ਜਿਲ੍ਹੇ ਵਿਚ ਤਿੰਨ ਮੈਗਾ ਰੋਜਗਾਰ ਮੇਲੇ ਆਯੋਜਿਤ ਕੀਤੇ ਜਾਣੇ

Aug 27 2019 05:04 PM
ਜਿਲ੍ਹੇ ਵਿਚ ਤਿੰਨ ਮੈਗਾ ਰੋਜਗਾਰ ਮੇਲੇ ਆਯੋਜਿਤ ਕੀਤੇ ਜਾਣੇ

ਪਠਾਨਕੋਟ

ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਟੀਚਾ ਘਰ-ਘਰ ਰੋਜਗਾਰ ਮੁਹਿੰਮ ਤਹਿਤ ਸਤੰਬਰ 2019 ਵਿਚ ਪੁਰੇ ਸੂਬੇ ਵਿਚ ਹਰ ਜਿਲ੍ਹੇ ਵਿਚ ਮੈਗਾ ਰੋਜਗਾਰ ਮੇਲੇ ਆਯੋਜਿਤ ਕੀਤੇ ਜਾਣੇ ਹਨ | ਜਿਸ ਨਾਲ ਸੂਬੇ ਵਿਚ ਬੇਰੋਜਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜਗਾਰ ਮੁਹਈਆ ਕਰਵਾਇਆ ਜਾ ਸਕੇ |
        ਜਾਣਕਾਰੀ ਦਿੰਦਿਆਂ ਸ੍ਰੀਮਤੀ ਰਣਜੀਤ ਕੌਰ ਜਿਲ੍ਹਾ ਰੋੋਜਗਾਰ ਜਨਰੇਸ਼ਨ ਅਤੇ     ਟ੍ਰੇਨਿੰਗ ਅਫਸਰ, ਪਠਾਨਕੋੋਟ  ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਮਾਨਯੋਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਜੀ ਦੀ ਪ੍ਰਧਾਨਗੀ ਹੇਠ ਜਿਲ੍ਹੇ ਵਿਚ ਤਿੰਨ ਮੈਗਾ ਰੋਜਗਾਰ ਮੇਲੇ ਆਯੋਜਿਤ ਕੀਤੇ ਜਾਣੇ ਹਨ | ਇਹਨਾਂ ਮੇਲਿਆਂ ਵਿਚ ਲਗਭਗ 30-35 ਕੰਪਨੀਆਂ ਹਿੱਸਾ ਲੈ ਰਹੀਆਂ ਹਨ | ਜਿਹਨਾਂ ਦੁਆਰਾ 6000 ਤੋਂ 7000 ਤੱਕ ਦਾ ਰੋਜਗਾਰ ਦੇਣ ਦਾ ਟਿੱਚਾ ਮਿਥਿਆ ਹੈ | ਇਸ ਮੈਗਾ ਰੋਜਗਾਰ ਮੇਲੇ ਵਿਚ ਅਠਵੀਂ ਤੋਂ ਲੈ ਕੇ ਪੋਸਟ ਗਰੈਜੁਏਟ ਤੱਕ ਦੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ  20 ਸਤੰਬਰ 2019 ਨੂੰ ਅਮਨ ਭੱਲਾ ਕਾਲਜ ਆਫ ਇੰਜੀ: ਐਾਡ ਟਕਨੋਲੋਜੀ, ਕੋਟਲੀ, ਗੁਰਦਾਸਪੁਰ ਰੋਡ, ਪਠਾਨਕੋਟ ਵਿਖੇ, 24 ਸਤੰਬਰ 2019 ਨੂੰ ਆਈ.ਟੀ.ਆਈ. ਲੜਕੇ ਪਠਾਨਕੋਟ ਵਿਖੇ ਅਤੇ 26 ਸਤੰਬਰ 2019 ਨੂੰ ਸ੍ਰੀ ਸਾਂਈ ਕਾਲਜ ਆਫ ਇੰਜ਼ੀ: ਐਾਡ ਟਕਨੋਲੋਜੀ, ਬਧਾਨੀ, ਪਠਾਨਕੋਟ ਵਿਖੇ ਰੋਜਗਾਰ ਮੇਲੇ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਨੋਜਵਾਨ ਇਨ੍ਹਾਂ ਰੋਜਗਾਰ ਮੇਲਿਆਂ ਵਿੱਚ ਹਿੱਸਾ ਲੈ ਕੇ ਲਾਭ ਪ੍ਰਾਪਤ ਕਰਨ |

© 2016 News Track Live - ALL RIGHTS RESERVED