ਝੋਨੇ ਦੀ ਫਸਲ ਉੱਪਰ ਜ਼ਰੂਰਤ ਅਨੁਸਾਰ ਯੂਰੀਆ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ : ਡਾ. ਅਮਰੀਕ ਸਿੰਘ

Aug 28 2019 04:28 PM
ਝੋਨੇ ਦੀ ਫਸਲ ਉੱਪਰ ਜ਼ਰੂਰਤ ਅਨੁਸਾਰ ਯੂਰੀਆ ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ : ਡਾ. ਅਮਰੀਕ ਸਿੰਘ

 
 


 

ਪਠਾਨਕੋਟ

ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਿਫਾਰਸ਼ਾਂ ਅਤੇ ਜ਼ਰੂਰਤ ਅਨੁਸਾਰ ਹੀ ਵਰਤੋਂ ਕੀਤੀ ਜਾਵੇ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਸ਼ੁਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ  | ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਬਲਾਕ ਪਠਾਨਕੋਟ ਦੇ ਪਿੰਡ ਬਹਿਲਾਦਪੁਰ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਪੱਤਾ ਰੰਗ ਚਾਰਟ ਦੀ ਵਰਤੋਂ ਕਰਕੇ ਯੂਰੀਆ ਖਾਦ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਕਹੇ | ਇਸ ਮੌਕੇ ਉਨਾਂ ਦੇ ਨਾਲ ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਮਿਸ ਮਨਜੀਤ ਕੌਰ ਖੇਤੀ ਉਪ ਨਿਰੀਖਕ, ਬਲਵਿੰਦਰ ਸਿੰਘ ,ਮਨਦੀਪ ਹੰਸ ਸਹਾਇਕ ਤਕਨੀਕੀ ਪ੍ਰਬੰਧਕ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |
         ਕਿਸਾਨਾਂ ਨਾਲ ਗੱਲਬਾਤ ਕਰਦਿਆਂ  ਡਾ. ਅਮਰੀਕ ਸਿੰਘ ਨੇ ਦੱਸਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਭੂਮੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਪਿੰਡ ਬਹਿਲਾਦਪੁਰ ਦੇ 20 ਕਿਸਾਨਾਂ ਨੂੰ ਇੱਕ-ਇੱਕ ਏਕੜ ਵਿੱਚ ਪੱਤਾ ਰੰਗ ਚਾਰਟ ਦੀ ਵਰਤੋਂ ਕਰਨ ਬਾਰੇ ਪ੍ਰਦਰਸ਼ਨੀ ਪਲਾਟ ਲਗਾਏ ਗਏ ਸਨ | ਉਨਾਂ ਕਿਹਾ ਕਿ ਫਸਲ ਦਾ ਰੰਗ ਅਤੇ ਪੱਤਾ ਰਗ ਚਾਰਟ ਦਾ ਰੰਗ ਮਲਾਣ ਕਰਨ ਲਈ ਹਰੇਕ ਕਿਸਾਨ ਨੂੰ ਇੱਕ ਇੱਕ ਪੱਤਾ ਰੰਗ ਚਾਰਟ ਦਿੱਤਾ ਗਿਆ ਹੈ | ਉਨਾਂ ਕਿਹਾ ਕਿ ਰੋਗ ਅਤੇ ਕੀਟ ਮੁਕਤ ਝੋਨੇ ਅਤੇ ਬਾਸਮਤੀ ਦੀ ਫਸਲ ਪੈਦਾ ਕਰਨ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਬਹਤ ਜ਼ਰੂਰੀ ਹੈ | ਉਨਾਂ ਕਿਹਾ ਕਿ ਆਮ ਕਰਕੇ ਕਿਸਾਨਾਂ ਵੱਲੋਂ ਯੂਰੀਆ ਖਾਦ ਦੀ ਛੱਟੇ ਨਾਲ ਵਰਤੋਂ ਕਾਰਨ ਫਸਲਾਂ ਉੱਪਰ ਆਉਾਦੀ ਹਰਿਆਵਲ ਨੂੰ ਦੇਖਦਿਆਂ ਲੋੜ ਤੋਂ ਵਧੇਰੇ ਖਾਦ ਵਰਤਦੇ ਹਨ, ਜਿਸ ਨਾਲ ਫਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਪ੍ਰਕੋਪ ਵਧ ਜਾਂਦਾ ਹੈ,ਜਿਸ ਨਾਲ ਫਸਲ ਦੀ ਪੈਦਾਵਾਰ ਪ੍ਰਬਾਵਤ ਹੁੰਦੀ ਹੈ | ਉਨਾਂ ਕਿਹਾ ਕਿ ਝੋਨੇ ਵਿੱਚ ਪੱਤਾ ਰੰਗ ਕਾਰਡ ਦੀ ਮਦਦ ਨਾਲ ਯੂਰੀਆ ਖਾਦ ਵਰਤਣ ਨਾਲ ਯੂਰੀਆ ਦੀ ਬੱਚਤ ਦੇ ਨਾਲ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਘੱਟ ਹਮਲਾ,ਘੱਟ ਜ਼ਹਿਰਾਂ ਦੀ ਵਰਤੋਂ,ਫਸਲ ਦੇ ਡਿੱਗਣ ਤੋਂ ਬਚਾਉ,ਵਧੇਰੇ ਪੈਦਾਵਾਰ ਹੁੰਦਾ ਹੈ | ਉਨਾਂ ਕਿਹਾ ਕਿ ਕਿਸਾਨ, ਬਾਸਮਤੀ ਦੀ ਫਸਲ ਵਿੱਚ ਜ਼ਰੂਰਤ ਤੋਂ ਬਗੈਰ ਗੈਰ ਸਿਫਾਰਸ਼ੀ ਕੀਟਨਾਸ਼ਕਾਂ ਦੀ ਵਰਤੋਂ ਨਾਂ ਕਰਨ ਕਿਉਾਕਿ ਇਸ ਨਾਲ ਖੇਤੀ ਲਾਗਤ ਖਰਚੇ ਵਧਣ ਦੇ ਨਾਲ ਨਾਲ ਖੇਤੀ ਤੋਂ ਸ਼ੁੱਧ ਆਮਦਨ ਘਟਦੀ ਹੈ | ਉਨਾਂ ਨੇ ਪੱਤਾ ਰੰਗ ਚਾਰਟ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋੜ ਅਨੁਸਾਰ ਯੂਰੀਆ ਖਾਦ ਦੀ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਝੋਨੇ ਦੀਆਂ ਸਾਰੀਆਂ ਕਿਸਮਾਂ,ਬਾਸਮਤੀ,ਕਣਕ ਅਤੇ ਮੱਕੀ ਦੀ ਫਸਲ ਵਿੱਚ ਕੀਤੀ ਜਾ ਸਕਦੀ ਹੈ | ਉਨਾਂ ਕਿਹਾ ਕਿ ਪੱਤਾ ਰੰਗ ਚਾਰਟ ਦੀ ਚਾਰਟ ਦੀ ਵਰਤੋਂ ਕਰਦਿਆਂ, ਝੋਨੇ ਦਾ ਝਾੜ ਘਟਾਏ ਬਗੈਰ, 20 ਤੋਂ 25 % ਯੂਰੀਆ ਦੀ ਖਪਤ ਘਟਾਈ ਜਾ ਸਕਦੀ ਹੈ | ਸ੍ਰੀ ਸੁਭਾਸ਼ ਚੰਦਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਕਦੇ ਕਿਸੇ ਵੀ ਫਸਲ ਉਪਰ ਕੋਈ ਸਮੱਸਿਆ ਆਉਾਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਣਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ | ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਪੱਤਾ ਰੰਗ ਚਾਰਟ ਦੀ ਮਦਦ ਨਾਲ ਯੂਰੀਆ ਖਾਦ ਵਰਤਣ ਨਾਲ ਫਸਲ ਉੱਪਰ ਕਿਸੇ ਦਾ ਕੋਈ ਕੀੜਾ ਜਾਂ ਬਿਮਾਰੀ ਨਹੀਂ ਦੇਖੀ ਗਈ | ਉਨਾਂ ਕਿਹਾ ਕਿ ਹੁਣ ਤੱਕ ਸਿਰਫ 65 ਕਿਲੋ ਯੂਰੀਆ ਪ੍ਰਤੀ ਏਕੜ ਹੀ ਵਰਤੀ ਗਈ ਹੈ |

 

© 2016 News Track Live - ALL RIGHTS RESERVED