ਜਨਮ-ਅਸ਼ਟਮੀ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

Aug 24 2019 04:45 PM
ਜਨਮ-ਅਸ਼ਟਮੀ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਪਠਾਨਕੋਟ

ਕਿਡਸ ਕੇਅਰ ਸੈਂਟਰ ਐੱਚ.ਆਰ.ਪੀ ਪਬਲਿਕ ਸਕੂਲ ਸ੍ਰੀ ਰਾਮ ਸ਼ਰਨਮ ਕਾਲੋਨੀ ਪਠਾਨਕੋਟ ਵਿਖੇ ਪ੍ਰਧਾਨ ਸੁਪਨਾ ਪੁਰੀ ਅਤੇ ਪਿ੍ੰਸੀਪਲ ਸ਼ਵੇਤਾ ਦੂਬੇ ਦੀ ਅਗਵਾਈ ਵਿਚ ਜਨਮ-ਅਸ਼ਟਮੀ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਸਕੂਲੀ ਬੱਚੇ ਰਾਧਾ-ਕਿ੍ਸ਼ਨ ਦੀ ਵੇਸ਼ਭੂਸ਼ਾ ਵਿਚ ਸੱਜ ਕੇ ਆਏ ਸਨ ¢ਇਸ ਮੌਕੇ ਤੇ ਪ੍ਰਧਾਨ ਸਪਨਾ ਪੁਰੀ ਅਤੇ ਪਿ੍ੰਸੀਪਲ ਸ਼ਵੇਤਾ ਦੂਬੇ ਨੇ ਸੱਜੇ ਹੋਏ ਬਾਲ ਕਿ੍ਸ਼ਨ ਨੂੰ ਛਪੰਜਾ ਭੋਗ ਲਗਾਏ ਗਏ¢ਇਸ ਮੌਕੇ ਤੇ ਭਗਵਾਨ ਸ੍ਰੀ ਕਿ੍ਸ਼ਨ ਦੇ ਮਧੁਰ ਭਜਨਾਾ ਨੂੰ ਸੁਣਕੇ ਸਾਰੇ ਅਧਿਆਪਕ ਅਤੇ ਬੱਚੇ ਝੂਮ ਉੱਠੇ ¢ ਪ੍ਰਧਾਨ ਸਪਨਾ ਪੁਰੀ ਅਤੇ ਪਿ੍ੰਸੀਪਲ ਸ਼ਵੇਤਾ ਦੂਬੇ ਨੇ ਬੱਚਿਆਾ ਨੂੰ ਭਗਵਾਨ ਸ੍ਰੀ ਕਿ੍ਸ਼ਨ ਦੇ ਜੀਵਨ ਤੇ ਕਥਾ ਸੁਣਾਈ | ਸ੍ਰੀ ਰਾਧਾ-ਕਿ੍ਸ਼ਣ ਦੀ ਵੇਸ਼ਭੂਸ਼ਾ ਵਿਚ ਸੱਜੇ ਬੱਚਿਆਾ ਨੇ ਨਾਚ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ | ਪਿ੍ੰਸੀਪਲ ਨੇ ਸਾਰੇ ਬੱਚਿਆਂ ਅਤੇ ਸਟਾਫ਼ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਗਿਫ਼ਟ ਭੇਟ ਕੀਤੇ | ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

© 2016 News Track Live - ALL RIGHTS RESERVED