ਆਂਗਣਵਾੜੀ, ਸੀ. ਐਚ.ਸੀ. ਆਦਿ ਸੈਂਟਰਾਂ ਵਿੱਚ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ

Sep 07 2019 04:37 PM
ਆਂਗਣਵਾੜੀ, ਸੀ. ਐਚ.ਸੀ. ਆਦਿ ਸੈਂਟਰਾਂ ਵਿੱਚ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ

ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਸਤੰਬਰ 2019 ਦਾ ਪੂਰਾ ਮਹੀਨਾ ਪੋਸ਼ਣ ਦੇ ਤੋਰ ਤੇ ਮਨਾਇਆ ਜਾ ਰਿਹਾ ਹੈ ਜਿਸ ਅਧੀਨ ਜਿਲ•ਾ ਪਠਾਨਕੋਟ ਵਿੱਚ ਵੱਖ ਵੱਖ ਸਥਾਨਾਂ ਤੇ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ ਜਿਸ ਵਿੱਚ ਬੱਚਿਆਂ ਅਤੇ ਗਰਭਵਤੀ ਮਾਤਾਵਾਂ ਨੂੰ ਪੋਸਟਿਕ ਭੋਜਨ ਖਾਣ ਲਈ ਜਾਗਰੁਕ ਕੀਤਾ ਗਿਆ। ਇਹ ਜਾਣਕਾਰੀ ਸ੍ਰੀਮਤੀ ਸੁਮਨਦੀਪ ਕੌਰ ਜਿਲ•ਾ ਪ੍ਰੋਗਰਾਮ ਅਫਸ਼ਰ ਨੇ ਦਿੱਤੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਸੁਮਨਦੀਪ ਕੌਰ ਜਿਲ•ਾ ਪ੍ਰੋਗਰਾਮ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਖੋਜਕੀ ਚੱਕ, ਘਰੋਟਾ, ਡੇਰਾ ਬਾਬਾ ਬਸੰਤ ਪੂਰੀ ਅਤੇ ਮਲਿਕਪੁਰ ਵਿਖੇ ਸਥਿਤ ਆਂਗਣਵਾੜੀ, ਸੀ. ਐਚ.ਸੀ. ਆਦਿ ਸੈਂਟਰਾਂ ਵਿੱਚ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਉਨ•ਾਂ ਦੱਸਿਆ ਕਿ ਪ੍ਰੋਗਰਾਮਾਂ ਵਿੱਚ ਜਿੱਥੇ ਬੱਚਿਆਂ ਨੂੰ ਪੋਸਟਿਕ ਭੋਜਨ ਦੇਣ ਲਈ ਜਾਗਰੁਕ ਕੀਤਾ ਗਿਆ ਉੱਥੇ ਹੀ ਗਰਭਵਤੀ ਮਾਤਾਵਾਂ ਨੂੰ ਵੀ ਆਪਣੀ ਸਿਹਤ ਪ੍ਰਤੀ ਜਾਗਰੁਕ ਹੋਣ ਲਈ ਪ੍ਰੇਰਿਤ ਕੀਤਾ ਗਿਆ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਸਤੰਬਰ ਮਹੀਨਾ ਪੋਸਣ ਮਹੀਨੇ ਦੇ ਤੋਰ ਤੇ ਮਨਾਇਆ ਜਾ ਰਿਹਾ ਹੈ। ਜਿਸ ਅਧੀਨ ਪ੍ਰਤੀਦਿਨ ਵੱਖ ਵੱਖ ਵਿਭਾਗਾਂ ਵੱਲੋਂ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਪੋਸਟਿਕ ਭੋਜਨ ਖਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਅਗਰ ਅਸੀਂ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਾਂਗੇ ਤਾਂ ਸਾਡੇ ਬੱਚੇ ਤੰਦਰੁਸਤ ਰਹਿਣਗੇ। ਉਨ•ਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਂਣ ਦਾ ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਬੱਚਿਆਂ ਦੀ ਸਿਹਤ ਦੇ ਪ੍ਰਤੀ ਆਮ ਜਨਤਾ ਅਤੇ ਗਰਭਵਤੀ ਮਹਿਲਾਵਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕੀਤਾ ਜਾਵੇ। ਉਨ•ਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪੋਸਟਿਕ ਅਹਾਰ ਦੇਈਏ ਤਾਂ ਜੋ ਉਨ•ਾਂ ਅੰਦਰ ਬੀਮਾਰੀਆਂ ਨਾਲ ਲੜਨ ਦੀ ਤਾਕਤ ਆ ਸਕੇ। ਉਨ•ਾਂ ਕਿਹਾ ਕਿ ਮਹਿਲਾਵਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ ਬੱਚੇ ਨੂੰ ਜਨਮ ਤੋਂ ਪਹਿਲਾ ਅਤੇ ਜਨਮ ਤੋਂ ਬਾਅਦ ਕਰੀਬ 2 ਸਾਲ ਤੱਕ ਪੂਰੀ ਤਰ•ਾਂ ਨਾਲ ਪੋਸਟਿਕ ਅਹਾਰ ਦਿੱਤਾ ਜਾਵੇ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚੇ ਦੇ ਪਹਿਲੇ ਇੱਕ ਹਜਾਰ ਦਿਨਾਂ ਦਾ ਵਿਸ਼ੇਸ ਧਿਆਨ ਰੱਖਦੇ ਹੋਏ ਉਸ ਨੂੰ ਪੋਸਟਿਕ ਖੁਰਾਕ ਦੇਣ, ਮਹਿਲਾਵਾਂ ਵਿੱਚ ਅਨੀਮੀਆਂ ਦੀ ਕਮੀ ਨੂੰ ਦੂਰ ਕਰਨਾ, ਡਾਇਰੀਆਂ ਪੈਦਾ ਕਰਨ ਵਾਲੀਆਂ ਕਮੀਆਂ ਨੂੰ ਦੂਰ ਕਰਨਾ , ਹੱਥਾਂ ਦੀ ਪੂਰਨ ਤੋਰ ਤੇ ਸਫਾਈ ਕਰਨਾ ਆਦਿ ਤੇ ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਾਡੇ ਜਾਗਰੁਕ ਹੋਣ ਨਾਲ ਬੱਚਿਆਂ ਦੀ ਸਿਹਤ ਵਧੀਆ ਹੋਵੇਗੀ।

© 2016 News Track Live - ALL RIGHTS RESERVED