ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ

Aug 26 2019 03:42 PM
ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ

ਪਠਾਨਕੋਟ

ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ ਦੀ ਦੇਖਰੇਖ ਵਿਚ ਮਾਰਕੀਟਿੰਗ ਐਸੋਸੀਏਸ਼ਨ ਨਾਲ ਪ੍ਰਧਾਨ ਅਮਿਤ ਮਹਾਜਨ ਦੇ ਅਗਵਾਈ ਵਿਚ ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਵਿਚ ਜ਼ਿਲ੍ਹਾ ਵਪਾਰ ਮੰਡਲ ਦੇ ਮੈਂਬਰ ਅਤੇ ਨਵਨਿਯੁਕਤ ਨਗਰ ਸੁਧਾਰ ਟਰੱਸਟ ਚੇਅਰਮੈਨ ਵਿਭੂਤੀ ਸ਼ਰਮਾ ਐਸ.ਪੀ.ਮਨੋਜ ਠਾਕੁਰ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ ¢ ਜਿਨ੍ਹਾਂ ਦਾ ਮੰਡਲ ਦੇ ਮੈਂਬਰਾਂ ਵੱਲੋਂ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ¢ ਇਸ ਮੌਕੇ ਤੇ ਟਰੱਸਟ ਚੇਅਰਮੈਨ ਵਿਭੂਤੀ ਸ਼ਰਮਾ ਅਤੇ ਐਸ.ਪੀ ਮਨੋਜ ਠਾਕੁਰ ਨੇ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਵੱਲੋਂ ਪ੍ਰਧਾਨ ਇੰਦਰਜੀਤ ਗੁਪਤਾ ਦੀ ਦੇਖਰੇਖ ਵਿਚ ਜ਼ਿਲੇ੍ਹ ਦੇ ਵਪਾਰੀਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਾ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੇ ਨਾਲ ਹਰ ਛੋਟਾ-ਵੱਡਾ ਵਪਾਰੀ ਜੁੜਿਆ ਹੋਇਆ ਹੈ ਜੋ ਕਿ ਪ੍ਰਸੰਸਾਯੋਗ ਗੱਲ ਹੈ | ਇਸ ਮੌਕੇ ਤੇ ਕਾਰਜਕਾਰੀ ਐਸ.ਐਮ.ਓ ਡਾ: ਸੁਨੀਲ ਦੀ ਅਗਵਾਈ ਵਿਚ ਟੀਮ ਵਲੋਂ ਲਗਭਗ 30 ਯੂਨਿਟ ਖ਼ੂਨਦਾਨ ਕੀਤਾ ¢ ਪ੍ਰਧਾਨ ਇੰਦਰਜੀਤ ਗੁਪਤਾ ਨੇ ਕਿਹਾ ਕਿ ਦੁਨੀਆ ਵਿਚ ਖ਼ੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ, ਕਿਉਂਕਿ ਇਸ ਤੋਂ ਕਿਸੇ ਦੀ ਅਨਮੋਲ ਜ਼ਿੰਦਗੀ ਬਚਾਈ ਜਾ ਸਕਦੀ ਹੈ | ਮਾਰਕੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਮਹਾਜਨ ਨੇ ਆਏ ਮਹਿਮਾਨਾਂ, ਮੰਡਲ ਮੈਂਬਰਾਂ ਅਤੇ ਹਸਪਤਾਲ ਪ੍ਰਬੰਧਨ ਦਾ ਧੰਨਵਾਦ ਕੀਤਾ | ਇਸ ਮੌਕੇ ਜਨਰਲ ਸਕੱਤਰ ਨਰਿੰਦਰ ਵਾਲੀਆ, ਦਫ਼ਤਰ ਇੰਚਾਰਜ ਰਾਜ ਕੁਮਾਰ ਕਾਕਾ, ਜੀਤੂ ਜੰਡਿਆਲ, ਸਮੀਰ, ਵਿਜੈ ਮਹਾਜਨ, ਸੰਜੂ ਮਹਾਜਨ, ਅਜੈ ਮਹਾਜਨ,ਦੀਪਕ ਜੋਸ਼ੀ, ਸੁਮਿਤ ਮਹਾਜਨ, ਰੋਹਿਤ ਜੋਸ਼ੀ, ਵਿਕਾਸ ਖਜੂਰੀਆ, ਪੁਨੀਤ, ਅੰਕੁਰ, ਨਰਿੰਦਰ, ਵਰੁਣ, ਰਜਿੰਦਰ ਕੁਮਾਰ, ਰਾਜ ਕੁਮਾਰ, ਅਮਰਜੀਤ ਮਹਾਜਨ, ਅਭਿਨਵ, ਅਮਿਤ ਧੀਮਾਨ, ਦੀਪਕ ਵਾਲੀਆ, ਐਡਵੋਕੇਟ ਅਜੈ ਸ਼ਰਮਾ, ਵਿਜੈ ਮਹਾਜਨ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED