ਸ਼ਹੀਦ ਲੈ: ਤਿ੍ਵੇਣੀ ਸਿੰਘ ਦੀ ਯਾਦ ਵਿਚ ਤਿ੍ਵੇਣੀ ਪ੍ਰਗਤੀ ਪੱਥ ਪਾਰਕ

Aug 29 2019 03:56 PM
ਸ਼ਹੀਦ ਲੈ: ਤਿ੍ਵੇਣੀ ਸਿੰਘ ਦੀ ਯਾਦ ਵਿਚ ਤਿ੍ਵੇਣੀ ਪ੍ਰਗਤੀ ਪੱਥ ਪਾਰਕ

ਪਠਾਨਕੋਟ

ਅਸ਼ੋਕ ਚੱਕਰ ਜੇਤੂ ਸ਼ਹੀਦ ਲੈਫ਼ਟੀਨੈਂਟ ਤਿ੍ਵੇਣੀ ਸਿੰਘ ਦੀ ਅਮਿੱਟ ਸ਼ਹਾਦਤ ਨੂੰ ਸਦੀਵੀ ਯਾਦ ਰੱਖਣ ਲਈ ਭਾਰਤੀ ਫ਼ੌਜ ਵਲੋਂ ਅਬਰੋਲ ਨਗਰ ਦੇ ਕੋਲ ਬਣੇ ਨਵੇਂ ਬਿ੍ਜ ਦੇ ਕੋਲ ਸ਼ਹੀਦ ਲੈ: ਤਿ੍ਵੇਣੀ ਸਿੰਘ ਦੀ ਯਾਦ ਵਿਚ ਤਿ੍ਵੇਣੀ ਪ੍ਰਗਤੀ ਪੱਥ ਪਾਰਕ ਦੀ ਸਾਰੀ ਕਰਵਾਈ ਗਈ, ਜਿਸ ਦਾ ਉਦਘਾਟਨ ਸ਼ਹੀਦ ਦੀ ਮਾਤਾ ਪੁਸ਼ਪ ਲਤਾ ਅਤੇ ਪਿਤਾ ਕੈਪਟਨ ਜਨਮੇਜ ਸਿੰਘ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਮÏਕੇ ਫ਼ੌਜ ਅਤੇ ਪ੍ਰਸ਼ਾਸਨ ਵਲੋਂ ਇਕ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਗਮ 21 ਸਬ ਏਰੀਆ ਕਮਾਂਡਰ ਬਿ੍ਗੇਡੀਅਰ ਜੇ.ਐਸ. ਬੁੱਧਵਰ ਫ਼ੌਜ ਮੈਡਲ ਦੀ ਪ੍ਰਧਾਨਗੀ ਵਿਚ ਹੋਇਆ, ਜਿਸ ਵਿਚ ਸ਼ਹੀਦ ਲੈ: ਤਿ੍ਵੇਣੀ ਸਿੰਘ ਦੀ ਮਾਤਾ ਪੁਸ਼ਪ ਲਤਾ ਅਤੇ ਪਿਤਾ ਕੈਪਟਨ ਜਨਮੇਜ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਵਿਧਾਇਕ ਅਮਿਤ ਵਿਜ, ਡੀ.ਸੀ. ਰਾਮਵੀਰ, ਸ਼ਹੀਦ ਲੈ: ਤਿ੍ਵੇਣੀ ਦੀ ਭੈਣ ਈ.ਟੀ.ਓ. ਜਯੋਤਿਸਨਾ ਸਿੰਘ, ਕਰਨ ਬੁੱਧਵਰ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿਚ ਹਾਜ਼ਰ ਹੋਏ | ਸਮਾਗਮ ਨੂੰ ਸੰਬੋਧਨ ਕਰਦੇ ਸ਼ਹੀਦ ਦੀ ਮਾਤਾ ਪੁਸ਼ਪ ਲਤਾ ਨੇ ਕਿਹਾ ਕਿ ਉਨ੍ਹਾਂ ਦੇ ਸ਼ਹੀਦ ਬੇਟੇ ਦੀ ਯਾਦ ਵਿਚ ਫ਼ੌਜ ਵਲੋਂ ਤਿ੍ਵੇਣੀ ਪਾਰਕ ਦਾ ਉਸਾਰੀ ਕਰਵਾ ਕੇ ਸਹੀ ਅਰਥਾਂ ਵਿਚ ਉਨ੍ਹਾਂ ਦੇ ਬੇਟੇ ਨੂੰ ਸ਼ਰਧਾਂਜਲੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਪਾਰਕ ਦੀ ਉਸਾਰੀ ਕਰਵਾ ਕੇ ਫ਼ੌਜ ਨੇ ਤਾਂ ਆਪਣਾ ਫ਼ਰਜ਼ ਨਿਭਾਅ ਦਿੱਤਾ, ਹੁਣ ਪ੍ਰਸ਼ਾਸਨ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਇਸ ਪਾਰਕ ਦੀ ਸਾਫ਼ ਸਫ਼ਾਈ ਰੱਖ ਕੇ ਉਨ੍ਹਾਂ ਦੇ ਬੇਟੇ ਦੀ ਸ਼ਹਾਦਤ ਦੀ ਗਰਿਮਾ ਨੂੰ ਬਹਾਲ ਰੱਖਣ | ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਲੈ: ਤਿ੍ਵੇਣੀ ਸਿੰਘ ਉਨ੍ਹਾਂ ਦੇ ਬਚਪਨ ਦੇ ਸਹਿਪਾਠੀ ਅਤੇ ਦੋਸਤ ਰਹੇ ਹਨ ਅਤੇ ਸ਼ੁਰੂ ਤਾੋ ਹੀ ਉਨ੍ਹਾਂ ਦੇ ਅੰਦਰ ਦੇਸ਼-ਭਗਤੀ ਦਾ ਜੋਸ਼ ਠਾਠਾਂ ਮਾਰਦਾ ਸੀ | ਇਸ ਮੌਕੇ 21 ਸਬ ਏਰੀਆ ਕਮਾਂਡਰ ਬਿ੍ਗੇਡੀਅਰ ਜੇ.ਐੱਸ. ਬੁਧਵਰ, ਡੀ.ਸੀ. ਰਾਮਵੀਰ, ਪ੍ਰੀਸ਼ਦ ਦੇ ਜਨਰਲ ਸਕੱਤਰ ਰਾਜ ਕੁਮਾਰ ਰਵਿੰਦਰ ਵਿਕੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ 4 ਸ਼ਹੀਦ ਪਰਿਵਾਰਾਂ, 12 ਸੈਨਾ ਅਧਿਕਾਰੀਆਂ ਅਤੇ 20 ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮÏਕੇ ਸ਼ਹੀਦ ਲੈ: ਤਿ੍ਵੇਣੀ ਸਿੰਘ ਦੀ ਮਾਤਾ ਪੁਸ਼ਪ ਲਤਾ ਅਤੇ ਪਿਤਾ ਕੈਪਟਨ ਜਨਮੇਜ ਸਿੰਘ ਨੇ ਆਪਣੇ ਸ਼ਹੀਦ ਬੇਟੇ ਦੀ ਯਾਦ ਵਿਚ ਇਕ ਬੂਟਾ ਵੀ ਲਗਾਇਆ | ਇਸ ਮÏਕੇ ਸੇਵਾ ਮੁਕਤ ਕਰਨਲ ਸਾਗਰ ਸਿੰਘ ਸਲਾਰੀਆ, ਰਵਿੰਦਰ ਸਿੰਘ ਵਿਕੀ, ਡਾ : ਸੰਜੀਵ ਤਿ੍ਪਾਠੀ, ਐੱਸ.ਪੀ. ਅਪ੍ਰੇਸ਼ਨ ਹੇਮ ਪੁਸ਼ਪ, ਠਾਕੁਰ ਦਵਿੰਦਰ ਦਰਸ਼ੀ, ਬਿੱਟਾ ਕਾਟਲ, ਸੰਤੋਖ ਸਿੰਘ, ਕੌਾਸਲਰ ਅਨੀਤਾ ਠਾਕੁਰ, ਠਾਕੁਰ ਚਰਨਜੀਤ ਸਿੰਘ ਹੈਪੀ, ਠਾਕੁਰ ਵਿਕਰਮ ਵਿਕੂ, ਬੱਬਲੀ ਐਮ.ਸੀ., ਕੌਾਸਲਰ ਕੇਵਲ ਕ੍ਰਿਸ਼ਨ, ਕਰਨਲ ਅਮਿਤ ਸ਼ਰਮਾ, ਕਰਨਲ ਏ. ਰਵੀਸ਼ੰਕਰ, ਕਰਨਲ ਵਰਿੰਦਰ ਸਿੱਧੂ, ਡੀ.ਐੱਸ.ਪੀ. ਸਿਟੀ ਰਜਿੰਦਰ ਮਿਨਹਾਸ, ਪ੍ਰਬੋਧ ਕਾਟਲ, ਚਾਰਲਸ ਮਾਈਕਲ ਕਰਨਲ ਡੀਸੂਜਾ, ਲੈ: ਕਰਨਲ ਐਮ.ਐੱਸ. ਰਾਣਾ, ਲੈ: ਕਰਨਲ ਆਰ.ਜੇ. ਸਿੰਘ, ਕਰਨਲ ਗਰੀਸ ਨਾਇਅਰ, ਲੈ: ਕਰਨਲ ਕਰਨ ਸਿੰਘ ਆਦਿ ਹਾਜ਼ਰ ਸਨ |
 

© 2016 News Track Live - ALL RIGHTS RESERVED