ਹਜ਼ਰਤ ਸਰਕਾਰ ਬਾਬਾ ਮਿੱਠੇ ਪੀਰ ਦੀ ਦਰਗਾਹ ਵਿਖੇ 19ਵਾਂ ਸਾਲਾਨਾ ਭੰਡਾਰਾ

Aug 28 2019 04:32 PM
ਹਜ਼ਰਤ ਸਰਕਾਰ ਬਾਬਾ ਮਿੱਠੇ ਪੀਰ ਦੀ ਦਰਗਾਹ  ਵਿਖੇ 19ਵਾਂ ਸਾਲਾਨਾ ਭੰਡਾਰਾ

ਪਠਾਨਕੋਟ

ਪੀਰ ਇਬਾਦਤ ਪਰਿਵਾਰ ਸੇਵਾ ਕਮੇਟੀ ਵਲੋਂ ਹਜ਼ਰਤ ਸਰਕਾਰ ਬਾਬਾ ਮਿੱਠੇ ਪੀਰ ਦੀ ਦਰਗਾਹ ਭਦਰੋਆ ਰੋਡ ਪਠਾਨਕੋਟ ਵਿਖੇ ਮੁੱਖ ਸੇਵਾਦਾਰ ਬਾਬਾ ਲਾਡੀ ਸ਼ਾਹ ਦੀ ਦੇਖ ਰੇਖ ਹੇਠ 19ਵਾਂ ਸਾਲਾਨਾ ਭੰਡਾਰਾ ਕਰਵਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ ਤੇ ਬਾਬਾ ਰੂਪ ਲਾਲ ਸ਼ਾਹ ਅਤੇ ਮਾਤਾ ਮੀਨਾਕਸ਼ੀ ਪਹੰੁਚੇ ਅਤੇ ਭੰਡਾਰੇ ਦਾ ਸ਼ੁੱਭ ਆਰੰਭ ਕੀਤਾ | ਇਸ ਮੌਕੇ ਹਵਨ, ਕੰਜਕ ਪੂਜਨ, ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਉਪਰੰਤ ਆਏ ਮਹਿਮਾਨਾਂ ਅਤੇ ਸ਼ਰਧਾਲੂਆਂ ਵੱਲੋਂ ਦਰਗਾਹ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸ਼ਰਧਾਲੂਆਂ ਵੱਲੋਂ ਪੀਰਾਂ ਦੀ ਰਹਿਮਤ ਦਾ ਗੁਣਗਾਣ ਕੀਤਾ ਗਿਆ | ਮੁੱਖ ਸੇਵਾਦਾਰ ਬਾਬਾ ਲਾਡੀ ਸ਼ਾਹ ਨੇ ਸ਼ਰਧਾਲੂਆਂ ਨੂੰ ਹਮੇਸ਼ਾ ਪ੍ਰਮਾਤਮਾ ਦੀ ਇਬਾਦਤ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਚੰਗੇ ਕੰਮ ਕਰਨ ਦੇ ਨਾਲ ਨਾਲ ਪ੍ਰਮਾਤਮਾ ਦੇ ਨਾਮ ਦਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ | ਇਸ ਮੌਕੇ ਤੇ ਬਾਅਦ ਦੁਪਹਿਰ ਸ਼ਰਧਾਲੂਆਂ ਲਈ ਭੰਡਾਰਾ ਖੋਲਿ੍ਹਆ ਗਿਆ | ਭੰਡਾਰੇ ਦੌਰਾਨ ਗੋਲਡੀ, ਰਮਨ, ਅਸ਼ਵਨੀ ਕੁਮਾਰ, ਸਤਵੀਰ ਕੁਮਾਰ, ਸੰਨੀ ਬਾਵਾ, ਬੰਟੀ ਬਾਵਾ, ਕਾਲੂ ਸ਼ਾਹ, ਕਾਕੇ ਸ਼ਾਹ, ਸ਼ੰਕਰ ਸ਼ਾਹ, ਰਾਹੁਲ, ਵਿਜੈ ਕੁਮਾਰ, ਪਵਨ, ਸੰਨੀ, ਖ਼ੁਸ਼ਦੀਪ ਸਿੱਧੂ, ਪਿ੍ਆ, ਪੂਜਾ, ਨਰੇਸ਼ ਕੁਮਾਰ, ਪੰਕਜ ਮਹਾਜਨ, ਭਾਨੂੰ, ਰਾਕੇਸ਼ ਤੋਂ ਇਲਾਵਾ ਹੋਰ ਸ਼ਰਧਾਲੂ ਹਾਜ਼ਰ ਸਨ | ਭੰਡਾਰੇ ਦੇ ਅੰਤ ਵਿਚ ਮੁੱਖ ਸੇਵਾਦਾਰ ਬਾਬਾ ਲਾਡੀ ਸ਼ਾਹ ਨੇ ਆਏ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ |
 

© 2016 News Track Live - ALL RIGHTS RESERVED