ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 18 ਚਲਾਨ ਕੱਟ ਕੇ 1700 ਰੁਪਏ ਨਕਦ ਵਸੂਲ ਕੀਤੇ

Aug 27 2019 05:09 PM
ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 18 ਚਲਾਨ ਕੱਟ ਕੇ 1700 ਰੁਪਏ ਨਕਦ ਵਸੂਲ ਕੀਤੇ

ਸਰਨਾ

ਜ਼ਿਲ੍ਹਾ ਸਿਹਤ ਅਫ਼ਸਰ ਡਾ: ਰੇਖਾ ਘਈ, ਪ੍ਰੋਗਰਾਮ ਅਫ਼ਸਰ ਡਾ: ਸੁਨੀਤਾ ਸ਼ਰਮਾ, ਐਸ.ਐਮ.ਓ. ਘਰੋਟਾ ਦੇ ਸਾਂਝੇ ਉਪਰਾਲਿਆਂ ਸਦਕਾ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਅਤੇ ਗੁਰਮੁੱਖ ਸਿੰਘ ਦੀ ਅਗਵਾਈ ਵਿਚ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 18 ਚਲਾਨ ਕੱਟ ਕੇ 1700 ਰੁਪਏ ਨਕਦ ਵਸੂਲ ਕੀਤੇ ਅਤੇ ਕਈਆਂ ਨੰੂ ਚਿਤਾਵਨੀ ਦੇ ਕੇ ਛੱਡਿਆ ਗਿਆ | ਜਿਨ੍ਹਾਂ 'ਚ ਕਈ ਕਰਿਆਨਾ ਦੁਕਾਨਦਾਰ, ਸਵੀਟ ਸ਼ਾਪ, ਢਾਬੇ ਆਦਿ ਸ਼ਾਮਿਲ ਸਨ | ਕਈ ਦੁਕਾਨਦਾਰ ਤੰਬਾਕੂ ਵੇਚ ਰਹੇ ਸਨ ਤੇ ਕਈਆਂ ਨੇ ਨਸ਼ਾ ਮੁਕਤ ਬੋਰਡ ਨਹੀਂ ਲਗਾਏ ਸਨ | ਹੈਲਥ ਟੀਮ ਨੇ ਬਾਰਠ ਸਾਹਿਬ ਤੋਂ ਲੈ ਕੇ ਸਰਨਾ ਰੋਡ ਆਦਿ ਕਈ ਥਾਵਾਂ ਨੰੂ ਚੈਕ ਕੀਤਾ | ਜ਼ਿਲ੍ਹਾ ਸਿਹਤ ਅਫ਼ਸਰ ਡਾ: ਰੇਖਾ ਘਈ ਅਨੁਸਾਰ ਪੰਜਾਬ ਵਿਚ ਹੁੱਕਾ ਬਾਰ 'ਤੇ ਧਾਰਾ 144 ਲੱਗੀ ਹੋਈ ਹੈ | ਜਿਸ ਕਰਕੇ ਜਲਦ ਤੋਂ ਜਲਦ ਹੀ ਹੋਟਲਾਂ ਵਿਚ ਨਾਜਾਇਜ਼ ਚੱਲ ਰਹੇ ਹੁਕਾਬਾਰਾਂ 'ਤੇ ਛਾਪੇ ਮਾਰੇ ਜਾਣਗੇ ਤੇ ਜੋ ਦੋਸ਼ੀ ਪਾਇਆ ਗਿਆ ਉਸ 'ਤੇ ਬਣਦੀ ਕਾਰਵਾਈ ਹੋਵੇਗੀ |

© 2016 News Track Live - ALL RIGHTS RESERVED