ਦੁੱਧ ਵਿੱਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਚੈਕਿੰਗ ਕਰ ਕੇ ਦੁੱਧ ਦੇ ਸੈਂਪਲ ਭਰੇ

Sep 05 2019 04:29 PM
ਦੁੱਧ ਵਿੱਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਚੈਕਿੰਗ ਕਰ ਕੇ ਦੁੱਧ ਦੇ ਸੈਂਪਲ ਭਰੇ

ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ. ਕਾਹਨ ਸਿੰਘ ਪੰਨੂੰ ਅਤੇ ਡਿਪਟੀ ਕਮਿਸ਼ਨ ਪਠਾਨਕੋਟ ਸ੍ਰੀ ਰਾਮਵੀਰ ਦੇ ਆਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਸ੍ਰੀ ਰਜਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਦੁੱਧ ਵਿੱਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਅੱਜ ਵੱਖ ਵੱਖ ਸਥਾਨਾਂ ਤੇ ਦੁੱਧ ਵੇਚਣ ਵਾਲੀਆਂ ਦੁਕਾਨਾਂ ਤੇ ਚੈਕਿੰਗ ਕਰ ਕੇ ਦੁੱਧ ਦੇ ਸੈਂਪਲ ਭਰੇ।
ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਸੇਫਟੀ ਸ੍ਰੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਰਾਮਲੀਲਾ ਗਰਾਉਂਡ ਪਠਾਨਕੋਟ ਨਜਦੀਕ ਜਿੱਥੇ ਕਿ ਦੁੱਧ ਇਕੱਠਾ ਕੀਤਾ ਜਾਂਦਾ ਹੈ ਅਤੇ ਵੇਚਿਆ ਜਾਂਦਾ ਹੈ ਵਿਖੇ ਚੈਕਿੰਗ ਕਰ ਕੇ ਵੱਖ ਵੱਖ ਸਟੋਰ ਕੀਤੇ ਦੁੱਧ ਦੇ ਕਰੀਬ 6 ਸੈਂਪਲ ਭਰੇ ਗਏ। ਉਨ•ਾ ਦੱਸਿਆ ਕਿ ਲਏ ਗਏ ਦੁੱਧ ਦੇ ਸੈਂਪਲਾਂ ਨੂੰ ਜਾਂਚ ਲਈ ਖਰੜ ਵਿਖੇ ਸਥਿਤ ਲਬੋਰਟਰੀ ਵਿਖੇ ਜਾਂਚ ਲਈ ਭੇਜਿਆ ਗਿਆ ਹੈ। ਉਨ•ਾਂ ਦਿਨੋਂ ਦਿਨ ਹੋ ਰਹੀ ਦੁੱਧ ਵਿੱਚ ਮਿਲਾਵਟ ਨੂੰ ਲੈ ਕੇ ਦੁੱਧ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਦੁੱਧ ਦੇ ਵੇਚਣ ਦਾ ਕਾਰੋਬਾਰ ਪੂਰੀ ਇਮਾਨਦਾਰੀ ਨਾਲ ਕੀਤਾ ਜਾਵੇ। ਉਨ•ਾਂ ਕਿਹਾ ਕਿ ਅਗਰ ਜਾਂਚ ਦੋਰਾਨ ਕਿਸੇ ਤਰ•ਾਂ ਦੀ ਦੁੱਧ ਅੰਦਰ ਮਿਲਾਵਟ ਪਾਈ ਗਈ ਤਾਂ ਉਨ•ਾਂ ਦੁਕਾਨਦਾਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਵਿਭਾਗ ਵੱਲੋਂ ਜਿਲ•ਾ ਪਠਾਨਕੋਟ ਵਿੱਚ ਇੱਕ ਮਹੀਨੇ ਦੇ ਲਈ ਫੂਡ ਸੇਫਟੀ ਮੋਬਾਇਲ ਵੈਨ ਤੈਨਾਤ ਕੀਤੀ ਗਈ ਹੈ । ਉਨ•ਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਖਾਣ ਪੀਣ ਨਾਲ ਸਬੰਧਤ ਵਸਤੂਆਂ ਵਿੱਚ ਮਿਲਾਵਟ ਦਾ ਸੱਕ ਹੈ ਤਾਂ ਉਹ ਉਸ ਦੁਕਾਨਦਾਰ ਵੱਲੋਂ ਵੇਚੀਆਂ ਜਾ ਰਹੀਆਂ ਖਾਣ ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕਰਵਾ ਸਕਦਾ ਹੈ। ਜਿਸ ਦੀ ਰਿਪੋਰਟ ਮੋਕੇ ਤੇ ਹੀ ਦੁਕਾਨਦਾਰਾਂ ਨੂੰ ਦਿੱਤੀ ਜਾਵੇਗੀ । ਕਿਸੇ ਵੀ ਪ੍ਰਕਾਰ ਦੀ ਮਿਲਾਵਟ ਪਾਏ ਜਾਣ ਤੇ ਵਿਭਾਗ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਮਿਲਾਵਟ ਕਰਨ ਵਾਲੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

© 2016 News Track Live - ALL RIGHTS RESERVED