ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਗੁਰਮਤਿ ਸਮਾਗਮ

Sep 09 2019 12:31 PM
ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਗੁਰਮਤਿ ਸਮਾਗਮ

ਪਠਾਨਕੋਟ

ਗੁਰਦੁਆਰਾ ਸਿੰਘ ਸਭਾ ਮੁਹੱਲਾ ਸਿੰਘਪੁਰਾ ਵਿਖੇ ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਪੰਥ ਪ੍ਰਸਿੱਧ ਕਥਾਵਾਚਕ ਅਤੇ ਪ੍ਰਚਾਰਕ ਭਾਈ ਗੁਰਬਚਨ ਸਿੰਘ ਕਲਸੀਆਂ ਨੇ ਚੱਲ ਬਾਣੀ ਦੀ ਵਿਆਖਿਆ ਸੁਚੱਜੇ ਢੰਗ ਨਾਲ ਕੀਤੀ | ਭਾਈ ਕਲਸੀਆਂ ਨੇ ਸੰਗਤਾਂ ਨੂੰ ਪ੍ਰਮਾਤਮਾ 'ਤੇ ਭਰੋਸਾ ਰੱਖੋ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ | ਉਪਰੰਤ ਭਾਈ ਜਸਪਾਲ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਸੰਸਥਾ ਵਲੋਂ ਕਥਾਵਾਚਕ ਅਤੇ ਰਾਗੀ ਜਥੇ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਅੰਤ 'ਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਮੁੱਖ ਬੁਲਾਰਾ ਮਾਸਟਰ ਚੰਨਣ ਸਿੰਘ, ਸਹਾਇਕ ਬੁਲਾਰਾ ਪਰਮਜੀਤ ਸਿੰਘ, ਪਿ੍ੰਸੀਪਲ ਮੱਸਾ ਸਿੰਘ, ਜਥੇਦਾਰ ਕੁਲਵੰਤ ਸਿੰਘ ਸੰਧੂ, ਹਰਦੇਵ ਸਿੰਘ, ਐਡਵੋਕੇਟ ਜਗਦੀਸ਼ ਸਿੰਘ ਸੈਣੀ, ਜਥੇਦਾਰ ਗੁਰਜੀਤ ਸਿੰਘ ਸੰਧੂ, ਗੁਰਸ਼ਰਨ ਸਿੰਘ, ਡਾ: ਬਲਬੀਰ ਸਿੰਘ, ਤੇਜਵਿੰਦਰ ਸਿੰਘ ਖੁਰਾਨਾ, ਬੀਬੀ ਹਰਪ੍ਰੀਤ ਕੌਰ, ਪਰਮਜੀਤ ਸਿੰਘ ਖ਼ਾਲਸਾ, ਜਥੇਦਾਰਨੀ ਰਣਜੀਤ ਕੌਰ ਸੰਧੂ, ਨਿਰਮਲ ਸਿੰਘ, ਸੁਰਿੰਦਰ ਸਿੰਘ, ਨਿਰਮਲ ਕੌਰ, ਸੁਰਿੰਦਰ ਸਿੰਘ, ਦਵਿੰਦਰ ਸਿੰਘ ਬਾਬਾ, ਬਸੰਤ ਕੌਰ, ਪ੍ਰਤਿਭਾ ਕੌਰ, ਸੁਸ਼ੀਲ ਕੁਮਾਰ, ਬਖ਼ਸ਼ੀਸ਼ ਸਿੰਘ, ਗੁਰਦਿਆਲ ਸਿੰਘ, ਸੁੱਚਾ ਸਿੰਘ ਗੋਰਾਇਆ, ਕੁਲਵੰਤ ਕੌਰ, ਹਰਿੰਦਰ ਕੌਰ ਵਾਲੀਆ, ਮੰਗਲ ਸਿੰਘ, ਨਿਰਵੈਰ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਸਰਦੂਲ ਸਿੰਘ ਪ੍ਰਧਾਨ, ਸੁਰਿੰਦਰ ਸਿੰਘ ਪ੍ਰਧਾਨ, ਜਸਵਿੰਦਰ ਕੌਰ, ਬਲਕਾਰ ਸਿੰਘ, ਨਰਿੰਦਰ ਸਿੰਘ, ਭਜਨ ਕੌਰ, ਨਰਿੰਦਰ ਸਿੰਘ ਖ਼ਾਲਸਾ, ਹਰਵਿੰਦਰ ਕੌਰ, ਜਸਵੰਤ ਕੌਰ, ਸੁਖਵੰਤ ਸਿੰਘ, ਪ੍ਰਤਿਭਾ ਕੌਰ, ਹਰਬੀਰ ਸਿੰਘ, ਨਿਰਮਲ ਕੌਰ, ਲਾਲ ਸਿੰਘ, ਅਵਤਾਰ ਸਿੰਘ ਢਿੱਲੋਂ, ਜਸਬੀਰ ਕੌਰ, ਇਕਬਾਲ ਸਿੰਘ, ਪ੍ਰੀਤਮ ਸਿੰਘ, ਮਲਕੀਅਤ ਸਿੰਘ, ਅਰਜਨ ਸਿੰਘ, ਦਲਜੀਤ ਸਿੰਘ, ਰਵਿੰਦਰ ਕੌਰ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ |

© 2016 News Track Live - ALL RIGHTS RESERVED