ਵਿਭੂਤੀ ਸ਼ਰਮਾ ਨੰੂ ਨਗਰ ਸੁਧਾਰ ਟਰੱਸਟ ਪਠਾਨਕੋਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ

Aug 24 2019 04:45 PM
ਵਿਭੂਤੀ ਸ਼ਰਮਾ ਨੰੂ ਨਗਰ ਸੁਧਾਰ ਟਰੱਸਟ ਪਠਾਨਕੋਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ

ਪਠਾਨਕੋਟ

ਪੰਜਾਬ ਸਰਕਾਰ ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਪਠਾਨਕੋਟ ਦੇ ਸੀਨੀਅਰ ਕਾਂਗਰਸੀ ਆਗੂ ਵਿਭੂਤੀ ਸ਼ਰਮਾ ਨੰੂ ਨਗਰ ਸੁਧਾਰ ਟਰੱਸਟ ਪਠਾਨਕੋਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਪਿ੍ੰਸੀਪਲ ਸਕੱਤਰ ਲੋਕਲ ਬਾਡੀ ਵਿਭਾਗ ਸ੍ਰੀ ਏ. ਵੇਣੂੰ ਪ੍ਰਸ਼ਾਦ ਦੇ ਦਸਤਖਤਾਂ ਹੇਠ ਇਸ ਸਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ | ਇੱਥੇ ਇਹ ਦੱਸਣਯੋਗ ਹੈ ਕਿ ਵਿਭੂਤੀ ਸ਼ਰਮਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਕਾਂਗਰਸੀ ਪਾਰਟੀ ਦੀਆਂ ਨੀਤੀਆਂ ਨੰੂ ਘਰ-ਘਰ ਪਹੰੁਚਾਉਣ ਲਈ ਯਤਨਸ਼ੀਲ ਹਨ | ਉਹ ਪਠਾਨਕੋਟ ਦੇ 4 ਵਾਰ ਨਗਰ ਨਿਗਮ ਮੈਂਬਰ ਵੀ ਬਣੇ ਹਨ ਤੇ ਮੌਜੂਦਾ ਸਮੇਂ ਵਿਚ ਨਗਰ ਨਿਗਮ ਪਠਾਨਕੋਟ ਵਿਚ ਵਿਰੋਧੀ ਧਿਰ ਦੇ ਆਗੂ ਵੀ ਹਨ | ਇਸ ਤੋਂ ਇਲਾਵਾ ਉਹ ਕਾਫ਼ੀ ਸਮਾਂ ਸਿਟੀ ਕਾਂਗਰਸ ਦੇ ਪ੍ਰਧਾਨ ਵਜੋਂ ਪਾਰਟੀ ਦੀਆਂ ਸੇਵਾਵਾਂ ਕਰ ਚੁੱਕੇ ਹਨ ਅਤੇ ਨਗਰ ਨਿਗਮ ਪਠਾਨਕੋਟ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ | ਪਿਛਲੀਆਂ ਨਗਰ ਨਿਗਮ ਚੋਣਾਂ ਪਠਾਨਕੋਟ ਵਿਚ ਉਨ੍ਹਾਂ ਆਪਣੀ ਧਰਮ ਪਤਨੀ ਕੋਮਲ ਸ਼ਰਮਾ ਨੰੂ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਕੀਤਾ ਸੀ ਤੇ ਉਨ੍ਹਾਂ ਦੀ ਧਰਮ ਪਤਨੀ ਵੀ ਵੱਡੀ ਲੀਡ ਨਾਲ ਕਾਰਪੋਰੇਟਰ ਬਣਨ ਵਿਚ ਸਫ਼ਲ ਰਹੇ ਸਨ | ਸਾਲ-2017 ਤੋਂ ਨਗਰ ਸੁਧਾਰ ਟਰੱਸਟ ਪਠਾਨਕੋਟ ਕੋਲ ਸੀ ਤੇ ਹੁਣ ਇਸ ਅਹੁਦੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਵਲੋਂ ਕਾਂਗਰਸੀ ਆਗੂ ਵਿਭੂਤੀ ਸ਼ਰਮਾ ਨੰੂ ਦਿੱਤੀ ਗਈ ਹੈ ਤੇ ਆਉਂਦੀ 27 ਜਾਂ 28 ਅਗਸਤ ਨੰੂ ਉਨ੍ਹਾਂ ਵਲੋਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਜਾਵੇਗਾ |

© 2016 News Track Live - ALL RIGHTS RESERVED