ਨੱਲੂਆ ਨਹਿਰ ਤੋਂ ਇਕ ਨੌਜਵਾਨ ਦੀ ਲਾਸ਼ ਬਰਾਮਦ

Aug 24 2019 04:49 PM
ਨੱਲੂਆ ਨਹਿਰ ਤੋਂ ਇਕ ਨੌਜਵਾਨ ਦੀ ਲਾਸ਼ ਬਰਾਮਦ

ਪਠਾਨਕੋਟ

ਪੁਲਿਸ ਚੌਕੀ ਢਾਂਗੂ ਤਹਿਤ ਮਾਜਰਾ ਪਿੰਡ ਕੋਲੋਂ ਲੰਘਦੀ ਨੱਲੂਆ ਨਹਿਰ ਤੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਪੁਲਿਸ ਨੇ ਲਾਸ਼ ਨੰੂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਨੂਰਪੁਰ ਹਸਪਤਾਲ ਭੇਜ ਦਿੱਤੀ ਹੈ | ਢਾਂਗੂ ਚੌਕੀ ਦੇ ਇੰਚਾਰਜ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਨਹਿਰ ਵਿਚ ਇਕ ਲਾਸ਼ ਨੰੂ ਤੈਰਦੇ ਹੋਏ ਦੇਖਿਆ | ਜਿਸ ਦੀ ਸੂਚਨਾ ਪੁਲਿਸ ਨੰੂ ਦਿੱਤੀ | ਪੁਲਿਸ ਚੌਕੀ ਦੀ ਟੀਮ ਮੌਕੇ 'ਤੇ ਪਹੰੁਚੀ ਤੇ ਲਾਸ਼ ਨੰੂ ਕਬਜ਼ੇ 'ਚ ਲੈ ਲਿਆ | ਲਾਸ਼ ਕੋਲੋਂ ਕੋਈ ਵੀ ਕਾਗ਼ਜ਼ਾਤ ਵਗੈਰਾ ਨਹੀਂ ਮਿਲੇ ਹਨ | ਜਿਸ ਕਰਕੇ ਲਾਸ਼ ਦੀ ਸਨਾਖ਼ਤ ਮੌਕੇ 'ਤੇ ਨਹੀਂ ਹੋ ਸਕੀ | ਦੂਜੇ ਪੁਲਿਸ ਸਟੇਸ਼ਨਾਂ ਨੰੂ ਇਸ ਦੀ ਜਾਣਕਾਰੀ ਦਿੱਤੀ ਗਈ | ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਤੋਂ ਪਤਾ ਲੱਗਾ ਕਿ ਇਹ ਲੜਕਾ 21 ਅਗਸਤ ਤੋਂ ਲਾਪਤਾ ਸੀ | ਮਿ੍ਤਕ ਦਾ ਨਾਂਅ ਤੁਸ਼ਾਰ (16) ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਚਾਰ ਮਰਲਾ ਕਵਾਟਰ ਰਾਮਨਗਰ ਪਠਾਨਕੋਟ ਵਜੋਂ ਹੋਈ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ |

© 2016 News Track Live - ALL RIGHTS RESERVED