ਗਰਭਵਤੀ ਮਹਿਲਾਵਾਂ ਨੂੰ ਪੋਸਟਿਕ ਅਹਾਰ ਦੀਆਂ ਕਿੱਟਾਂ ਵੰਡ ਕੀਤਾ ਸਨਮਾਨਤ

Sep 02 2019 12:24 PM
ਗਰਭਵਤੀ ਮਹਿਲਾਵਾਂ ਨੂੰ ਪੋਸਟਿਕ ਅਹਾਰ ਦੀਆਂ ਕਿੱਟਾਂ ਵੰਡ ਕੀਤਾ ਸਨਮਾਨਤ

 

ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਸਤੰਬਰ 2019 ਦਾ ਮਹੀਨਾ ਜਿਲ੍ਹਾ ਪੱਧਰੀ ਪੋਸ਼ਣ ਦੇ ਤੋਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੀ ਅੱਜ ਸੁਰੂਆਤ ਜਿਲ੍ਹਾ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਦਰਸੋਪੁਰ ਤੋਂ ਕੀਤੀ ਗਈ ਹੈ, ਅਜਿਹੇ ਪ੍ਰੋਗਰਾਮ ਕਰਵਾਉਂਣ ਦਾ ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਬੱਚਿਆਂ ਦੀ ਸਿਹਤ ਦੇ ਪ੍ਰਤੀ ਆਮ ਜਨਤਾ ਅਤੇ ਗਰਭਵਤੀ ਮਹਿਲਾਵਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕੀਤਾ ਜਾਵੇ | ਇਹ ਪ੍ਰਗਟਾਵਾ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾ ਅਨੁਸਾਰ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪਠਾਨਕੋਟ ਦੀ ਅਗਵਾਈ ਵਿੱਚ ਪਿੰਡ ਦਰਸੋਪੁਰ ਵਿਖੇ ਆਯੋਜਿਤ ਜਿਲ੍ਹਾ ਪੱਧਰੀ ਪ੍ਰੋਗਰਾਮ ਦੇ ਦੋਰਾਨ ਸੰਬੋਧਤ ਕਰਦਿਆਂ ਕੀਤਾ ਗਿਆ | ਜਿਕਰਯੋਗ ਹੈ ਕਿ ਅੱਜ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪਠਾਨਕੋਟ ਵੱਲੋਂ ਪਿੰਡ ਦਰਸੋਪੁਰ ਨਜਦੀਕ ਤਾਰਾਗੜ੍ਹ ਵਿਖੇ ਜਿਲ੍ਹਾ ਪੱਧਰੀ ਪੋਸ਼ਣ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਜਿਸ ਵਿੱਚ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਰਵੀ ਕਾਂਤ ਐਸ.ਐਮ.ਓ. ਨਰੋਟ ਜੈਮਲ ਸਿੰਘ, ਸੁਮਨਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਡਾ. ਕਿਰਨ ਬਾਲਾ ਜਿਲ੍ਹਾ ਟੀਕਾਕਰਨ ਅਫਸ਼ਰ ਪਠਾਨਕੋਟ, ਪ੍ਰਵੀਨ ਕੁਮਾਰੀ ਸੀ.ਡੀ.ਪੀ.ਓ.,ਸੁਰਿੰਦਰ ਕੁਮਾਰ ਡਿਪਟੀ ਡੀ.ਈ.ਓ., ਸੰਜੀਵ ਸਰਮਾ ਸੀ.ਡੀ.ਪੀ.ਓ., ਅਸੋਕ ਕੁਮਾਰ ਜੀ.ਓ.ਜੀ. ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ |
    ਸਮਾਰੋਹ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਅੱਜ ਸਾਡਾ ਰਹਿਣ ਸਹਿਣ ਬਦਲਣ ਦੇ ਨਾਲ ਸਾਡੀਆਂ ਖੁਰਾਕਾਂ ਵਿੱਚ ਵੀ ਭਾਰੀ ਬਦਲਾਅ ਆਇਆ ਹੈ, ਜਿਸ ਦਾ ਪ੍ਰਭਾਵ ਸਾਡੀ ਸਿਹਤ ਤੇ ਪੈ ਰਿਹਾ ਹੈ ਇਸ ਲਈ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ਦੇ ਲਈ ਜਾਗਰੁਕ ਰਹੀਏ | ਉਨ੍ਹਾਂ ਕਿਹਾ ਕਿ ਸਾਨੂੰ ਬੱਚਿਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ ਕਿ ਬੱਚਿਆਂ ਦੀ ਸਿਹਤ ਨੂੰ ਲੈ ਕੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕੀਤਾ ਜਾਵੇ ਤਾਂ ਜੋ ਆਉਂਣ ਵਾਲੀ ਪੀੜੀ ਪੂਰੀ ਤਰ੍ਹਾਂ ਨਾਲ ਤੰਦਰੁਸਤ ਰਿਹ ਸਕੇ | ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪੋਸਟਿਕ ਅਹਾਰ ਦੇਈਏ ਤਾਂ ਜੋ ਉਨ੍ਹਾਂ ਅੰਦਰ ਬੀਮਾਰੀਆਂ ਨਾਲ ਲੜਨ ਦੀ ਤਾਕਤ ਆ ਸਕੇ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ ਬੱਚੇ ਨੂੰ ਜਨਮ ਤੋਂ ਪਹਿਲਾ ਅਤੇ ਜਨਮ ਤੋਂ ਬਾਅਦ ਕਰੀਬ 2 ਸਾਲ ਤੱਕ ਪੂਰੀ ਤਰ੍ਹਾਂ ਨਾਲ ਪੋਸਟਿਕ ਅਹਾਰ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅਜਿਹੇ ਪ੍ਰੋਗਰਾਮ ਆਯੋਜਿਤ ਕਰਕੇ ਲੋਕਾਂ ਨੂੰ ਬੱਚਿਆਂ ਦੇ ਪ੍ਰਤੀ ਜਾਗਰੁਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ |
    ਇਸ ਮੋਕੇ ਤੈ ਸੰਬੋਧਤ ਕਰਦਿਆਂ ਸ੍ਰੀਮਤੀ ਸੁਮਨਦੀਪ ਕੋਰ  ਜਿਲ੍ਹਾ ਪੋਗਰਾਮ ਅਫਸ਼ਰ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਗਰਭਵਤੀ ਮਹਿਲਾਵਾਂ ਅਤੇ ਛੋਟੇ ਬੱਚਿਆਂ ਨੂੰ ਪੂਰਨ ਰੂਪ ਵਿੱਚ ਪੋਸਟਿਕ ਅਹਾਰ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚੇ ਦੇ ਪਹਿਲੇ ਇੱਕ ਹਜਾਰ ਦਿਨਾਂ ਦਾ ਵਿਸ਼ੇਸ ਧਿਆਨ ਰੱਖਦੇ ਹੋਏ ਉਸ ਨੂੰ ਪੋਸਟਿਕ ਖੁਰਾਕ ਦੇਣ, ਮਹਿਲਾਵਾਂ ਵਿੱਚ ਅਨੀਮੀਆਂ ਦੀ ਕਮੀ ਨੂੰ ਦੂਰ ਕਰਨਾ, ਡਾਇਰੀਆਂ ਪੈਦਾ ਕਰਨ ਵਾਲੀਆਂ ਕਮੀਆਂ ਨੂੰ ਦੂਰ ਕਰਨਾ , ਹੱਥਾਂ ਦੀ ਪੂਰਨ ਤੋਰ ਤੇ ਸਫਾਈ ਕਰਨਾ ਆਦਿ ਤੇ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਜਾਗਰੁਕ ਹੋਣ ਨਾਲ ਬੱਚਿਆਂ ਦੀ ਸਿਹਤ ਵਧੀਆ ਹੋਵੇਗੀ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰ੍ਹਾਂ ਅੰਦਰ ਇੱਕ ਸੁਆਂਜਨਾ ਅਤੇ ਇੱਕ ਕੜੀ ਪੱਤੇ ਦਾ ਪੋਦਾ ਜਰੂਰ ਲਗਾਉਂਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਉਪਰੋਕਤ ਦੋਨੋਂ ਪ੍ਰਕਾਰ ਦੇ ਪੋਦੇ ਜਿਲ੍ਹਾ ਪਠਾਨਕੋਟ ਦੀ ਹਰੇਕ ਆਂਗਣਵਾੜੀ ਵਿੱਚ ਲਗਾਏ ਜਾਣਗੇ | ਇਸ ਮੋਕੇ ਤੇ ਜਿਲ੍ਹਾ ਟੀਕਾਕਰਨ ਅਫਸ਼ਰ ਡਾ. ਕਿਰਨ ਬਾਲਾ ਨੇ ਵੀ ਸਮਾਰੋਹ ਵਿੱਚ ਆਇਆ ਮਹਿਲਾਵਾਂ ਨੂੰ ਬੱਚੇ ਦੇ ਟੀਕਾਕਰਨ ਅਤੇ ਸਿਹਤ ਪ੍ਰਤੀ ਜਾਗਰੁਕ ਰਹਿਣ ਲਈ ਸੰਬੋਧਤ ਕੀਤਾ | ਇਸ ਮੋਕੇ ਤੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਵੱਲੋਂ ਸੁਆਂਜਨੇ ਦਾ ਪੋਦਾ ਵੀ ਲਗਾਇਆ ਗਿਆ |
    ਸਮਾਰੋਹ ਦੇ ਅੰਤ ਵਿੱਚ ਵਿਭਾਗ ਵੱਲੋਂ ਸੱਭਿਆਚਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਪਿੰਡ ਦੀਆਂ ਕਰੀਬ 10 ਗਰਭਵਤੀ ਮਹਿਲਾਵਾਂ ਦੀ ਗੋਦ ਭਰਾਈ ਰਸ਼ਮ ਵੀ ਕੀਤੀ | ਇਸ ਮੋਕੇ ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਗਰਭਵਤੀ ਮਹਿਲਾਵਾਂ ਨੂੰ ਫਰੂਟ ਦੀਆਂ ਟੋਕਰੀਆਂ, ਕਾਲੇ ਚਨੇ ਅਤੇ ਹੋਰ ਪੋਸਟਿਕ ਅਹਾਰ ਦੀਆਂ ਟੋਕਰੀਆਂ ਵੰਡ ਕੇ ਸਨਮਾਨਤ ਕੀਤਾ | ਇਸ ਮੋਕੇ ਤੇ ਉਨ੍ਹਾਂ ਕਿਹਾ ਕਿ ਇਸ ਮਹੀਨੇ ਕੀਤੇ ਜਾਣ ਵਾਲੇ ਸਬੰਧਤ ਪੋ੍ਰਗਰਾਮ ਵਿੱਚ ਹਰੇਕ ਵਿਭਾਗ ਆਪਣਾ ਸਹਿਯੋਗ ਪਾਏਗਾ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੂਕ ਕਰੇਗਾ |

 

© 2016 News Track Live - ALL RIGHTS RESERVED