ਡੀ.ਐਮ.ਯੂ. ਰੇਲ ਗੱਡੀ ਵਿਚ ਸਹੂਲਤਾਂ ਦੀ ਵੱਡੀ ਘਾਟ

Aug 29 2019 04:03 PM
ਡੀ.ਐਮ.ਯੂ. ਰੇਲ ਗੱਡੀ ਵਿਚ ਸਹੂਲਤਾਂ ਦੀ ਵੱਡੀ ਘਾਟ

ਪਠਾਨਕੋਟ

ਪਠਾਨਕੋਟ ਤੋਂ ਅੰਮਿ੍ਤਸਰ ਨੰੂ ਜਾਣ ਅਤੇ ਉਥੋਂ ਵਾਪਸ ਆਉਣ ਵਾਲੀ ਡੀ.ਐਮ.ਯੂ. ਰੇਲ ਗੱਡੀ ਵਿਚ ਸਹੂਲਤਾਂ ਦੀ ਵੱਡੀ ਘਾਟ ਹੈ | ਇਸ ਭਾਰੀ ਗਰਮੀ ਵਿਚ ਰੇਲ ਗੱਡੀ ਅੰਦਰ ਲਗਾਏ ਪੱਖੇ ਨਹੀਂ ਚੱਲਦੇ | ਰੇਲ ਗੱਡੀ 'ਚ ਯਾਤਰਾ ਕਰ ਰਹੇ ਯਾਤਰੀ ਬਲਵਿੰਦਰ ਸਿੰਘ, ਅਜੇ ਕੁਮਾਰ, ਰਮੇਸ਼ ਚੰਦਰ, ਰਾਧਾ, ਪਿ੍ਆ ਆਦਿ ਨੇ ਦੱਸਿਆ ਕਿ ਇਸ ਬਾਰੇ ਰੇਲਵੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੰੂ ਸ਼ਿਕਾਇਤ ਕੀਤੀ, ਪਰ ਕਿਸੇ ਨੇ ਕੋਈ ਧਿਆਨ ਨਾ ਦਿੱਤਾ ਜਿਸ ਕਾਰਨ ਗਰਮੀ ਵਿਚ ਤੜਫ-ਤੜਫ ਕੇ ਯਾਤਰਾ ਨਾਲ ਲਈ ਮਜਬੂਰ ਹਨ | ਇੱਥੇ ਹੀ ਬੱਸ ਨਹੀਂ ਟਿਕਟ ਕਾਊਾਟਰ 'ਤੇ ਯਾਤਰੀਆਂ ਨੰੂ 1, 2, 5, 10 ਰੁਪਏ ਤੱਕ ਵਾਪਸ ਨਹੀਂ ਕੀਤੇ ਜਾਂਦੇ | ਜਦੋਂ ਕੋਈ ਮੰਗਦਾ ਹੈ ਤਾਂ ਟਿਕਟ ਦੇਣ ਵਾਲੇ ਕਰਮਚਾਰੀ ਅਗੋਂ ਟੁੱਟੇ ਪੈਸੇ ਨਾ ਹੋਣ ਦਾ ਬਹਾਨਾ ਬਣਾ ਕੇ ਯਾਤਰੀਆਂ ਦੀ ਕਥਿਤ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ, ਪਰ ਰੇਲਵੇ ਦੇ ਉਚ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਯਾਤਰੀ ਬਹੁਤ ਦੁਖੀ ਹਨ |
 

© 2016 News Track Live - ALL RIGHTS RESERVED