ਸਾਰੀਆਂ ਸਿਹਤ ਸੰਸਥਾਵਾਂ ਉਪਰ ਸੈਮੀਨਾਰ ਅਤੇ ਰੈਲੀਆਂ ਕਰਕੇ ਲੋਕਾਂ ਨੂੰ ਨੇਤਰਦਾਨ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ

Sep 05 2019 04:34 PM
ਸਾਰੀਆਂ ਸਿਹਤ ਸੰਸਥਾਵਾਂ ਉਪਰ ਸੈਮੀਨਾਰ ਅਤੇ ਰੈਲੀਆਂ ਕਰਕੇ ਲੋਕਾਂ ਨੂੰ ਨੇਤਰਦਾਨ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ

 ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਦੀਆਂ ਦਿੱਤੀਆਂ ਗਾਈਡ ਲਾਈਨਜ਼  ਅਨੁਸਾਰ ਨੇਤਰਦਾਨ ਪੰਦਰਵਾੜਾ ਮਿਤੀ 25/08/2019 ਤੋਂ 08/09/2019 ਤੱਕ ਦਿੱਤੇ ਥੀਮ ਜਿਉਂਦੇ ਜੀਅ ਖੂਨ ਦਾਨ ਅਤੇ ਮਰਨ ਉਪਰੰਤ ਅੱਖਾਂ ਦਾ ਦਾਨ ਤਹਿਤ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਰਾਕੇਸ਼ ਸਰਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਸਿਹਤ ਸੰਸਥਾਵਾਂ ਉਪਰ ਸੈਮੀਨਾਰ ਅਤੇ ਰੈਲੀਆਂ ਕਰਕੇ ਲੋਕਾਂ ਨੂੰ ਨੇਤਰਦਾਨ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਮੈਡੀਕਲ ਅਫਸਰ ਡਾਕਟਰ ਸੁਨੀਲ ਚੰਦ ਨੇ ਦੱਸਿਆ ਅੱਖਾਂ ਦਾ ਦਾਨ ਮਹਾ ਦਾਨ ਹੈ । ਇਸ ਲਈ ਲੋਕਾਂ ਨੂੰ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ । ਕਿਉਂਕਿ ਵਿਗਿਆਨ ਦੁਆਰਾ ਅੱਜ ਤੱਕ ਬਨਾਵਟੀ ਕੋਰਨੀਆ ਅਤੇ ਖੂਨ ਕਿਸੇ ਵੀ ਪ੍ਰਯੋਗਸ਼ਾਲਾ ਵਿੱਚ ਤਿਆਰ ਨਹੀ ਕੀਤਾ ਜਾਂਦਾ ਹੈ । ਅੱਖਾਂ ਦੇ ਮਾਹਿਰ ਡਾਕਟਰ ਰਮੇਸ਼ ਡੋਗਰਾ ਨੇ ਦੱਸਿਆ ਕਿ ਮਾਂ ਦੇ ਗਰਭ ਸਮੇਂ ਅਗਰ ਮਾਂ ਨੂੰ ਚੰਗੀ ਖੁਰਾਕ ਦਿੱਤੀ ਜਾਵੇ ਤਾਂ ਬੱਚੇ ਦੀਆਂ ਅੱਖਾਂ ਵਿੱਚ ਕਿਸੇ ਤਰ੍ਹਾਂ ਦੀ ਕਮਜੋਰੀ ਨਹੀਂ ਹੁੰਦੀ ਹੈ । ਜੇਕਰ ਮਾਂ ਨੂੰ ਚੰਗੀ ਖੁਰਾਕ ਨਾ ਦਿੱਤੀ ਜਾਵੇ ਬੰਚੇ ਦੀ ਦ੍ਰਿਸ਼ਟੀ ਵਿੱਚ ਫਰਕ ਪੈਂਦਾ ਹੈ । ਉਨ੍ਹਾਂ ਦਸਿੱਆ ਕਿ ਅੱਖਾਂ ਦਾ ਦਾਨ ਮੌਤ ਤੋਂ ਬਾਦ ਹੀ ਹੁੰਦਾ ਹੈ । ਅੱਖਾਂ ਦਾ ਦਾਨ ਮੌਤ ਤੋਂ 6 ਘੰਟੇ ਵਿੱਚ ਹੋਣਾ ਚਾਹੀਦਾ ਹੈ ਜੇਕਰ ਕਿਸੇ ਕਾਰਨ ਦੇਰੀ ਹੋ ਜਾਵੇ ਤਾਂ 24 ਘੰਟੇ ਤੱਕ ਅੱਖਾ ਵਿੱਚ ਜਾਨ ਰਹਿ ਜਾਂਦੀ ਹੈ । ਅੱਖਾਂ ਦਾਨ ਕਰਨ ਲਈ ਕੋਈ ਵੀ ਉਮਰ , ਚਾਹੇ ਐਨਕਾਂ ਲੱਗਿਆਂ ਹੋਣ, ਅੱਖਾਂ ਵਿੱਚ ਲੈਨਜ਼ ਪਏ ਹੋਣ ਦਾਨ ਕੀਤੀਆਂ ਜਾ ਸਕਦੀਆਂ ਹਨ । ਅੱਖਾਂ ਦਾਨ ਕਰਨ ਨਾਲ ਇੱਕ ਇਨਸਾਨ ਦੋ ਇਨਸਾਨਾ ਨੂੰ ਰੋਸ਼ਨੀ ਦੇ ਸੱਕਦਾ ਹੈ । ਅੱਖਾਂ ਦਾਨ ਲੈਣ ਲਈ ਅੱਖ ਬੈਂਕ ਦੀ ਟੀਮ ਅੱਖ ਦਾਨੀ ਦੇ ਘਰ ਜਾਂਦੀ ਹੈ । ਅੱਖਾਂ ਦਾਨ ਲੈਣ ਮਗਰੋਂ ਨਕਲੀ ਅੱਖਾਂ ਲੱਗਾ ਦਿਤੀਆਂ ਹਨ ਤਾਂ ਅੰਤਮ ਦਰਸ਼ਨ ਵੇਲੇ ਬੁਰਾ ਨਾ ਲੱਗੇ ਸਧਾਰਨ ਮੌਤ ਵਿੱਚ ਵੀ ਅੱਖਾਂ ਦਾਨ ਹੋ ਸੱਕਦੀਆਂ ਹਨ । ਏਡਜ਼ ਪੀਲੀਆ, ਬਲੱਡ ਕੈਂਸਰ, ਅਤੇ ਦਿਮਾਗੀ ਬੁਖਾਰ ਆਦਿ ਵਿੱਚ ਅੱਖਾਂ ਦਾ ਦਾਨ ਨਹੀ ਹੋ ਸੱਕਦਾ । ਜਿਲ੍ਹਾ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਵਿਟਾਮਿਨ ਏ ਯੁਕਤ ਖੁਰਾਕ ਦੇਣੀ ਚਾਹੀਦੀ ਹੈ । ਸਿਹਤ ਵਿਭਾਗ ਵੱਲੋਂ ਵਿਟਾਮਿਨ ਏ ਦੀਆਂ ਖੁਰਾਕ ਵੀ ਬੱਚਿਆਂ ਨੂੰ ਸਮੇਂ ਸਮੇਂ ਅਨੁਸਾਰ ਪਿਲਾਈਆ ਜਾਣ । ਇਸ ਮੌਕੇ ਡਾਕਟਰ ਸੁਨੀਤਾ ਜਿਲ੍ਹਾ ਐਪੀਡਿਸਾਲੋਜਿਸਟ, ਡਾਕਟਰ ਉ.ਪੀ. ਵਿੱਗ, ਡਾਟਾ ਐਂਟਰੀ ਓਪਰੇਟਰ ਮਨਜਿੰਦਰ ਕੌਰ, ਐਨ.ਪੀ.ਸੀ.ਬੀ. , ਵਿਸ਼ਵ ਜੀਤ  , ਇੰਦਰਜੀਤ ਸਿੰਘ  ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀ ਆਦਿ ਸ਼ਾਮਿਲ ਹੋਏ ।

© 2016 News Track Live - ALL RIGHTS RESERVED