ਸੂਬੇ ਵਿੱਚ 7ਵੀ. ਆਰਥਿਕ ਗਣਨਾ ਕਰਵਾਈ ਜਾ ਰਹੀ

Sep 06 2019 04:27 PM
ਸੂਬੇ ਵਿੱਚ 7ਵੀ. ਆਰਥਿਕ ਗਣਨਾ ਕਰਵਾਈ ਜਾ ਰਹੀ

ਪਠਾਨਕੋਟ

ਪੰਜਾਬ ਸਰਕਾਰ ਅਰਥ ਅਤੇ ਅੰਕੜਾ ਸੰਗਠਨ ਅਧੀਨ ਸੂਬੇ ਵਿੱਚ 7ਵੀ. ਆਰਥਿਕ ਗਣਨਾ ਕਰਵਾਈ ਜਾ ਰਹੀ ਹੈ ਜਿਸ ਅਧੀਨ ਅੱਜ ਇੱਕ ਬੈਠਕ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸÎਥਿਤ ਅੰਕੜਾ ਵਿਭਾਗ ਦੇ ਦਫਤਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਅੰਕੜਾ ਵਿਭਾਗ ਤੋਂ ਚਰਨਜੀਤ ਸਿੰਘ, ਰਾਜ ਕੁਮਾਰ , ਰਾਜੇਸ ਕੁਮਾਰ, ਵਰੁਣ ਪੂਰੀ ਜਿਲ•ਾ ਮੈਨੇਜਰ ਕਾਮਨ ਸਰਵਿਸ ਸੈਂਟਰਸ, ਅਨੁਜ ਸਰਮਾ , ਵਿਸਾਲ ਹਾਂਡਾ, ਅਮਿਤ ਮਹਾਜਨ, ਰਾਵੀਸ ਗੁਪਤਾ, ਸੰਦੀਪ ਕਟੋਚ, ਸੋਰਭ ਸੈਣੀ ਅਤੇ ਹੋਰ ਹਾਜ਼ਰ ਸਨ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਵਰੁਣ ਪੂਰੀ ਜਿਲ•ਾ ਮੈਨੇਜਰ ਕਾਮਨ ਸਰਵਿਸ ਸੈਂਟਰਸ ਨੇ ਦੱਸਿਆ ਕਿ 9 ਸਤੰਬਰ ਨੂੰ ਆਕੜਾ ਵਿਭਾਗ ਪਠਾਨਕੋਟ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ 7ਵੀਂ ਆਰਥਿਕ ਗਣਨਾ ਦਾ ਕਾਰਜ ਸੁਰੂ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਦੇ 421 ਪਿੰਡਾਂ ਲਈ 421 ਵਿਅਕਤੀਆਂ ਦੀ ਟੀਮ ਬਣਾਈ ਗਈ ਹੈ ਜੋ ਡੋਰ ਟੂ ਡੋਰ ਜਾ ਕੇ ਗਣਨਾ ਦੇ ਕਾਰਜ ਨੂੰ ਪੂਰਾ ਕਰੇਗੀ। ਉਨ•ਾਂ ਕਿਹਾ ਕਿ ਇਸ ਵਾਰ ਗਣਨਾ ਦਾ ਸਾਰਾ ਕਾਰਜ ਮੋਬਾਇਲ ਐਪ ਦੇ ਮਾਧਿਅਮ ਨਾਲ ਕੀਤਾ ਜਾਵੇਗਾ ਅਤੇ ਹਰੇਕ ਵਿਅਕਤੀ ਦੀ ਜਾਣਕਾਰੀ ਆਨ ਲਾਈਨ ਐਪ ਤੇ ਦਰਜ ਕੀਤੀ ਜਾਵੇਗੀ।

© 2016 News Track Live - ALL RIGHTS RESERVED