ਯੋਗ ਵੋਟਰ ਇਸ ਪ੍ਰੋਗਰਾਮ ਤਹਿਤ ਵੋਟਰ ਸੂਚੀ ਵਿਚ ਆਪਣੇ ਵੇਰਵਿਆਂ ਦੀ ਪੜਤਾਲ 'ਵੋਟਰ ਹੈਲਪ ਲਾਈਨ ' ਮੋਬਾਈਲ ਐਪ, ਐਨ.ਵੀ.ਐਸ.ਵੀ ' ਪੋਰਟਲ' ਤੇ ਕਰ ਸਕਦੇ ਹਨ

Sep 02 2019 12:28 PM
ਯੋਗ ਵੋਟਰ ਇਸ ਪ੍ਰੋਗਰਾਮ ਤਹਿਤ ਵੋਟਰ ਸੂਚੀ ਵਿਚ ਆਪਣੇ ਵੇਰਵਿਆਂ ਦੀ ਪੜਤਾਲ 'ਵੋਟਰ ਹੈਲਪ ਲਾਈਨ ' ਮੋਬਾਈਲ ਐਪ, ਐਨ.ਵੀ.ਐਸ.ਵੀ ' ਪੋਰਟਲ' ਤੇ ਕਰ ਸਕਦੇ ਹਨ

 

ਪਠਾਨਕੋਟ

ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ) 1 ਸਤੰਬਰ ਤੋ 15 ਅਕਤੂਬਰ 2019 ਤੱਕ ਚਲਾਇਆ ਜਾ ਰਿਹਾ ਹੈ | ਅੱਜ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲੇ੍ਹ ਪੱਧਰ ਤੇ ਈ.ਆਰ.ਓਜ਼ ਵੱਲੋਂ ਚੋਣ ਹਲਕਾ ਪੱਧਰ ਤੇ ਅਤੇ ਬੀ.ਐਲ.ਓਜ਼ ਵੱਲੋਂ ਬੂਥ ਪੱਧਰ ਤੇ ਈ.ਵੀ.ਪੀ ਨੂੰ ਲਾਂਚ ਕੀਤਾ ਗਿਆ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਰਾਮਵੀਰ ਨੇ ਦਿੱਤੀ | ਇਸ ਮੌਕੇ ਉਨ੍ਹਾਂ ਨਾਲ ਇਲੈੱਕਸ਼ਨ ਤਹਿਸੀਲਦਾਰ ਸ੍ਰੀ ਸਰਬਜੀਤ ਸਿੰਘ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗੀ ਕਰਮਚਾਰੀ ਹਾਜ਼ਰ ਸਨ |
    ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਹਾ ਕਿ ਲਾਂਚ ਹੋਣ ਤੋ ਬਾਅਦ ਆਪਣੇ ਖੇਤਰ ਦੀ ਹੱਦ ਅੰਦਰ ਆਉਂਦੇ ਸਮੂਹ ਦਫ਼ਤਰਾਂ, ਕਾਰਪੋਰੇਸ਼ਨਾਂ, ਕਮੇਟੀਆਂ, ਸਕੂਲਾਂ ਦੇ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਸਰਟੀਫਿਕੇਟ ਪ੍ਰਾਪਤ ਕੀਤੇ ਜਾਣਗੇ ਕਿ ਉਨ੍ਹਾਂ ਐਨ.ਵੀ.ਐਸ.ਪੀ ਪੋਰਟਲ ਤੇ ਜਾਂ ਮੋਬਾਈਲ ਐਪ ਰਾਹੀ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਵੈਰੀਫਾਈ ਕਰ ਲਏ ਹਨ | ਉਨ੍ਹਾਂ ਦੱਸਿਆ ਕਿ ਯੋਗ ਨਾਗਰਿਕ/ਵੋਟਰ ਇਸ ਪ੍ਰੋਗਰਾਮ ਤਹਿਤ ਵੋਟਰ ਸੂਚੀ ਵਿਚ ਆਪਣੇ ਵੇਰਵਿਆਂ ਦੀ ਪੜਤਾਲ  'ਵੋਟਰ ਹੈਲਪ ਲਾਈਨ ' ਮੋਬਾਈਲ ਐਪ, ਐਨ.ਵੀ.ਐਸ.ਵੀ ' ਪੋਰਟਲ' ਤੇ ਕਰ ਸਕਦੇ ਹਨ | ਇਸ ਤੋ ਇਲਾਵਾ ਸਰਕਾਰੀ ਸ਼ਨਾਖ਼ਤੀ ਕਾਰਡ, ਪਾਸਪੋਰਟ, ਰਾਸ਼ਨ ਕਾਰਡ, ਅਧਾਰ ਕਾਰਡ, ਬੈਕ ਪਾਸ ਬੁੱਕ, ਕਿਸਾਨ ਸ਼ਨਾਖ਼ਤੀ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਦਸਤਾਵੇਜ਼ ਜਮ੍ਹਾ ਕਰਵਾ ਕੇ ਆਪਣੇ ਵੇਰਵਿਆਂ ਦੀ ਪ੍ਰਮਾਣਿਕਤਾ ਚੈੱਕ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਵੇਰਵੇ ਦਰੁੱਸਤ ਕਰਵਾਉਣ, ਰਿਹਾਇਸ਼ ਛੱਡ ਚੁੱਕੇ ਜਾਂ ਮਿ੍ਤਕ ਵੋਟਰਾਂ ਦੀ ਸੂਰਤ ਵਿਚ ਅਤੇ ਵੋਟਰ ਸੂਚੀ ਵਿਚ ਨਾਮ ਦਰਜ ਕਰਵਾਉਣ ਲਈ ਸਬੰਧਤ ਫਾਰਮ ਨੰਬਰ-8,7 ਅਤੇ ਫਾਰਮ ਨੰਬਰ -6 ਭਰੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਆਟੋਮੈਟਿਕ ਫਾਰਮ ਜਨਰੇਟ ਕਰਨ ਦੀ ਸੁਵਿਧਾ 'ਵੋਟਰ ਹੈਲਪ ਲਾਈਨ ' ਮੋਬਾਈਲ ਐਪ, ਐਨ.ਵੀ.ਐਸ.ਵੀ ' ਪੋਰਟਲ' ਤੇ ਮੁਹੱਈਆ ਕਰਵਾਈ ਜਾ ਰਹੀ ਹੈ |
    ਇਸ ਤੋ ਇਲਾਵਾ ਜਿਲ੍ਹੇ ਦੇ ਕਾਮਨ ਸਰਵਿਸ ਸੈਂਟਰਾਂ ਤੇ ਵੀ ਇਹ ਸੇਵਾਵਾਂ ਉਪਲਬੱਧ ਹੋਣਗੀਆਂ | ਸ੍ਰੀ ਰਾਮਵੀਰ ਨੇ ਦੱਸਿਆ ਕਿ ਆਮ ਪਬਲਿਕ ਵੱਲੋਂ ਪ੍ਰਮਾਣਿਕਤਾ ਦੌਰਾਨ ਜੋ ਵੇਰਵੇ ਦਿੱਤੇ ਗਏ ਹੋਣਗੇ, ਉਨ੍ਹਾਂ ਦੀ ਪੜਤਾਲ ਬੀ.ਐਲ.ਓ ਵੱਲੋਂ 1 ਸਤੰਬਰ ਤੋ 15 ਅਕਤੂਬਰ 2019 ਤੱਕ ਘਰ-ਘਰ ਜਾਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਵੱਲੋਂ ਵੇਰਵੇ ਨਹੀ ਦਿੱਤੇ ਗਏ ਹੋਣਗੇ, ਉਨ੍ਹਾਂ ਵੋਟਰਾਂ ਦੇ ਵੇਰਵੇ ਵੀ ਇਸ ਸਮੇਂ ਦੌਰਾਨ ਬੀ.ਐਲ.ਓਜ਼ ਵੱਲੋਂ ਪ੍ਰਾਪਤ ਕੀਤੇ ਜਾਣਗੇ | ਇਸ ਤੋ ਇਲਾਵਾ ਜਿਨ੍ਹਾਂ ਦੇ ਨਾਮ ਵੋਟਰ ਸੂਚੀ ਵਿਚ ਸ਼ਾਮਲ ਨਹੀ ਹਨ, ਮਿ੍ਤਕ ਅਤੇ ਰਿਹਾਇਸ਼ ਛੱਡ ਚੁੱਕੇ ਵੋਟਰਾਂ ਦੇ ਵੇਰਵੇ ਵੀ ਇਕੱਤਰ ਕੀਤੇ ਜਾਣਗੇ |

 

© 2016 News Track Live - ALL RIGHTS RESERVED