗ ਲਗਾਉਂਣ ਲਈ ਵਿਭਾਗ ਵੱਲੋ 2-20 ਦੁੱਧ ਦੇਣ ਵਾਲੇ ਪਸੂਆਂ ਲਈ ਸਬਸਿਡੀ ਤੇ ਲੋਨ ਉਪਲਬੱਧ ਕਰਵਾਇਆ ਜਾ ਰਿਹਾ ਹੈ। ਜਿਸ ਅਧੀਨ ਅਨੂਸੂਚਿਤ ਜਾਤੀ ਨਾਲ ਸਬੰਧਤ ਲਾਭ ਪਾਤਰੀ ਨੂੰ 33 ਪ੍ਰਤੀਸਤ ਅਤੇ ਜਰਨਲ ਕੈਟਾਗਿਰੀ ਨਾਲ ਸਬੰਧਤ ਲਾਭਪਾਤਰੀਆਂ ਨੂੰ ਲੋਨ ਤੇ 25 ਪ੍ਰਤੀਸਤ ਸਬਸਿਡੀ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਕਿਸਾਨ ਅਤੇ ਬੇਰੋਜਗਾਰ ਨੋਜਵਾਨ ਜੋ ਆਪਣਾ ਖੁਦ ਦਾ ਕਾਰੋਬਾਰ ਸੁਰੂ ਕਰਨਾ ਚਾਹੁੰਦੇ ਹਨ ਉਹ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ।

© 2016 News Track Live - ALL RIGHTS RESERVED